ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਇੰਪਰੂਵਮੈਂਟ ਟਰੱਸਟ ਵਲੋਂ 3 ਕਾਲੋਨੀਆਂ ਨਿਗਮ ਨੂੰ ਸੌਂਪਣ ਦੀ ਤਿਆਰੀ

Ad Position 21
No active advertisement
ਅਜੀਤ ਡੈਸਕ 06-12-2025
• ਸ਼ਿਵ ਸ਼ਰਮਾ
ਜਲੰਧਰ, 5 ਦਸੰਬਰ -ਪੰਜਾਬ ਸਰਕਾਰ ਨੇ ਇੰਪਰੂਵਮੈਂਟ ਟਰੱਸਟ ਦੀਆਂ ਜਿਹੜੀਆਂ ਕਾਲੋਨੀਆਂ ਨੂੰ ਨਗਰ ਨਿਗਮ ਨੂੰ ਟਰਾਂਸਫ਼ਰ ਕਰਨ ਦੀ ਮਨਜੂਰੀ ਦਿੱਤੀ ਸੀ ਤੇ ਉਸ ਨੂੰ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਨਿਗਮ ਨੂੰ ਸੌਂਪਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਤੋਂ ਪਹਿਲਾਂ ਇਨ੍ਹਾਂ ਕਾਲੋਨੀਆਂ ਵਿਚ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਵੱਲੋਂ ਇੱਕ ਸਾਂਝਾ ਸਰਵੇਖਣ ਕੀਤਾ ਗਿਆ ਹੈ ਜਿਸ ਵਿਚ ਇਨ੍ਹਾਂ ਕਾਲੋਨੀਆਂ ਵਿਚ ਸਾਰੀ ਜਾਣਕਾਰੀ ਇਕੱਠੀ ਕੀਤੀ ਗਈ ਹੈ | ਪੰਜਾਬ ਸਰਕਾਰ ਨੇ ਉਂਜ ਆਪਣੀਆਂ 5 ਕਾਲੋਨੀਆਂ ਨੂੰ ਨਗਰ ਨਿਗਮ ਨੂੰ ਟਰਾਂਸਫ਼ਰ ਕਰਨ ਦੀ ਮਨਜੂਰੀ ਦੇ ਦਿੱਤੀ ਹੈ ਜਿਨਾਂ ਵਿਚ ਸੂਰਿਆ ਇਨਕਲੇਵ, ਸੂਰਿਆ ਇਨਕਲੇਵ ਐਕਸਟੈਨਸ਼ਨ ਤੇ ਮਹਾਰਾਜਾ ਰਣਜੀਤ ਸਿੰਘ ਐਵਿਨਿਊ, ਬੀਬੀ ਭਾਨੀ ਕੰਪਲੈਕਸ ਤੇ ਮਾਸਟਰ ਗੁਰੰਬਤਾ ਸਿੰਘ ਇਨਕਲੇਵ ਸ਼ਾਮਿਲ ਹਨ | 5 ਕਾਲੋਨੀਆਂ ਟਰਾਂਸਫ਼ਰ ਕਰਨ ਦੀ ਮਨਜੂਰੀ ਮਿਲ ਗਈ ਹੈ ਪਰ ਇੰਪਰੂਵਮੈਂਟ ਟਰੱਸਟ ਵੱਲੋਂ ਪਹਿਲਾਂ ਤਿੰਨ ਕਾਲੋਨੀਆਂ ਨੂੰ ਨਗਰ ਨਿਗਮ ਨੂੰ ਟਰਾਂਸਫ਼ਰ ਕੀਤੀਆਂ ਜਾਣਗੀਆਂ | ਟਰੱਸਟ ਅਤੇ ਨਿਗਮ ਨੇ ਇਨ੍ਹਾਂ ਕਾਲੋਨੀਆਂ ਨੂੰ ਨਿਗਮ ਨੂੰ ਸੌਂਪਣ ਤੋਂ ਪਹਿਲਾਂ ਕਾਲੋਨੀਆਂ ਵਿਚ ਸਰਵੇਖਣ ਕਰਵਾਇਆ ਗਿਆ ਹੈ | ਦੋਵੇਂ ਵਿਭਾਗਾਂ ਨੇ ਇੱਕ ਸਰਵੇਖਣ ਕਰਨ ਦਾ ਕੰਮ ਪੂਰਾ ਕਰ ਲਿਆ ਹੈ | ਇਹ ਸਰਵੇਖਣ ਇਸ ਕਰਕੇ ਕੀਤੇ ਜਾ ਰਹੇ ਹਨ ਕਿਉਂਕਿ ਜਦੋਂ ਕਾਲੋਨੀਆਂ ਨੂੰ ਨਿਗਮ ਨੂੰ ਸੌਂਪੀਆਂ ਜਾਣਗੀਆਂ ਤਾਂ ਉਸ ਵਿਚ ਕਾਲੋਨੀਆਂ ਬਾਰੇ ਸਾਰੀ ਜਾਣਕਾਰੀ ਵੀ ਦਿੱਤੀ ਜਾਵੇਗੀ | ਸਰਵੇਖਣ ਵਿਚ ਉਕਤ ਵਿਭਾਗਾਂ ਦੀ ਟੀਮ ਵੱਲੋਂ ਇਲਾਕੇ ਵਿਚ ਬਣੀਆਂ ਹੋਈਆਂ ਕਿੱਲੋਮੀਟਰ ਸੜਕਾਂ, ਟੁੱਟੀਆਂ ਪਈਆਂ ਸੜਕਾਂ, ਸਟਰੀਟ ਲਾਈਟਾਂ ਦੀ ਗਿਣਤੀ, ਕਿੰਨੇ ਪਾਰਕ ਹੋਏ ਹੋਣ ਤੋਂ ਇਲਾਵਾ ਖ਼ਾਲੀ ਪਲਾਟਾਂ ਤੇ ਕਾਲੋਨੀਆਂ ਦੀ ਆਬਾਦੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ | ਸੂਤਰਾਂ ਮੁਤਾਬਕ ਉਕਤ ਟੀਮ ਵਲੋਂ ਦੂਜਾ ਸਰਵੇਖਣ ਵੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਕਾਲੋਨੀਆਂ ਨਿਗਮ ਨੂੰ ਸੌਂਪ ਦਿੱਤੀਆਂ ਜਾਣਗੀਆਂ | ਕਾਲੋਨੀਆਂ 'ਚ ਵਿਕਾਸ ਦੇ ਕੰਮ ਨਿਗਮ ਵੱਲੋਂ ਕਰਵਾਇਆ ਜਾਵੇਗਾ | ਇਨ੍ਹਾਂ ਕਾਲੋਨੀਆਂ ਵਿਚ ਕਈ ਸੜਕਾਂ ਦੀ ਹਾਲਤ ਕਾਫੀ ਖ਼ਰਾਬ ਹੈ ਤੇ ਲੋਕਾਂ ਨੂੰ ਇਸ ਦਾ ਕਾਫੀ ਫ਼ਾਇਦਾ ਮਿਲੇਗਾ | ਸੜਕਾਂ ਬਣਨ ਤੋਂ ਇਲਾਵਾ ਨਵੀਆਂ ਲਾਈਟਾਂ ਅਤੇ ਸੀਵਰੇਜ ਸਿਸਟਮ ਵਿਚ ਹੋਰ ਸੁਧਾਰ ਹੋਵੇਗਾ | ਵਿਕਾਸ ਕਰਵਾਉਣ ਦੀ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਪੂਰੀ ਹੋ ਜਾਵੇਗੀ | ਕਾਲੋਨੀਆਂ ਸੌਂਪਣ ਤੋਂ ਬਾਅਦ ਦਮੋਰੀਆ ਪੁਲ ਵਾਲੀ 120 ਫੁੱਟੀ ਰੋਡ ਦੇ ਵੀ ਪੂਰੀ ਹੋਣ ਦੀ ਸੰਭਾਵਨਾ ਹੈ | ਤਿੰਨ ਕਾਲੋਨੀਆਂ ਨੂੰ ਨਗਰ ਨਿਗਮ ਨੂੰ ਸੌਂਪਣ ਤੋਂ ਬਾਅਦ ਬੀਬੀ ਭਾਨੀ ਕੰਪਲੈਕਸ ਤੇ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਵੀ ਨਿਗਮ ਨੂੰ ਸੌਂਪੀਆਂ ਜਾਣਗੀਆਂ | ਇਨ੍ਹਾਂ ਕਾਲੋਨੀਆਂ 'ਚ ਵਿਕਾਸ ਦੇ ਕੰਮ ਕਰਵਾਉਣ ਲਈ ਨਿਗਮ ਟਰੱਸਟ ਤੋਂ ਫ਼ੰਡਾਂ ਦੀ ਮੰਗ ਕਰੇਗਾ ਪਰ ਜਿਹੜੀ ਮੰਗ ਕੱਢੀ ਜਾਵੇਗੀ, ਉਸ ਰਕਮ ਬਾਰੇ ਟਰੱਸਟ ਨਿਗਮ ਤੋਂ ਲੈਣ ਵਾਲੀ ਰਕਮ ਵਿਚ ਐਡਜਸਟ ਕਰਵਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਐੱਨ. ਸੀ. ਡਬਲਯੂ. ਵਲੋਂ ਪੁਲਿਸ ਦੀ ਲਾਪਰਵਾਹੀ ਦੀ ਜਾਂਚ ਅਤੇ ਨਿਆਂਇਕ ਕਾਰਵਾਈ 'ਚ ਤੇਜ਼ੀ ਲਿਆਉਣ ਲਈ ਦਬਾਅ ਅਗਲੀ ਖ਼ਬਰ ਕਿਸੇ ਨੂੰ ਵੀ ਚਾਰ ਸਾਹਿਬਜ਼ਾਦਿਆਂ ਜਾਂ ਸਿੱਖ ਸ਼ਹੀਦਾਂ ਦਾ ਸਵਾਂਗ ਰਚਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ-ਸਿੱਖ ਤਾਲਮੇਲ ਕਮ...
Ad Position 24
No active advertisement