ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਐੱਨ. ਸੀ. ਡਬਲਯੂ. ਵਲੋਂ ਪੁਲਿਸ ਦੀ ਲਾਪਰਵਾਹੀ ਦੀ ਜਾਂਚ ਅਤੇ ਨਿਆਂਇਕ ਕਾਰਵਾਈ 'ਚ ਤੇਜ਼ੀ ਲਿਆਉਣ ਲਈ ਦਬਾਅ

Ad Position 21
No active advertisement
ਅਜੀਤ ਡੈਸਕ 06-12-2025
ਜਲੰਧਰ, 5 ਦਸੰਬਰ (ਐੱਮ. ਐੱਸ. ਲੋਹੀਆ)-13 ਸਾਲਾਂ ਦੀ ਬੱਚੀ ਨਾਲ ਮਾੜਾ ਵਿਵਹਾਰ ਕਰਕੇ ਉਸ ਦੀ ਹੱਤਿਆ ਦੇ ਮਾਮਲੇ ਦੀ ਗੰਭੀਰਤਾ ਨੂੰ ਧਿਆਨ 'ਚ ਰੱਖਦੇ ਹੋਏ, ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਯੂ) ਨੇ ਇਸ ਮਾਮਲੇ ਨੂੰ ਸੰਭਾਲ ਰਹੀ ਫਾਸਟ ਟਰੈਕ ਵਿਸ਼ੇਸ਼ ਅਦਾਲਤ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਸਮਾਂਬੱਧ, ਨਿਰਪੱਖ ਅਤੇ ਤੇਜ਼ ਸੁਣਵਾਈ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਸੁਣਵਾਈ ਕਰੇ | ਰਿਪੋਰਟ ਕੀਤੀਆਂ ਗਈਆਂ ਖਾਮੀਆਂ ਦੇ ਮੱਦੇਨਜ਼ਰ, ਰਾਸ਼ਟਰੀ ਮਹਿਲਾ ਕਮਿਸ਼ਨ ਪੰਜਾਬ, ਪੁਲਿਸ ਡਾਇਰੈਕਟਰ ਜਨਰਲ ਨੂੰ ਤਿੰਨ ਦਿਨਾਂ ਦੇ ਅੰਦਰ ਐਕਸ਼ਨ ਟੇਕਨ ਰਿਪੋਰਟ (ਏ.ਟੀ.ਆਰ.) ਮੰਗਣ ਲਈ ਇਕ ਖੁਦ ਨੋਟਿਸ ਜਾਰੀ ਕਰੇਗਾ | ਇਸ ਸੰਬੰਧੀ ਜਾਰੀ ਕੀਤੇ ਗਏ ਇਕ ਪ੍ਰੈੱਸ ਨੋਟ 'ਚ ਕਿਹਾ ਗਿਆ ਹੈ ਕਿ ਮਾਣਯੋਗ ਚੇਅਰਪਰਸਨ ਦੇ ਨਿਰਦੇਸ਼ਾਂ 'ਤੇ, ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਯੂ) ਦੀ ਇਕ ਟੀਮ ਨੇ 13 ਸਾਲਾ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤਾਂ ਜੋ ਮਾਮਲੇ ਦਾ ਸਿੱਧਾ ਨੋਟਿਸ ਲਿਆ ਜਾ ਸਕੇ ਅਤੇ ਪਰਿਵਾਰ ਦੁਆਰਾ ਦੱਸੀਆਂ ਗਈਆਂ ਜਾਂਚ 'ਚ ਕਮੀਆਂ ਦੀ ਸਮੀਖਿਆ ਕੀਤੀ ਜਾ ਸਕੇ | ਇਹ ਵੀ ਦੱਸਿਆ ਗਿਆ ਹੈ ਕਿ ਚੇਅਰਪਰਸਨ ਨੇ 4 ਦਸੰਬਰ ਨੂੰ ਜਲੰਧਰ ਡਿਵੀਜ਼ਨ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਵੀ ਕੀਤੀ ਸੀ, ਜਿਸ ਦੌਰਾਨ ਇਸ ਮਾਮਲੇ 'ਤੇ ਸੰਬੰਧਿਤ ਅਧਿਕਾਰੀਆਂ ਨਾਲ ਵਿਸਥਾਰ 'ਚ ਚਰਚਾ ਕੀਤੀ ਗਈ ਸੀ | ਇਸ ਦੌਰਾਨ ਉਨ੍ਹਾਂ ਕਿਹਾ ਕਿ ਘਟਨਾ ਵਾਲੇ ਦਿਨ ਘਰ ਦੀ ਤਲਾਸ਼ੀ ਲੈਣ ਵਾਲੇ ਏ.ਐੱਸ.ਆਈ. ਮੰਗਤ ਰਾਮ ਦੇ ਲਗਭਗ 30-40 ਮਿੰਟਾਂ ਤੱਕ ਘਰ ਦੇ ਅੰਦਰ ਰਹਿਣ ਦੇ ਬਾਵਜੂਦ ਵੀ ਲੜਕੀ ਦਾ ਪਤਾ ਲਗਾਉਣ 'ਚ ਅਸਫ਼ਲ ਰਹਿਣਾ ਅਤੇ ਲੜਕੀ ਦੀ ਲਾਸ਼ ਉਸੇ ਘਰ ਦੇ ਬਾਥਰੂਮ 'ਚੋਂ ਮਿਲਣਾ, ਇਹ ਸ਼ੁਰੂਆਤੀ ਪੁਲਿਸ ਪ੍ਰਤੀਕਿਰਿਆ ਦੇ ਆਚਰਣ ਅਤੇ ਕੁਸ਼ਲਤਾ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ | ਪੀੜਤ ਦੀ ਮਾਂ ਨੇ ਮੁਲਜ਼ਮ ਵਿਰੁੱਧ ਪੋਕਸੋ ਐਕਟ ਤਹਿਤ ਸਭ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਸ 'ਚ ਕਾਨੂੰਨ ਦੁਆਰਾ ਪ੍ਰਦਾਨ ਕੀਤੀ ਗਈ ਵੱਧ ਤੋਂ ਵੱਧ ਸਜ਼ਾ ਸ਼ਾਮਲ ਹੈ | ਉਸਨੇ ਏ.ਐੱਸ.ਆਈ. ਮੰਗਤ ਰਾਮ ਵਿਰੱੁਧ ਵੀ ਮਿਸਾਲੀ ਕਾਰਵਾਈ ਦੀ ਅਪੀਲ ਕੀਤੀ ਹੈ, ਜਿਸਦੀ ਲਾਪਰਵਾਹੀ ਕਾਰਨ ਜਾਂਚ 'ਚ ਦੇਰੀ ਹੋਈ | ਅੱਜ ਤੱਕ, ਉਸ ਵਿਰੁੱਧ ਕੋਈ ਐਫ਼.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ | ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੇ ਕਾਨੂੰਨੀ ਸਿੱਟੇ ਤੱਕ ਕੇਸ ਦੀ ਨਿਗਰਾਨੀ ਕਰਦਾ ਰਹੇਗਾ | ਇੱਥੇ ਇਹ ਵੀ ਵਰਨਣਯੋਗ ਹੈ ਕਿ ਹੱਤਿਆ ਦੇ ਮਾਮਲੇ ਤਹਿਤ ਪਹਿਲਾਂ 9 ਦਿਨ ਅਤੇ ਫਿਰ 2 ਦਿਨ ਦੇ ਰਿਮਾਂਡ 'ਤੇ ਚੱਲ ਰਹੇ ਗਿ੍ਫ਼ਤਾਰ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ ਪੁਲਿਸ ਨੇ ਅੱਜ ਰਿਮਾਂਡ ਖ਼ਤਮ ਹੋਣ 'ਤੇ ਅਦਾਲਤ 'ਚ ਪੇਸ਼ ਕੀਤਾ | ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਇਸ ਮਾਮਲੇ 'ਚ ਮੁਲਜ਼ਮ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਹੋਰ ਰਿਮਾਂਡ ਮੰਗਿਆ ਸੀ, ਜਿਸ 'ਤੇ ਅਦਾਲਤ ਨੇ ਉਸ ਦਾ ਇਕ ਦਿਨ ਦਾ ਰਿਮਾਂਡ ਹੋਰ ਦਿੱਤਾ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਇਸ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਸਾਰੇ 114 ਉਮੀਦਵਾਰਾਂ ਦੇ ਕਾਗ਼ਜ਼ ਪਾਏ ਗਏ ਦਰੁੱਸਤ ਅਗਲੀ ਖ਼ਬਰ ਇੰਪਰੂਵਮੈਂਟ ਟਰੱਸਟ ਵਲੋਂ 3 ਕਾਲੋਨੀਆਂ ਨਿਗਮ ਨੂੰ ਸੌਂਪਣ ਦੀ ਤਿਆਰੀ
Ad Position 24
No active advertisement