ਜਲੰਧਰ, 18 ਦਸੰਬਰ (ਜਸਪਾਲ ਸਿੰਘ)-ਓਪਨ ਡੋਰ ਚਰਚ ਖੋਜੇਵਾਲ ਤੋਂ ਕਿ੍ਸਮਸ ਦੇ ਸੰਬੰਧ 'ਚ 34ਵੀਂ ਸ਼ੋਭਾ ਯਾਤਰਾ ਸਜਾਈ ਗਈ, ਜਿਸ ਵਿੱਚ ਮੁੱਖ ਤੌਰ 'ਤੇ ਪੰਤੇਕੋਸਟਲ ਕਿ੍ਸਚਨ ਪ੍ਰਬੰਧਕ ਕਮੇਟੀ ਤੇ ਕਿ੍ਸਚਨ ਵੈੱਲਫੇਅਰ ਐਸੋਸੀਏਸ਼ਨ ਕਪੂਰਥਲਾ ਦਾ ਅਹਿਮ ਰੋਲ ਰਿਹਾ | ਇਸ ਮੌਕੇ ਚਰਚ ਦੇ ਚੀਫ ਪਾਸਟਰ ਹਰਪ੍ਰੀਤ ਦਿਓਲ, ਪਾਸਟਰ ਡਾ. ਗੁਰਸ਼ਰਨ ਦਿਓਲ ਤੇ ਪ੍ਰਧਾਨ ਜੈ ਰਾਮ ਬੰਧਨ ਤੇ ਪ੍ਰਧਾਨ ਸੰਧਾਵਾਲੀਆ ਨੇ ਸ਼ੋਭਾ ਯਾਤਰਾ ਰਸਮੀ ਤੌਰ 'ਤੇ ਰਵਾਨਾ ਕੀਤੀ | ਖੋਜੇਵਾਲ ਚਰਚ ਤੋਂ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਈ | ਸ਼ੋਭਾ ਯਾਤਰਾ ਖੋਜੇਵਾਲ ਤੋਂ ਸ਼ੁਰੂ ਹੁੰਦੀ ਹੋਏ ਡੀ.ਸੀ ਚੌਕ ਪਹੁੰਚੀ, ਜਿੱਥੇ ਵਿਸ਼ੇਸ਼ ਤੌਰ 'ਤੇ ਯੂਨਾਈਟਡ ਪਾਸਟਰ ਐਸੋਸੀਏਸ਼ਨ ਭੁਲੱਥ, ਪਾਸਟਰ ਐਸੋਸੀਏਸ਼ਨ ਬੇਗੋਵਾਲ, ਦਾਊਦ ਸੈਨਾ ਲੱਖਣ ਕਲਾਂ ਨੇ ਸ਼ੋਭਾ ਯਾਤਰਾ 'ਚ ਸ਼ਮੂਲੀਅਤ ਕੀਤੀ | ਪਾਸਟਰ ਵਿਲੀਅਮ ਮਸੀਹ ਤੇ ਪਾਸਟਰ ਬਲਦੇਵ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ | ਡੀ.ਸੀ ਚੌਕ 'ਚ ਸਜਾਈ ਗਈ ਸ਼ਾਨਦਾਰ ਸਟੇਜ ਤੋਂ ਪਾਸਟਰ ਦਿਓਲ ਨੇ ਸ਼ਰਧਾਲੂਆਂ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਨ ਦੀ ਵਧਾਈ ਦਿੱਤੀ | ਕਿ੍ਸ਼ਚੀਅਨ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਟੀਫ਼ਨ ਹੰਸ ਪੀ.ਸੀ.ਪੀ.ਸੀ, ਪ੍ਰਧਾਨ ਮਲਕੀਤ ਮਸੀਹ ਖਲੀਲ, ਜ਼ਿਲ੍ਹਾ ਇੰਚਾਰਜ ਸੁਖਦੇਵ ਸਿੰਘ, ਪਾਸਟਰ ਵਿਲੀਅਮ ਮਸੀਹ, ਪਾਸਟਰ ਬਲਦੇਵ, ਪਾਸਟਰ ਇਮਾਨੂਏਲ ਮਸੀਹ, ਪਾਸਟਰ ਬਲਵੀਰ ਧੰਮ, ਪਾਸਟਰ ਸਮੂਏਲ ਤੇ ਪਾਸਟਰ ਕਰਤਾਰ ਚੰਦ ਢਿੱਲਵਾਂ ਨੇ ਯਾਤਰਾ ਨੂੰ ਅੱਗੇ ਵਧਾਇਆ ਗਿਆ | ਇਸ ਮੌਕੇ ਭੁਲੱਥ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਵਿੰਦਰ ਬੱਬਲੂ, ਪਾਸਟਰ ਸੰਦੀਪ, ਪ੍ਰਧਾਨ ਧਰਮਿੰਦਰ ਬਾਜਵਾ, ਪਾਸਟਰ ਲਖਵਿੰਦਰ ਮੱਟੂ, ਪਾਸਟਰ ਬਲਵਿੰਦਰ, ਪਾਸਟਰ ਯੋਏਲ, ਪਾਸਟਰ ਰੋਬਿਨ ਗਾਖਲ, ਸੁੱਚਾ ਮਸੀਹ, ਮਥੁਰਾ ਦਾਸ, ਸਵਰਣ ਸਿੰਘ ਆਰ.ਸੀ.ਐਫ, ਦਲਬੀਰ ਸਿੰਘ ਪੱਡਾ, ਪ੍ਰਧਾਨ ਲਾਲ ਚੰਦ ਸਰਪੁਰਾ, ਪ੍ਰਧਾਨ ਸੱਮਾ ਮਸੀਹ ਮੱਖੂ, ਪ੍ਰਧਾਨ ਯਾਕੂਬ ਮਸੀਹ ਅੰਮਿ੍ਤਸਰ, ਚੇਅਰਮੈਨ ਦਾਨੀਏਲ ਮਸੀਹ ਭਲਾਈ ਬੋਰਡ ਪੰਜਾਬ, ਚੇਅਰਮੈਨ ਮਨਿਓਰਿਟੀ ਕਮਿਸ਼ਨ ਪੰਜਾਬ ਜਤਿੰਦਰ ਮਸੀਹ ਗੌਰਵ, ਬ੍ਰਦਰ ਲਖਵੀਰ ਸਿੰਘ ਲੱਖੀ, ਸੰਜੂ ਜਲੰਧਰ, ਲਵਲੀ ਜਲੰਧਰ, ਮਨਜਿੰਦਰ ਕਾਲਾ ਸੰਘਿਆ, ਪ੍ਰਧਾਨ ਬਲਵਿੰਦਰ ਕਪੂਰਥਲਾ, ਪ੍ਰਧਾਨ ਵਿਲੀਅਮ ਮਸੀਹ ਬਿੱਟੂ, ਪ੍ਰਧਾਨ ਸੁਖਦੇਵ ਪਹਾੜੀਪੁਰੀਆ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |