ਸ਼ਾਹਕੋਟ, 21 ਦਸੰਬਰ (ਦਲਜੀਤ ਸਿੰਘ ਸਚਦੇਵਾ)-ਬਲਾਕ ਸੰਮਤੀ ਜ਼ੋਨ ਰੂਪੇਵਾਲ ਤੋਂ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਜੇਤੂ ਆਜ਼ਾਦ ਉਮੀਦਵਾਰ ਨਰਿੰਦਰ ਕੌਰ ਪਤਨੀ ਸਤੇਖ ਸਿੰਘ ਵਾਸੀ ਪਿੰਡ ਸੀਚੇਵਾਲ ਦੇ ਗ੍ਰਹਿ ਵਿਖੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ ਪਹੁੰਚੇ ਤੇ ਸ਼ਾਨਾਦਾਰ ਜਿੱਤ ਦਰਜ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ | ਕੋਹਾੜ ਨੇ ਜੇਤੂ ਉਮੀਦਵਾਰ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਜਿੱਤ ਨੂੰ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਕਰਾਰ ਦਿੱਤਾ | ਜ਼ਿਕਰਯੋਗ ਹੈ ਕਿ ਸ਼੍ਰੀਮਤੀ ਨਰਿੰਦਰ ਕੌਰ ਨੇ ਜ਼ੋਨ ਰੂਪੇਵਾਲ ਤੋਂ ਚੋਣ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ, ਜਿਨ੍ਹਾਂ ਨੂੰ ਅਕਾਲੀ ਦਲ ਵਲੋਂ ਪੂਰਨ ਹਮਾਇਤ ਦਿੱਤੀ ਗਈ ਸੀ | ਕੋਹਾੜ ਨੇ ਕਿਹਾ ਕਿ ਨਰਿੰਦਰ ਕੌਰ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਰੂਪੇਵਾਲ ਜ਼ੋਨ ਦੇ ਲੋਕ ਸੱਚੇ ਤੇ ਮਿਹਨਤੀ ਨੁਮਾਇੰਦਿਆਂ ਦੀ ਕਦਰ ਕਰਦੇ ਹਨ | ਐਡਵੋਕੇਟ ਕੋਹਾੜ ਨੇ ਨਰਿੰਦਰ ਕੌਰ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ | ਇਸ ਮੌਕੇ ਤਲਵੰਤ ਸਿੰਘ ਤਿੱਲਾ ਸਾਬਕਾ ਬਲਾਕ ਸੰਮਤੀ ਮੈਂਬਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |