07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਯੰਕ ਤੇ ਲਖਵਿੰਦਰ ਨੇ ਜਿੱਤੇ ਦੋਹਰੇ ਖ਼ਿਤਾਬ ਪੀ. ਕੇ. ਐਫ. ਪੰਜਾਬ ਸਟੇਟ ਮਾਸਟਰਜ਼ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਸਮਾਪਤ

Ad Position 21
No active advertisement
ਮੁੱਖ ਮਹਿਮਾਨ ਮੰਗਲ ਸਿੰਘ ਬੱਸੀ ਤੇ ਪੀ. ਬੀ. ਏ. ਸਕੱਤਰ ਰਿਤਿਨ ਖੰਨਾ ਜਲੰਧਰ ਦੇ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ 'ਚ ਜੇਤੂਆਂ ਦਾ ਸਨਮਾਨ ਕਰਦੇ ਹੋਏ | ਤਸਵੀਰ : ਜੀ. ਪੀ. ਸਿੰਘ <br/> 22-12-2025
ਜਲੰਧਰ, 21 ਦਸੰਬਰ (ਡਾ. ਜਤਿੰਦਰ ਸਾਬੀ)-ਪੀ. ਕੇ. ਐਫ. ਪੰਜਾਬ ਸਟੇਟ ਮਾਸਟਰਜ਼ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦਾ ਸਮਾਪਨ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿਚ ਸ਼ਾਨਦਾਰ ਢੰਗ ਨਾਲ ਹੋਇਆ | ਟੂਰਨਾਮੈਂਟ ਵਿਚ ਤਜਰਬੇਕਾਰ ਖਿਡਾਰੀਆਂ ਮਯੰਕ ਬਹਿਲ ਤੇ ਲਖਵਿੰਦਰ ਪਾਲ ਸਿੰਘ ਨੇ ਆਪਣੇ-ਆਪਣੇ ਉਮਰ ਵਰਗਾਂ ਵਿਚ ਦੋਹਰੇ ਖਿਤਾਬ ਜਿੱਤ ਕੇ ਖਾਸ ਪਛਾਣ ਬਣਾਈ | 40+ ਵਰਗ ਵਿਚ ਮਯੰਕ ਬਹਿਲ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪੁਰਸ਼ ਸਿੰਗਲ ਤੇ ਡਬਲਜ ਦੋਵੇਂ ਖਿਤਾਬ ਆਪਣੇ ਨਾਂਅ ਕੀਤੇ | ਇਸੇ ਤਰ੍ਹਾਂ 45+ ਵਰਗ ਵਿਚ ਲਖਵਿੰਦਰ ਪਾਲ ਸਿੰਘ ਨੇ ਵੀ ਸਿੰਗਲ ਤੇ ਡਬਲਜ਼ ਦੋਵੇਂ ਮੁਕਾਬਲੇ ਜਿੱਤ ਕੇ ਦੋਹਰਾ ਖਿਤਾਬ ਹਾਸਿਲ ਕੀਤਾ | ਫਾਈਨਲ ਦਿਨ ਦਾ ਮੁੱਖ ਆਕਰਸ਼ਣ 35+ ਪੁਰਸ਼ ਡਬਲਜ਼ ਦਾ ਫਾਈਨਲ ਮੁਕਾਬਲਾ ਰਿਹਾ, ਜਿਸ 'ਚ ਅੰਮਿ੍ਤਸਰ ਦੀ ਜੋੜੀ ਅਕਸ਼ਿਤ ਕੁਮਾਰ ਤੇ ਨਵਜੋਤ ਸਿੰਘ ਭੁੱਲਰ ਨੇ ਜਲੰਧਰ ਦੇ ਅਭਿਨਵ ਬਹਿਰੀ ਤੇ ਆਨੰਦ ਬੁੱਧ ਸ਼ਰਮਾ ਨੂੰ ਸਖਤ ਮੁਕਾਬਲੇ ਵਿਚ ਹਰਾਇਆ | ਰਾਸ਼ਟਰੀ ਤਗਮਾ ਜੇਤੂ ਰਾਮ ਲਖਨ ਤੇ ਅਨੁਪਮ ਕੁਮਾਰੀਆ ਨੇ ਵੀ ਆਪਣੇ-ਆਪਣੇ ਉਮਰ ਵਰਗਾਂ ਵਿਚ ਖਿਤਾਬ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਨਾਮ ਵੰਡ ਸਮਾਰੋਹ 'ਚ ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਮੈਨ ਮੰਗਲ ਸਿੰਘ ਬੱਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ ਪੰਜਾਬ ਭਰ ਤੋਂ ਕਰੀਬ 200 ਤਜ਼ਰਬੇਕਾਰ ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਨੇ 35+ ਤੋਂ 70+ ਉਮਰ ਵਰਗ ਦੀਆਂ 13 ਈਵੈਂਟ ਵਿਚ ਮੁਕਾਬਲਾ ਕੀਤਾ | ਉਨ੍ਹਾਂ ਕਿਹਾ ਕਿ ਅਗਲੀ ਪੰਜਾਬ ਸਟੇਟ ਮਾਸਟਰਜ਼ ਚੈਂਪੀਅਨਸ਼ਿਪ ਫਰਵਰੀ ਵਿਚ ਫਰੀਦਕੋਟ ਵਿਖੇ ਕਰਵਾਈ ਜਾਵੇਗੀ ਤੇ ਦੋਹਾਂ ਟੂਰਨਾਮੈਂਟਾਂ ਦੇ ਜੇਤੂ ਮਾਰਚ ਵਿਚ ਸ੍ਰੀਨਗਰ ਵਿਚ ਹੋਣ ਵਾਲੀ ਨੈਸ਼ਨਲ ਮਾਸਟਰਜ਼ ਬੈਡਮਿੰਟਨ ਚੈਂਪੀਅਨਸ਼ਿਪ 'ਚ ਪੰਜਾਬ ਦੀ ਨੁਮਾਇੰਦਗੀ ਕਰਨਗੇ | ਫਾਈਨਲ ਨਤੀਜਿਆਂ ਅਨੁਸਾਰ 65+ ਪੁਰਸ਼ ਸਿੰਗਲ 'ਚ ਅਨੁਪਮ ਕੁਮਾਰੀਆ (ਲੁਧਿਆਣਾ) ਨੇ ਖੁਸ਼ਵਿੰਦਰ ਸਿੰਘ (ਜਲੰਧਰ) ਨੂੰ ਹਰਾ ਕੇ ਖਿਤਾਬ ਜਿੱਤਿਆ | 60+ ਪੁਰਸ਼ ਡਬਲਜ਼ ਵਿਚ ਰਾਮ ਲਖਨ ਤੇ ਸੰਜੇ ਪਾਸੀ (ਜਲੰਧਰ) ਜੇਤੂ ਰਹੇ, ਜਦਕਿ ਰਾਮ ਲਖਨ ਨੇ 60+ ਪੁਰਸ਼ ਸਿੰਗਲ ਖਿਤਾਬ ਵੀ ਆਪਣੇ ਨਾਂਅ ਕੀਤਾ | 55+ ਪੁਰਸ਼ ਸਿੰਗਲ ਵਿਚ ਰਾਜੇਸ਼ ਗਰੋਵਰ (ਲੁਧਿਆਣਾ) ਜੇਤੂ ਬਣੇ | 50+ ਵਰਗ ਵਿਚ ਮੁਹੰਮਦ ਸਲੀਮ (ਪੀ. ਐਸ. ਪੀ. ਸੀ. ਐਲ.) ਨੇ ਸਿੰਗਲ ਤੇ ਸੰਦੀਪ ਸ਼ਰਮਾ ਨਾਲ ਡਬਲਜ਼ ਦੋਵੇਂ ਖਿਤਾਬ ਜਿੱਤੇ | 45+ ਵਰਗ ਵਿਚ ਲਖਵਿੰਦਰ ਪਾਲ ਸਿੰਘ ਤੇ ਰਾਜੇਸ਼ ਗਾਂਧੀ ਨੇ ਡਬਲਜ਼ ਤੇ ਲਖਵਿੰਦਰ ਪਾਲ ਸਿੰਘ ਨੇ ਸਿੰਗਲ ਖਿਤਾਬ ਹਾਸਿਲ ਕੀਤਾ | 40+ ਪੁਰਸ਼ ਡਬਲਜ਼ ਵਿਚ ਅਨੁਜ ਧੰਡ ਤੇ ਮਯੰਕ ਬਹਿਲ ਜੇਤੂ ਰਹੇ, ਜਦਕਿ ਮਯੰਕ ਬਹਿਲ ਨੇ 40+ ਪੁਰਸ਼ ਸਿੰਗਲ ਖਿਤਾਬ ਵੀ ਜਿੱਤਿਆ | ਹੋਰ ਮੁਕਾਬਲਿਆਂ ਵਿਚ 35+ ਮਹਿਲਾ ਸਿੰਗਲ ਵਿਚ ਡਾ. ਜਸਨੀਤ ਕੌਰ ਜੋਹਰ (ਪਠਾਨਕੋਟ) ਤੇ 35+ ਪੁਰਸ਼ ਸਿੰਗਲ ਵਿਚ ਰਵਿਜੋਤ (ਰੋਪੜ) ਜੇਤੂ ਰਹੇ |
Ad Position 22
No active advertisement
ਪਿਛਲੀ ਖ਼ਬਰ ਪੀ. ਕੇ. ਐਫ. ਪੰਜਾਬ ਸਟੇਟ ਮਾਸਟਰਜ਼ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਸਮਾਪਤ ਅਗਲੀ ਖ਼ਬਰ ਏ. ਪੀ. ਜੇ. ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24