ਜਲੰਧਰ, 22 ਦਸੰਬਰ (ਹਰਵਿੰਦਰ ਸਿੰਘ ਫੁੱਲ)-ਉੱਤਰੀ ਭਾਰਤ ਦਾ ਪ੍ਰਸਿੱਧ ਸ਼ਾਸਤਰੀ ਸੰਗੀਤ ਦਾ ਮਹਾਂ ਕੁੰਭ 150ਵਾਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਹਰਿਵੱਲਭ ਸੰਗੀਤ ਮਹਾਂਸਭਾ ਵਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ 26 ਤੋਂ 28 ਦਸੰਬਰ ਤੱਕ ਜਲੰਧਰ ਦੇ ਪ੍ਰਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਦੇ ਅਹਾਤੇ 'ਚ ਕਰਵਾਇਆ ਜਾ ਰਿਹਾ ਹੈ | ਇਸ ਵਾਰ ਦਾ ਸੰਗੀਤ ਸੰਮੇਲਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗਾ | ਸੰਮੇਲਨ ਤੋਂ ਪਹਿਲਾਂ ਮਹਾਂਸਭਾ ਵਲੋਂ ਕਰਵਾਏ ਜਾਂਦੇ ਸੰਗੀਤ ਮੁਕਾਬਲੇ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਏ | ਜਿਨ੍ਹਾਂ ਦਾ ਸ਼ੁੱਭ ਆਰੰਭ ਕਾਲੀ ਮੰਦਰ ਵਿਖੇ ਪੂਜਾ ਅਰਚਨਾ ਕਰਨ ਉਪਰੰਤ ਸ੍ਰੀ ਬਾਬਾ ਹਰਿਵੱਲਭ ਦੀ ਸਮਾਧੀ 'ਤੇ ਹਵਨ ਯੱਗ ਨਾਲ ਹੋਇਆ | ਸੰਗੀਤ ਪ੍ਰਤੀਯੋਗਤਾ ਦਾ ਉਦਘਾਟਨ ਮਹਾਂ ਸਭਾ ਦੀ ਪ੍ਰਧਾਨ ਸ੍ਰੀਮਤੀ ਪੂਰਨਿਮਾ ਬੇਰੀ ਵਲੋਂ ਦੀਪ ਜਗਾ ਕੇ ਕੀਤਾ ਗਿਆ | ਇਸ ਮÏਕੇ ਮਹਾਂਸਭਾ ਦੇ ਡਾਇਰੈਕਟਰ ਐੱਸ ਐੱਸ ਅਜ਼ੀਮਲ, ਸੰਗਤ ਰਾਮ, ਡਾ ਅਰੁਣ ਮਿਸ਼ਰਾ, ਮਦਨ ਰਾਣਾ, ਰਮੇਸ਼ ਮੋਦਗਿਲ, ਰਾਕੇਸ਼ ਥਾਪਰ, ਵਿਕਾਸ ਪਰਾਸ਼ਰ, ਨਿਤਿਨ ਕਪੂਰ, ਪਰਮਜੀਤ ਭਗਤ, ਯੋਗੇਸ਼ ਕੁਮਾਰ, ਕੁਲਵਿੰਦਰ ਸਿੰਘ, ਡਾ. ਕੁਲਵਿੰਦਰ ਦੀਪ ਕੌਰ, ਜੋਤੀ ਮਿਤੂ, ਡਾ. ਪੂਨਮ ਸ਼ਰਮਾ, ਵੰਦਨਾ ਸ਼ਰਮਾ, ਮਹੇਸ਼ ਦੀਕਸ਼ਤ, ਵਿਮਲ ਜੀਤ ਕÏਰ, ਡਾ. ਲਤਾ, ਗੀਤਾ ਬਾਵਰਾ, ਸੀਮਾ ਭਗਤ, ਬਿੰਦੂ ਕੋਹਲੀ ਤੇ ਹੋਰ ਉਨ੍ਹਾਂ ਦੇ ਨਾਲ ਸਨ | ਸਮਾਗਮ ਦੀ ਸ਼ੁਰੂਆਤ ਦਯਾ ਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਵਿਦਿਆਰਥੀਆਂ ਵਲੋਂ ਸਰਸਵਤੀ ਅਤੇ ਹਰਿਵੱਲਭ ਵੰਦਨਾ ਨਾਲ ਹੋਈ ਉਪਰੰਤ ਜੂਨੀਅਰ ਕੈਟਾਗਰੀ ਦੇ 10 ਤੋਂ 16 ਸਾਲ ਦੇ ਕਲਾਕਾਰਾਂ ਦੇ ਮੁਕਾਬਲੇ ਸ਼ੁਰੂ ਹੋਏ ਜਿਨ੍ਹਾਂ ਵਿਚ ਦੂਰ-ਦੂਰ ਤੋਂ ਆਏ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ | ਅੱਜ ਦੇ ਮੁਕਾਬਲਿਆਂ 'ਚ ਕੁਲਵਿੰਦਰ ਭੱਟੀ ਨੇ ਰਾਗ ਠੁਮਰੀ ਪੇਸ਼ ਕਰ ਕੇ ਪਹਿਲਾ, ਹੁਸ਼ਿਆਰਪੁਰ ਦੇ ਸਿਮਰਨਜੀਤ ਸਿੰਘ ਨੇ ਰਾਗ ਗੁਨਕਲੀ ਪੇਸ਼ ਕਰ ਕੇ ਦੂਸਰਾ ਅਤੇ ਸੁਖਜੀਤ ਸਿੰਘ ਦਸੂਹਾ ਨੇ ਰਾਗ ਨਟ ਭੈਰਵ ਪੇਸ਼ ਕਰ ਕੇ ਤੀਸਰਾ ਸਥਾਨ ਹਾਸਿਲ ਕੀਤਾ | ਡਾ. ਆਰ. ਕੇ. ਸਿੰਘ, ਡਾ. ਜਸਮੀਤ ਕੌਰ ਅਤੇ ਡਾ. ਮਹਿੰਦਰ ਪ੍ਰਤਾਪ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ | ਸਮਾਗਮ ਦੌਰਾਨ ਸਟੇਜ ਦੀ ਸੇਵਾ ਸੰਗਤ ਰਾਮ, ਡਾ. ਕੁਲਵਿੰਦਰ ਦੀਪ ਕੌਰ ਅਤੇ ਪੂਨਮ ਸ਼ਰਮਾ ਵਲੋਂ ਨਿਭਾਈ ਗਈ | ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗੀਤ ਪ੍ਰੇਮੀ ਹਾਜ਼ਰ ਸਨ¢