ਪਿੰਡ ਦੀਵਾਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁਰਮਿਤ ਸਮਾਗਮ ਕਰਵਾਏ
ਜਮਸ਼ੇਰ ਖ਼ਾਸ, 13 ਸਤੰਬਰ (ਹਰਵਿੰਦਰ ਕੁਮਾਰ) ਪਿੰਡ ਦੀਵਾਲੀ ਵਿਖੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 422ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਕਰਵਾਏ ਗਏ । ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ਸੋਢੀ ਉਨਾਂ ਨੇ ਦੱਸਿਆ ਕਿ ਕੀਰਤਨ ਸਮਾਗਮ ਵਿੱਚ ਬਾਬਾ ਲਾਲ ਸਿੰਘ ਧੀਣਾ ਵਾਲਿਆਂ ਦੇ ਜੱਥੇ ਨੇ ਆਈ ਹੋਈ ਵਿਸ਼ਾਲ ਰੂਪੀ ਸੰਗਤ ਨੂੰ ਅੰਮ੍ਰਿਤ ਗੁਰਬਾਣੀ ਦੇ ਰਸਭਿੰਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਜਮਸ਼ੇਰ ਖ਼ਾਸ, 13 ਸਤੰਬਰ (ਹਰਵਿੰਦਰ ਕੁਮਾਰ) ਪਿੰਡ ਦੀਵਾਲੀ ਵਿਖੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 422ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਕਰਵਾਏ ਗਏ । ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਦਵਿੰਦਰ ਸਿੰਘ ਸੋਢੀ ਉਨਾਂ ਨੇ ਦੱਸਿਆ ਕਿ ਕੀਰਤਨ ਸਮਾਗਮ ਵਿੱਚ ਬਾਬਾ ਲਾਲ ਸਿੰਘ ਧੀਣਾ ਵਾਲਿਆਂ ਦੇ ਜੱਥੇ ਨੇ ਆਈ ਹੋਈ ਵਿਸ਼ਾਲ ਰੂਪੀ ਸੰਗਤ ਨੂੰ ਅੰਮ੍ਰਿਤ ਗੁਰਬਾਣੀ ਦੇ ਰਸਭਿੰਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਦਵਿੰਦਰ ਸਿੰਘ ਸੋਢੀ ਨੇ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਇਤਿਹਾਸ ਸਬੰਧੀ ਵਿਚਾਰਾਂ ਸਾਂਝੇ ਕੀਤੀਆਂ ਅਤੇ ਸਮੂਹ ਸੰਗਤ ਨੂੰ ਵਧਾਈ ਦਿੱਤੀ।ਉਹਨਾਂ ਦੱਸਿਆ ਕੀ ਸਮਾਗਮ ਵਿੱਚ ਭਾਈ ਮਰਦਾਨਾ ਸੰਗੀਤ ਗੁਰਮਤਿ ਵਿਦਿਆਲਾ ਦੇ ਬੱਚਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ। ਕੀਰਤਨ ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਹੈਡ ਗ੍ਰੰਥੀ ਭਾਈ ਤਰਲੋਚਨ ਸਿੰਘ, ਭਾਈ ਯਸ਼ਪਾਲ ਸਿੰਘ ਦੀਵਾਲੀ, ਭਾਈ ਨਰਿੰਦਰ ਸਿੰਘ ਸੋਢੀ, ਸਰਪੰਚ ਸੰਦੀਪ ਕੁਮਾਰ, ਸਾਬਕਾ ਸਰਪੰਚ ਮਦਨ ਲਾਲ, ਤਰਸੇਮ ਸਿੰਘ ਨਿਰਵੈਰ ਸਿੰਘ ,ਮਨਜੀਤ ਸਿੰਘ ,ਹਰਮਨ ਸਿੰਘ ਆਦੀ ਹਾਜਰ ਸਨ।