ਜਲੰਧਰ ਜਿਮਖਾਨਾ ਕਲੱਬ ਦੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੈਕਟਰੀ ਅਮਿਤ ਕੁਕਰੇਜਾ ਵਲੋਂ ਕਲੱਬ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ
ਜਲੰਧਰ, 13 ਸਤੰਬਰ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੇ ਨਵੇਂ ਚੁਣੇ ਗਏ ਸੈਕਟਰੀ ਸ੍ਰੀ ਅਮਿਤ ਕੁਕਰੇਜਾ ਨੇ ਕਲੱਬ ਦੇ ਰੋਜ਼ਾਨਾ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ। ਇਸ ਮੌਕੇ ਉਨ੍ਹਾਂ ਇਨ੍ਹਾਂ ਕਮੇਟੀਆਂ ਵਿਚ ਚੇਅਰਮੈਨ ਅਤੇ ਕੋ-ਚੇਅਰਮੈਨ ਨਿਯੁਕਤ ਕਰਕੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ।
ਜਲੰਧਰ, 13 ਸਤੰਬਰ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਦੇ ਨਵੇਂ ਚੁਣੇ ਗਏ ਸੈਕਟਰੀ ਸ੍ਰੀ ਅਮਿਤ ਕੁਕਰੇਜਾ ਨੇ ਕਲੱਬ ਦੇ ਰੋਜ਼ਾਨਾ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ। ਇਸ ਮੌਕੇ ਉਨ੍ਹਾਂ ਇਨ੍ਹਾਂ ਕਮੇਟੀਆਂ ਵਿਚ ਚੇਅਰਮੈਨ ਅਤੇ ਕੋ-ਚੇਅਰਮੈਨ ਨਿਯੁਕਤ ਕਰਕੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ । ਇਸ ਮੌਕੇ ਅਮਿਤ ਕੁਕਰੇਜਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਚੋਣ ਮਨੋਰਥ ’ਚ ਕਲੱਬ ਮੈਂਬਰਾਂ ਨਾਲ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨਾ ਹੈ ਤੇ ਇਸ ਕੰਮ ਲਈ ਉਹ ਸਮੁੱਚੇ ਕਲੱਬ ਮੈਂਬਰਾਂ ਦਾ ਸਹਿਯੋਗ ਲੈ ਕੇ ਅੱਗੇ ਵਧਣਗੇ। ਉਨ੍ਹਾਂ ਕਿਹਾ ਕਿ ਇਹ ਕਲੱਬ ਸਾਰੇ ਮੈਂਬਰਾਂ ਦਾ ਹੈ ਤੇ ਹੁਣ ਚੋਣਾਂ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਾਰੇ ਮੈਂਬਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਅਤੇ ਬਿਨਾਂ ਕਿਸੇ ਭੇਦ-ਭਾਵ ਦੇ ਕਲੱਬ ਦੀ ਤਰੱਕੀ ਤੇ ਵਿਕਾਸ ਲਈ ਕੰਮ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਬਣਾਈਆਂ ਗਈਆਂ ਤਹਿਤ ਜਿੱਥੇ ਪਰਚੇਜ਼ ਐਂਡ ਡਿਸਪੋਜ਼ਲ ਕਮੇਟੀ ਦਾ ਚੇਅਰਮੈਨ ਮੋਹਿੰਦਰ ਸਿੰਘ ਅਤੇ ਕੋ-ਚੇਅਰਮੈਨ ਰਾਜੀਵ ਬਾਂਸਲ ਨੂੰ ਬਣਾਇਆ ਗਿਆ ਹੈ ਉੱਥੇ ਕੈਟਰਿੰਗ ਕਮੇਟੀ ਦੇ ਚੇਅਰਮੈਨ ਸ਼ਲੀਨ ਜੋਸ਼ੀ ਅਤੇ ਕੋ-ਚੇਅਰਮੈਨ ਵਿੰਨੀ ਧਵਨ, ਬਾਰ ਕਮੇਟੀ ਦੇ ਚੇਅਰਮੈਨ ਨਿਤਿਨ ਬਹਿਲ ਅਤੇ ਕੋ-ਚੇਅਰਮੈਨ ਅਤੁਲ ਤਲਵਾਰ, ਟੈਂਬੋਲਾ ਐਂਡ ਐਂਟਰਟੇਨਮੈਂਟ ਕਮੇਟੀ ਦੇ ਚੇਅਰਮੈਨ ਪ੍ਰੋ. ਵਿਪਨ ਝਾਂਜੀ ਅਤੇ ਕੋ-ਚੇਅਰਮੈਨ ਐੱਮ.ਬੀ. ਬਾਲੀ ਨੂੰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜਿਮ ਐਂਡ ਹੈਲਥ ਕਲੱਬ ਕਮੇਟੀ ਦੇ ਚੇਅਰਮੈਨ ਮੋਹਿੰਦਰ ਸਿੰਘ ਅਤੇ ਕੋ-ਚੇਅਰਮੈਨ ਸ਼ਾਲਿਨੀ ਕਾਲੜਾ, ਆਊਟਡੋਰ ਸਪੋਰਟਸ ਕਮੇਟੀ ਦੇ ਚੇਅਰਮੈਨ ਐੱਮ.ਬੀ. ਬਾਲੀ (ਜੀ.ਪੀ.ਐੱਲ.) ਅਤੇ ਕੋ-ਚੇਅਰਮੈਨ ਜੁਬਿਨ ਸ਼ਾਂਗਾਰੀ, ਇਨਡੋਰ ਸਪੋਰਟਸ ਕਮੇਟੀ ਦੇ ਚੇਅਰਮੈਨ ਰਾਜੀਵ ਬਾਂਸਲ ਅਤੇ ਕੋ-ਚੇਅਰਮੈਨ ਜੁਬਿਨ ਸ਼ਾਂਗਾਰੀ ਅਤੇ ਹਾਊਸਕੀਪਿੰਗ ਕਮੇਟੀ ਦੇ ਚੇਅਰਮੈਨ ਸ਼ਾਲਿਨੀ ਕਾਲੜਾ ਤੇ ਕੋ-ਚੇਅਰਮੈਨ ਵਿੰਨੀ ਧਵਨ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀ ਕਮੇਟੀ ਦੀ ਚੇਅਰਮੈਨ ਵਿੰਨੀ ਧਵਨ ਤੇ ਕੋ-ਚੇਅਰਮੈਨ ਰਾਜੀਵ ਬਾਂਸਲ, ਲੈਂਡਸਕੇਪਿੰਗ ਐਂਡ ਹਾਰਟੀਕਲਚਰ ਕਮੇਟੀ ਦੇ ਚੇਅਰਮੈਨ ਜੁਬਿਨ ਸ਼ਾਂਗਾਰੀ ਤੇ ਕੋ-ਚੇਅਰਮੈਨ ਸ਼ਾਲਿਨੀ ਕਾਲੜਾ, ਕਾਰਡ ਰੂਮ ਕਮੇਟੀ ਦੇ ਚੇਅਰਮੈਨ ਅਤੁਲ ਤਲਵਾਰ ਤੇ ਕੋ-ਚੇਅਰਮੈਨ ਐੱਮ.ਬੀ. ਬਾਲੀ ਅਤੇ ਹਿਊਮੈਨਿਟੇਰੀਅਨ ਐਂਡ ਸੋਸ਼ਲ ਕਾਜ਼ ਕਮੇਟੀ ਦੇ ਚੇਅਰਮੈਨ ਪ੍ਰੋ. ਵਿਪਨ ਝਾਂਜੀ ਤੇ ਕੋ-ਚੇਅਰਮੈਨ ਰਾਜੀਵ ਬਾਂਸਲ ਬਣਾਏ ਗਏ ਹਨ। ਹਾਸਪਿਟੈਲਿਟੀ, ਸਟਾਫ ਮੈਨੇਜਮੈਂਟ ਐਂਡ ਵੈਲੇਟ ਕਮੇਟੀ ਦੇ ਚੇਅਰਮੈਨ ਨਿਤਿਨ ਬਹਿਲ ਅਤੇ ਕੋ-ਚੇਅਰਮੈਨ ਸ਼ਲੀਨ ਜੋਸ਼ੀ, ਲੀਗਲ ਅਫੇਅਰਜ਼ ਕਮੇਟੀ ਦੇ ਚੇਅਰਮੈਨ ਰਾਜੀਵ ਬਾਂਸਲ ਤੇ ਕੋ-ਚੇਅਰਮੈਨ ਨਿਤਿਨ ਬਹਿਲ, ਇਨਫਰਾਸਟਰੱਕਚਰ, ਮੇਨਟੀਨੈਂਸ ਐਂਡ ਗ੍ਰੀਨ ਕਮੇਟੀ ਦੇ ਚੇਅਰਮੈਨ ਮੋਹਿੰਦਰ ਸਿੰਘ ਤੇ ਕੋ-ਚੇਅਰਮੈਨ ਅਤੁਲ ਤਲਵਾਰ ਅਤੇ ਡਿਸਿਪਲਿਨ ਕਮੇਟੀ ਦੇ ਚੇਅਰਮੈਨ ਰਾਜੀਵ ਬਾਂਸਲ ਤੇ ਕੋ-ਚੇਅਰਮੈਨ ਨਿਤਿਨ ਬਹਿਲ ਨਿਯੁਕਤ ਕੀਤੇ ਗਏ ਹਨ। ਅਮਿਤ ਕੁਕਰੇਜਾ ਨੇ ਕਿਹਾ ਕਿ ਇਹ ਕਮੇਟੀਆਂ ਕਲੱਬ ਦੇ ਨਿਯਮਾਂ ਅਤੇ ਬਾਈ-ਲਾਅਜ਼ ਅਨੁਸਾਰ ਕੰਮ ਕਰਨਗੀਆਂ। ਕਮੇਟੀਆਂ ਦੇ ਕੰਮਕਾਜ ਦੀ ਸਮੇਂ-ਸਮੇਂ ’ਤੇ ਸਮੀਖਿਆ ਕੀਤੀ ਜਾਵੇਗੀ, ਜਦਕਿ ਕਲੱਬ ਦੇ ਆਨਰੇਰੀ ਸੈਕਟਰੀ ਅਮਿਤ ਕੁਕਰੇਜਾ ਵੱਲੋਂ ਇਨ੍ਹਾਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਕਿਸੇ ਵੀ ਸਮੱਸਿਆ ਦੀ ਸੂਰਤ ਵਿਚ ਪ੍ਰਧਾਨ ਨੂੰ ਰਿਪੋਰਟ ਕੀਤੀ ਜਾਵੇਗੀ।