05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਪੂਰ ਹਸਪਤਾਲ ਦੇ ਬਾਥਰੂਮ 'ਚੋਂ ਏਅਰ ਗੰਨ ਮਿਲਣ ਨਾਲ ਮਚਿਆ ਹੜਕੰਪ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਮਕਸੂਦਾਂ, 24 ਦਸੰਬਰ (ਸÏਰਵ ਮਹਿਤਾ)-ਪਠਾਨਕੋਟ ਚÏਾਕ ਨੇੜੇ ਕਪੂਰ ਹਸਪਤਾਲ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਹਸਪਤਾਲ ਦੇ ਬਾਥਰੂਮ 'ਚੋਂ ਇੱਕ ਗਨ ਨੁਮਾ ਵਸਤੂ ਮਿਲੀ ¢ ਜਾਣਕਾਰੀ ਮੁਤਾਬਕ ਹਸਪਤਾਲ ਦਾ ਇੱਕ ਕਰਮਚਾਰੀ ਜਦੋਂ ਬਾਥਰੂਮ ਗਿਆ ਤਾਂ ਉਸ ਦੀ ਨਜ਼ਰ ਉੱਥੇ ਪਈ ਇੱਕ ਗਨ ਵਰਗੀ ਚੀਜ਼ 'ਤੇ ਪਈ¢ ਕਰਮਚਾਰੀ ਨੇ ਇਸ ਸੰਬੰਧੀ ਹਸਪਤਾਲ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ¢ ਪ੍ਰਬੰਧਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੇ ਏ.ਐਸ.ਆਈ. ਨਿਰਮਲ ਸਿੰਘ ਅਤੇ ਏ.ਐਸ.ਆਈ. ਗੁਰਦੀਪ ਸਿੰਘ ਆਪਣੀ ਟੀਮ ਸਮੇਤ ਮÏਕੇ 'ਤੇ ਪਹੁੰਚੇ ਅਤੇ ਬਾਥਰੂਮ ਦੀ ਬਾਰੀਕੀ ਨਾਲ ਜਾਂਚ ਕੀਤੀ¢ ਜਾਂਚ ਦÏਰਾਨ ਪਤਾ ਲੱਗਾ ਕਿ ਮਿਲੀ ਗਨ ਅਸਲੀ ਨਹੀਂ ਸਗੋਂ ਏਅਰ ਗਨ ਸੀ¢ ਇਸ ਦੇ ਬਾਵਜੂਦ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਨੇ ਏਅਰ ਗਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ¢ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਇੱਕ ਵਿਅਕਤੀ ਹਸਪਤਾਲ ਆਇਆ ਸੀ, ਜਿਸ ਨੇ ਉੱਥੇ ਕੰਮ ਕਰਨ ਵਾਲੀ ਇੱਕ ਮਹਿਲਾ ਤੋਂ ਬਾਥਰੂਮ ਵਿੱਚੋਂ ਕੁਝ ਸਮਾਨ ਮਿਲਣ ਬਾਰੇ ਪੁੱਛਗਿੱਛ ਵੀ ਕੀਤੀ ਸੀ¢ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਏਅਰ ਗਨ ਉਸੇ ਵਿਅਕਤੀ ਦੀ ਹੋ ਸਕਦੀ ਹੈ ਜੋ ਅਣਜਾਣੇ ਵਿੱਚ ਬਾਥਰੂਮ ਵਿੱਚ ਰਹਿ ਗਈ ¢ ਇਸ ਸੰਬੰਧੀ ਏ.ਐਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਮਿਲੀ ਗਨ ਏਅਰ ਗਨ ਹੈ, ਜਿਸ ਨੂੰ ਖਿਡÏਣਾ ਨੁਮਾ ਗਨ ਵੀ ਕਿਹਾ ਜਾ ਸਕਦਾ ਹੈ¢ ਉਨ੍ਹਾਂ ਕਿਹਾ ਕਿ ਗਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਪਰ ਫਿਲਹਾਲ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ¢
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦਸਮੇਸ਼ ਨਗਰ (ਸੈਨਿਕ ਵਿਹਾਰ) ਵਲੋਂ ਨਗਰ ਕੀਰਤਨ 28 ਨੂੰ ਅਗਲੀ ਖ਼ਬਰ ਕਾਰ ਅਤੇ ਨਕਦੀ ਦੀ ਖੋਹ ਕਰਨ ਵਾਲੇ 2 ਕਾਬੂ
Ad Position 24