05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਾਰ ਅਤੇ ਨਕਦੀ ਦੀ ਖੋਹ ਕਰਨ ਵਾਲੇ 2 ਕਾਬੂ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਜਮਸ਼ੇਰ ਖਾਸ, 24 ਦਸੰਬਰ (ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਦੀ ਪੁਲਿਸ ਨੇ ਕਾਰ ਤੇ ਨਕਦੀ ਦੀ ਖੋਹ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ¢ ਥਾਣਾ ਸਦਰ ਜਲੰਧਰ ਦੇ ਮੁੱਖ ਅਫਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਖੇੜਾ ਦੋਨਾਂ ਜ਼ਿਲ੍ਹਾ ਕਪੂਰਥਲਾ ਨੇ ਥਾਣਾ ਸਦਰ ਜਲੰਧਰ 'ਚ ਆਪਣੇ ਬਿਆਨ ਦਰਜ ਕਰਵਾਏ ਸਨ ਕਿ ਉਹ ਇੱਕ ਟੈਕਸੀ ਡਰਾਈਵਰ ਹੈ ਉਸ ਦੀ ਗੱਡੀ ਆਰਟਿਕਾ ਨੰਬਰ ਪੀ ਬੀ 01 ਐਫ 7803 ਰੰਗ ਚਿੱਟਾ ਜਲੰਧਰ ਬੱਸ ਸਟੈਂਡ 'ਤੇ ਚਲਾਉਂਦਾ ਹੈ ਉਸ ਨੇ ਦੱਸਿਆ ਕਿ 23 ਦਸੰਬਰ ਰਾਤ 1.15 ਵਜੇ ਉਹ ਬੱਸ ਸਟੈਂਡ ਜਲੰਧਰ ਵਿਖੇ ਮÏਜੂਦ ਸੀ, ਕਿ 2 ਨÏਜਵਾਨ ਮੇਰੇ ਕੋਲ ਆਏ ਤੇ ਮੈਨੂੰ ਆਪਣਾ ਪਿੰਡ ਜਗਰਾਲ ਦੱਸਿਆ, ਉਨ੍ਹਾਂ 'ਚੋਂ ਇੱਕ ਨੇ ਆਪਣਾ ਨਾਂਅ ਕਾਲੂ ਅਤੇ ਦੂਜੇ ਨੇ ਆਪਣਾ ਨਾਂਅ ਗੈਬਰੀ ਵਾਸੀ ਗੜਾ ਜਲੰਧਰ ਦੱਸਿਆ ਜਿਨ੍ਹਾਂ ਨਾਲ ਮੈਂ 800 ਰੁਪਏ ਕਿਰਾਏ ਦੀ ਗੱਲ ਕੀਤੀ ਜਦੋਂ ਉਹ ਰਾਤ ਡੇਢ ਵਜੇ ਕਰੀਬ ਪਿੰਡ ਜਗਰਾਲ ਕੋਲ ਪੁੱਜੇ ਤਾਂ ਉਨ੍ਹਾਂ ਨੇ ਕਿਹਾ ਕਿ ਗੱਡੀ ਬਜੂਹਾ ਵਾਲੀ ਸਾਈਡ ਨੂੰ ਮੋੜ ਲਓ ਪਿੱਛੇ ਬੈਠੇ ਨÏਜਵਾਨ ਨੇ ਮੇਰੀ ਗਰਦਨ 'ਤੇ ਕਿਰਚ ਰੱਖ ਦਿੱਤੀ ਅਤੇ ਮੈਂ ਡਰਦੇ ਹੋਏ ਨੇ ਗੱਡੀ ਖੜ੍ਹੀ ਕਰ ਦਿੱਤੀ, ਅੱਗੇ ਬੈਠੇ ਨÏਜਵਾਨ ਨੇ ਮੇਰੀ ਗੱਡੀ ਦੀ ਚਾਬੀ ਕੱਢ ਕੇ ਮੇਰੇ ਪਾਸੋਂ ਨਕਦੀ ਤੇ ਮੇਰਾ ਫੋਨ ਖੋਹ ਲਿਆ ਅਤੇ ਪਿੱਛੇ ਬੈਠੇ ਨÏਜਵਾਨ ਨੇ ਮੈਨੂੰ ਕਾਰ 'ਚੋਂ ਉਤਾਰ ਕੇ ਡਰਾਈਵਰ ਵਾਲੀ ਸੀਟ 'ਤੇ ਬੈਠ ਕੇ ਮੇਰੀ ਗੱਡੀ ਦੋਵੇਂ ਨÏਜਵਾਨ ਭਜਾ ਕੇ ਲੈ ਗਏ ¢ ਪੀੜਤ ਸਤਨਾਮ ਸਿੰਘ ਨੇ ਆਪਣੇ ਬਿਆਨਾਂ 'ਚ ਲਿਖਾਇਆ ਕਿ ਮੈਂ ਜਗਰਾਲ ਪਿੰਡ ਦੇ ਕਿਸੇ ਵਿਅਕਤੀ ਤੋਂ ਫੋਨ ਲੈ ਕੇ ਪੁਲਿਸ ਕੰਟਰੋਲ ਰੂਮ 'ਤੇ ਇਤਲਾਹ ਦਿੱਤੀ ¢ ਐਸ.ਐਚ.ਓ. ਸੰਜੀਵ ਕੁਮਾਰ ਨੇ ਦੱਸਿਆ ਕਿ ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਜਲੰਧਰ ਦੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਥਾਣਾ ਸਦਰ ਜਲੰਧਰ ਵਿੱਚ ਮੁਕੱਦਮਾ ਦਰਜ ਕੀਤਾ ਹੈ¢ ਐਸ.ਐਚ.ਓ. ਸੰਜੀਵ ਕੁਮਾਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਦੋਵਾਂ ਪਾਸੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ¢
Ad Position 22
No active advertisement
ਪਿਛਲੀ ਖ਼ਬਰ ਕਪੂਰ ਹਸਪਤਾਲ ਦੇ ਬਾਥਰੂਮ 'ਚੋਂ ਏਅਰ ਗੰਨ ਮਿਲਣ ਨਾਲ ਮਚਿਆ ਹੜਕੰਪ ਅਗਲੀ ਖ਼ਬਰ ਮਕਸੂਦਾਂ ਸਬਜ਼ੀ ਮੰਡੀ ਬਾਹਰ ਬਾਥਰੂਮ 'ਚੋਂ ਅਣਪਛਾਤੇ ਨÏਜਵਾਨ ਦੀ ਲਾਸ਼ ਮਿਲੀ
Ad Position 24