05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਕਸੂਦਾਂ ਸਬਜ਼ੀ ਮੰਡੀ ਬਾਹਰ ਬਾਥਰੂਮ 'ਚੋਂ ਅਣਪਛਾਤੇ ਨÏਜਵਾਨ ਦੀ ਲਾਸ਼ ਮਿਲੀ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਮਕਸੂਦਾਂ, 24 ਦਸੰਬਰ (ਸÏਰਵ ਮਹਿਤਾ)-ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਮੇਨ ਸੜਕ 'ਤੇ ਬਣੇ ਸਰਕਾਰੀ ਬਾਥਰੂਮ 'ਚੋਂ ਇਕ ਅਣਪਛਾਤੇ ਨÏਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ¢ ਸਵੇਰੇ ਜਦੋਂ ਲੋਕਾਂ ਨੇ ਬਾਥਰੂਮ ਅੰਦਰ ਨÏਜਵਾਨ ਨੂੰ ਬੇਹੋਸ਼ ਹਾਲਤ 'ਚ ਪਿਆ ਦੇਖਿਆ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ¢ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਇੰਸਪੈਕਟਰ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮÏਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ¢ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਿ੍ਤਕ ਨÏਜਵਾਨ ਦੀ ਉਮਰ ਕਰੀਬ 30 ਤੋਂ 35 ਸਾਲ ਦੇ ਦਰਮਿਆਨ ਲੱਗਦੀ ਹੈ ¢ ਪੁਲਿਸ ਵੱਲੋਂ ਨÏਜਵਾਨ ਦੇ ਕੱਪੜਿਆਂ ਦੀ ਤਲਾਸ਼ੀ ਲਈ ਗਈ ਪਰ ਉਸ ਕੋਲੋਂ ਕੋਈ ਵੀ ਪਛਾਣ ਪੱਤਰ ਜਾਂ ਦਸਤਾਵੇਜ਼ ਨਹੀਂ ਮਿਲੇ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ ¢ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਫਿਲਹਾਲ ਮਿ੍ਤਕ ਦੀ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਗਿਆ ਹੈ ਤਾਂ ਜੋ ਉਸ ਦੀ ਪਛਾਣ ਹੋ ਸਕੇ¢

Ad Position 22
No active advertisement
ਪਿਛਲੀ ਖ਼ਬਰ ਕਾਰ ਅਤੇ ਨਕਦੀ ਦੀ ਖੋਹ ਕਰਨ ਵਾਲੇ 2 ਕਾਬੂ ਅਗਲੀ ਖ਼ਬਰ ਸਫ਼ਰ-ਏ-ਸ਼ਹਾਦਤ ਤਹਿਤ ਵੱਖ-ਵੱਖ ਗੁਰੂ ਘਰਾਂ 'ਚ ਕਰਵਾਏ ਗੁਰਮਤਿ ਸਮਾਗਮ
Ad Position 24