ਸਫ਼ਰ-ਏ-ਸ਼ਹਾਦਤ ਤਹਿਤ ਵੱਖ-ਵੱਖ ਗੁਰੂ ਘਰਾਂ 'ਚ ਕਰਵਾਏ ਗੁਰਮਤਿ ਸਮਾਗਮ
ਅਜੀਤ ਡੈਸਕ
25-12-2025
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਸਫਰ-ਏ-ਸ਼ਹਾਦਤ ਸਮਾਗਮ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕÏਰ ਜੀ ਅਤੇ ਹੋਰ ਅਨੇਕਾਂ ਸਿੰਘ-ਸਿੰਘਣੀਆਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰਦਿਆਂ ਯਾਦ ਕੀਤਾ ਗਿਆ ¢ ਇਸ ਮÏਕੇ ਭਾਈ ਬਲਦੇਵ ਸਿੰਘ, ਭਾਈ ਆਤਮਾ ਸਿੰਘ ਹਜ਼ੂਰੀ ਰਾਗੀ ਜਥੇ ਗੁਰਦੁਆਰਾ ਸਾਹਿਬ ਤੋਂ ਇਲਾਵਾ 7:30 ਤੋਂ 8:30 ਵਜੇ ਤੱਕ ਭਾਈ ਜਸਵੀਰ ਸਿੰਘ ਅਖੰਡ ਕੀਰਤਨੀ ਜਥਾ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ¢ ਕਥਾਵਾਚਕ ਭਾਈ ਪਰਮਜੀਤ ਸਿੰਘ ਅਤੇ ਬੀਬੀ ਜਸਜੀਤ ਕÏਰ ਨੇ ਸਫਰ-ਏ-ਸ਼ਹਾਦਤ ਦੇ ਤੀਸਰੇ ਦਿਨ ਦੀਆਂ ਇਤਿਹਾਸਕ ਕੁਰਬਾਨੀਆਂ ਦਾ ਇਤਿਹਾਸ ਸੰਗਤਾਂ ਦੇ ਸਨਮੁਖ ਪੇਸ਼ ਕੀਤਾ ¢ ਇਸ ਮÏਕੇ ਪ੍ਰਧਾਨ ਮਹਿੰਦਰਜੀਤ ਸਿੰਘ, ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਜੁਗਿੰਦਰ ਸਿੰਘ ਗੁੰਬਰ, ਪਰਮਿੰਦਰ ਸਿੰਘ, ਕੁਲਤਾਰਨ ਸਿੰਘ ਅਨੰਦ, ਐੱਚ .ਐੱਸ ਭਸੀਨ, ਤੇਜਦੀਪ ਸਿੰਘ ਸੇਠੀ, ਗਗਨਦੀਪ ਸਿੰਘ ਸੇਠੀ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣਾਂ ਨੇ ਗੁਰੂ ਘਰ ਵਿਖੇ ਆਪਣੀ ਹਾਜ਼ਰੀ ਲਗਵਾਈ ¢