05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮਦਰਜ਼ ਪ੍ਰਾਈਡ ਸਕੂਲ ਦੇ ਕੈਡਿਟਸ ਵਲੋਂ ਐੱਨ. ਸੀ. ਸੀ. ਆਰਮਡ ਯੂਨਿਟ ਦਾ ਦੌਰਾ

ਮਲਸੀਆਂ, 4 ਸਤੰਬਰ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੀ 21 ਪੰਜਾਬ ਬਟਾਲੀਅਨ ਐੱਨ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਮਲਸੀਆਂ, 4 ਸਤੰਬਰ (ਦਲਜੀਤ ਸਿੰਘ ਸਚਦੇਵਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਦੀ 21 ਪੰਜਾਬ ਬਟਾਲੀਅਨ ਐੱਨ.ਸੀ.ਸੀ ਯੂਨਿਟ ਦੇ 26 ਕੈਡਿਟਸ ਵਲੋਂ ਕਪੂਰਥਲਾ ਵਿਖੇ ਐੱਨ.ਸੀ.ਸੀ ਆਰਮਡ ਯੂਨਿਟ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਕੈਡਿਟਸ ਨੂੰ 21 ਪੰਜਾਬ ਬਟਾਲੀਅਨ ਕਪੂਰਥਲਾ ਦੇ ਫੌਜੀ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਯੂਨਿਟ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਅਤੇ ਪ੍ਰਯੋਗਿਕ ਗਿਆਨ ਪ੍ਰਾਪਤ ਕਰਨ ਦਾ ਮੌਕਾ ਮਿਲਿਆ। ਕੈਡਿਟਸ ਦੇ ਨਾਲ ਐੱਨ.ਸੀ.ਸੀ ਅਧਿਕਾਰੀ ਸੌਰਵ ਦਾਦਰੀਆ ਵੀ ਮੌਜੂਦ ਰਹੇ ਤੇ ਉਨ੍ਹਾਂ ਨੇ ਕੈਡਿਟਸ ਨੂੰ ਪੂਰੇ ਅਨੁਸ਼ਾਸਨ ਤੇ ਉਤਸ਼ਾਹ ਨਾਲ ਦੌਰੇ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਵਿੱਦਿਅਕ ਅਤੇ ਸਿਖਲਾਈ ਭਰਪੂਰ ਦੌਰੇ ਨਾਲ ਕੈਡਿਟਸ ਨੂੰ ਆਰਮੀ ਦੇ ਕੰਮਕਾਜ, ਅਨੁਸ਼ਾਸਨ, ਤਕਨੀਕੀ ਗਿਆਨ ਤੇ ਸੈਨਿਕ ਜੀਵਨ ਨੂੰ ਨੇੜਿਓਂ ਸਮਝਣ ਦਾ ਕੀਮਤੀ ਮੌਕਾ ਮਿਲਿਆ। ਕੈਡਿਟਸ ਦੀ ਇਸ ਗਤੀਵਿਧੀ ਦੀ ਸਕੂਲ ਚੇਅਰਪਰਸਨ ਅਰੁਣ ਜੱਸਲ ਤੇ ਪ੍ਰਿੰਸੀਪਲ ਰਜਨੀ ਬਾਲਾ ਵਲੋਂ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਕੈਡਿਟਸ ਨੂੰ ਐੱਨ.ਸੀ.ਸੀ ਦੀਆਂ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਦੇਸ਼ ਦੀ ਸੇਵਾ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਤਹਿਤ ਪਵਨ ਕੁਮਾਰ ਟੀਨੂੰ ਨੇ ਸਫ਼ਾਈ ਮੁਹਿੰਮ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪੀਰ ਬਾਬਾ ਬੁੱਢੇ ਸ਼ਾਹ ਦਰਬਾਰ ਫਰੀਦਪੁਰ ਦਾ ਜੋੜ ਮੇਲਾ ਕੱਲ੍ਹ
Ad Position 24