ਜਲੰਧਰ, 25 ਦਸੰਬਰ (ਹਰਵਿੰਦਰ ਸਿੰਘ ਫੁੱਲ)-ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ, ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹੰਦ ਦੇ ਸਮੂਹ ਸ਼ਹੀਦਾਂ ਦੀ ਯਾਦ ਮਨਾਉਂਦੇ ਹੋਏ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਬਸਤੀ ਸ਼ੇਖ਼ ਤੋਂ ਆਰੰਭ ਸਿਖ਼ਰ-ਏ-ਇਬਾਦਤ ਪ੍ਰਭਾਤ ਫੇਰੀ ਗੁਰਦੁਆਰਾ ਪੱਕਾ ਬਾਗ਼ ਵਿਖੇ ਬਾਬਾ ਮੋਤੀ ਰਾਮ ਮਹਿਰਾ ਚੌਕ ਵਿਖੇ ਸਮਾਪਤ ਹੋਈ | ਜਲੰਧਰ ਸ਼ਹਿਰ ਦੇ ਇਤਿਹਾਸ 'ਚ ਕੱਢੀ ਗਈ ਇਸ ਪ੍ਰਭਾਤ ਫੇਰੀ ਦੀ ਖ਼ਾਸੀਅਤ ਇਹ ਸੀ ਕਿ ਲਗਭਗ 4-5 ਕਿੱਲੋਮੀਟਰ ਦੇ ਫ਼ਾਸਲੇ ਦੌਰਾਨ ਸੰਗਤਾਂ ਨੇ ਕੇਵਲ ਗੁਰਬਾਣੀ ਕੀਰਤਨ ਅਤੇ ਸ਼ਬਦ ਰੂਪੀ ਲੰਗਰ ਹੀ ਛਕਿਆ | ਪ੍ਰਭਾਤ ਫੇਰੀ ਦੇ ਸਭ ਤੋਂ ਅੱਗੇ ਨਿਸ਼ਾਨ ਸਾਹਿਬ, ਖ਼ਾਲਸਾਈ ਸ਼ਕਤੀ ਦਾ ਪ੍ਰਤੀਕ ਨਰਸਿੰਙਾ ਵਜਾਉਂਦੇ ਹੋਏ ਗੁਰੂ ਦੇ ਲਾਡਲੇ ਮਹਿੰਦਰ ਪ੍ਰਤਾਪ ਸਿੰਘ, ਘੋੜ ਸਵਾਰ ਗੁਰੂ ਦੀਆਂ ਲਾਡਲੀਆਂ ਫ਼ੌਜਾਂ, ਉਸ ਤੋਂ ਪਿੱਛੇ ਫੁੱਲਾਂ ਨਾਲ ਸੱਜੀ ਟਰਾਲੀ 'ਚ ਗੁਰੂ ਸਾਹਿਬ ਦੇ ਸ਼ਸਤਰ ਬੜੇ ਸਲੀਕੇ ਨਾਲ ਸਜਾਏ ਗਏ ਅਤੇ ਕੀਰਤਨ ਕਰਦੇ ਹੋਏ ਭਾਈ ਜਸਪਾਲ ਸਿੰਘ ਰਾਜ ਨਗਰ ਵਾਲੇ, ਪੋ੍ਰਫੈਸਰ ਮਨਜਿੰਦਰ ਕੌਰ ਅਤੇ ਹੋਰ ਸੰਗਤਾਂ ਨਾਲ ਚੱਲ ਰਹੀਆਂ ਸਨ | ਪ੍ਰਧਾਨ ਗੁਰਕਿਰਪਾਲ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਦੀ ਯਾਦ 'ਚ ਇੰਨੇ ਲੰਬੇ ਰੂਟ ਦੀ ਪ੍ਰਭਾਤ ਫੇਰੀ ਦਾ ਉਪਰਾਲਾ ਸ਼ਲਾਘਾਯੋਗ ਹੈ | ਉਨ੍ਹਾਂ ਨੇ ਕੌਂਸਲਰ ਸ਼ੈਰੀ ਚੱਢਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਰੈਣਕ ਬਾਜ਼ਾਰ ਚੌਕ ਦਾ ਨਾਂਅ ਮਹਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਨਾਂਅ 'ਤੇ ਰੱਖਿਆ ਗਿਆ | ਇਸ ਮੌਕੇ ਸਕੱਤਰ ਇੰਦਰਪਾਲ ਸਿੰਘ, ਕੰਵਲਜੀਤ ਸਿੰਘ ਟੋਨੀ, ਇੰਦਰਜੀਤ ਸਿੰਘ ਹੋਠੀ, ਅਮਰਜੀਤ ਸਿੰਘ ਮਿੱਠਾ, ਇਕਬਾਲ ਸਿੰਘ, ਹਰਬੰਸ ਸਿੰਘ, ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ ਖਾਸਰੀਆ, ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ, ਕੌਂਸਲਰ ਪਰਮਜੀਤ ਕੌਰ, ਅਮਰਪ੍ਰੀਤ ਸਿੰਘ ਰਿੰਕੂ, ਜਗਜੀਤ ਸਿੰਘ ਖ਼ਜ਼ਾਨਚੀ, ਗੁਰਮੀਤ ਸਿੰਘ, ਅਮਰਜੀਤ ਸਿੰਘ ਭਾਟੀਆ, ਅਮਰਜੀਤ ਕੌਰ ਸੰਘਾ, ਜਗਮੋਹਨ ਸਿੰਘ ਕੋਹਲੀ, ਬੀਬੀ ਮਹਿੰਦਰ ਕੌਰ ਕਾਲੜਾ ਅਤੇ ਸਮੂਹ ਮੈਂਬਰ ਬੀਬੀਆਂ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਛੇਵੀਂ ਪਾਤਸ਼ਾਹੀ, ਕੰਵਲਜੀਤ ਸਿੰਘ ਕੋਚ, ਅਮਰਬੀਰ ਸਿੰਘ ਸਚਦੇਵਾ, ਅਜੀਤ ਸਿੰਘ ਕਥੂਰੀਆ, ਅਮਰਜੀਤ ਸਿੰਘ ਬਜਾਜ, ਹਰਪਾਲ ਸਿੰਘ ਬਜਾਜ, ਹਰਪ੍ਰੀਤ ਸਿੰਘ ਲਵਲੀ ਤੇ ਹੋਰ ਸੰਗਤਾਂ ਸ਼ਾਮਿਲ ਸਨ |