ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪੁਲਿਸ ਮੁਕਾਬਲੇ 'ਚ ਹੈਰੀ ਚੱਠਾ ਗਰੋਹ ਦੇ 2 ਮੁੱਖ ਸ਼ੂਟਰ ਗੋਲੀ ਲੱਗਣ ਨਾਲ ਕਾਬੂ

Ad Position 21
No active advertisement
ਅਜੀਤ ਡੈਸਕ 26-12-2025
ਮਕਸੂਦਾਂ, 25 ਦਸੰਬਰ (ਸੌਰਵ ਮਹਿਤਾ)-ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੁਚੱਜੀ ਯੋਜਨਾ ਅਤੇ ਤੁਰੰਤ ਕਾਰਵਾਈ ਕਰਦਿਆਂ ਜੱਗੂ ਭਗਵਾਨਪੁਰੀਆ ਗਰੋਹ ਨਾਲ ਜੁੜੇ ਅਤੇ ਪਾਕਿਸਤਾਨ ਬੈਠੇ ਗੈਂਗਸਟਰ ਹੈਰੀ ਚੱਠਾ ਦੇ 2 ਖ਼ਤਰਨਾਕ ਸ਼ੂਟਰਾਂ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ | ਇਹ ਮੁਕਾਬਲਾ ਰਮਣੀਕ ਐਵੇਨਿਊ ਤੋਂ ਬੁਲੰਦਪੁਰ ਜਾਣ ਵਾਲੀ ਸੜਕ 'ਤੇ ਹੋਇਆ, ਜਿੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਕਰੀਬ 15 ਰੌਂਦ ਗੋਲੀਆਂ ਚੱਲੀਆਂ | ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ 22 ਦਸੰਬਰ ਨੂੰ ਟਰਾਂਸਪੋਰਟ ਨਗਰ ਇਲਾਕੇ 'ਚ ਗਨ ਪੁਆਇੰਟ 'ਤੇ ਮੋਟਰਸਾਈਕਲ ਲੁੱਟਣ ਦੀ ਕੋਸ਼ਸ਼ਿ ਹੋਈ ਸੀ |
ਇਸ ਘਟਨਾ ਤੋਂ ਬਾਅਦ ਸੀ.ਆਈ.ਏ. ਸਟਾਫ ਅਤੇ ਥਾਣਾ ਡਿਵੀਜ਼ਨ ਨੰਬਰ 8 ਦੀਆਂ ਟੀਮਾਂ ਨੂੰ ਅਲਰਟ ਕੀਤਾ ਗਿਆ ਸੀ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਸੀ | ਵੀਰਵਾਰ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਚੋਰੀ ਜਾਂ ਲੁੱਟ ਹੋਈ ਮੋਟਰਸਾਈਕਲ 'ਤੇ ਬੁਲੰਦਪੁਰ ਇਲਾਕੇ 'ਚ ਘੁੰਮ ਰਹੇ ਹਨ ਅਤੇ ਕਿਸੇ ਵੱਡੀ ਵਾਰਦਾਤ ਦੀ ਫਿਰਾਕ 'ਚ ਹਨ | ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸੀ.ਆਈ.ਏ. ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਅਤੇ ਥਾਣਾ ਨੰਬਰ 8 ਦੇ ਮੁਖੀ ਸਾਹਿਲ ਚੌਧਰੀ ਨੇ ਆਪਣੀਆਂ ਟੀਮਾਂ ਸਮੇਤ ਬੁਲੰਦਪੁਰ ਨੇੜੇ ਨਾਕਾਬੰਦੀ ਕਰਕੇ ਟ੍ਰੈਪ ਲਗਾਇਆ | ਜਿਵੇਂ ਹੀ ਰਮਣੀਕ ਐਵੀਨਿਊ ਵਲੋਂ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਦ ਦੋਵਾਂ ਬਦਮਾਸ਼ਾਂ ਨੇ ਬਿਨਾਂ ਚਿਤਾਵਨੀ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ | ਪੁਲਿਸ ਨੇ ਸਥਿਤੀ ਨੂੰ ਸੰਭਾਲਦੇ ਹੋਏ ਜਵਾਬੀ ਕਾਰਵਾਈ ਕੀਤੀ ਅਤੇ ਦੋਵਾਂ ਮੁਲਜ਼ਮਾਂ ਦੀਆਂ ਲੱਤਾਂ 'ਚ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ | ਮੁਕਾਬਲੇ ਦੌਰਾਨ ਪੁਲਿਸ ਕਰਮਚਾਰੀਆਂ ਦੀ ਸੂਝ-ਬੂਝ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਜ਼ਖਮੀ ਹਾਲਤ 'ਚ ਫੜੇ ਗਏ ਮੁਲਜ਼ਮਾਂ ਨੂੰ ਤੁਰੰਤ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ | ਪੁੱਛਗਿੱਛ ਦੌਰਾਨ ਉਨ੍ਹ•ਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਅਰਸ਼ ਪੁੱਤਰ ਕਸ਼ਮੀਰ ਸਿੰਘ ਵਾਸੀ ਨਵਾਂ ਨੌਸ਼ਹਿਰਾ, ਜ਼ਿਲ੍ਹ•ਾ ਗੁਰਦਾਸਪੁਰ ਅਤੇ ਤੇਜ਼ਬੀਰ ਸਿੰਘ ਉਰਫ਼ ਤੇਜ਼ੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੋਟ ਬੁੱਡਾ, ਬਟਾਲਾ ਵਜੋਂ ਹੋਈ | ਪੁਲਿਸ ਮੁਤਾਬਕ ਦੋਵੇਂ ਮੁਲਜ਼ਮ ਸਿਰਫ਼ ਲੁੱਟੇਰੇ ਨਹੀਂ ਸਨ, ਸਗੋਂ ਪਾਕਿਸਤਾਨ ਬੈਠੇ ਗੈਂਗਸਟਰ ਹੈਰੀ ਚੱਠਾ ਦੇ ਮੁੱਖ ਸ਼ੂਟਰ ਸਨ, ਜੋ ਜੱਗੂ ਭਗਵਾਨਪੁਰੀਆ ਗਰੋਹ ਨਾਲ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਹਨ | ਪੁੱਛਗਿੱਛ 'ਚ ਖੁਲਾਸਾ ਹੋਇਆ ਕਿ ਕਰਵਾਚੌਥ ਦੀ ਰਾਤ ਬਟਾਲਾ 'ਚ ਹੋਈ ਫਾਇਰਿੰਗ 'ਚ 2 ਨੌਜਵਾਨਾਂ ਦੀ ਮੌਤ ਅਤੇ 7 ਲੋਕਾਂ ਦੇ ਜ਼ਖਮੀ ਹੋਣ ਦੀ ਘਟਨਾ ਵਾਪਰੀ ਸੀ, ਉਸ ਵਿੱਚ ਵੀ ਇਹੀ ਦੋਵੇਂ ਸ਼ੂਟਰ ਸ਼ਾਮਿਲ ਸਨ | ਇਸ ਵਾਰਦਾਤ ਦੀ ਜ਼ਿੰਮੇਵਾਰੀ ਹੈਰੀ ਚੱਠਾ ਗਰੋਹ ਵਲੋਂ ਲਈ ਗਈ ਸੀ | ਪੁਲਿਸ ਨੇ ਮੌਕੇ ਤੋਂ ਇੱਕ ਮੋਟਰਸਾਈਕਲ, ਇੱਕ .32 ਬੋਰ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਕੀਤੇ ਹਨ | ਦੋਵੇਂ ਮੁਲਜ਼ਮ ਬਟਾਲਾ ਪੁਲਿਸ ਨੂੰ ਵੀ ਕਈ ਮਾਮਲਿਆਂ 'ਚ ਲੋੜੀਂਦੇ ਸਨ | ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਲਾਜ ਉਪਰੰਤ ਦੋਵਾਂ ਨੂੰ ਰਿਮਾਂਡ 'ਤੇ ਲੈ ਕੇ ਉਨ੍ਹ•ਾਂ ਦੇ ਨੈੱਟਵਰਕ, ਹਥਿਆਰ ਸਪਲਾਈ ਅਤੇ ਹੋਰ ਸਾਥੀਆਂ ਬਾਰੇ ਵੱਡੇ ਖੁਲਾਸੇ ਕੀਤੇ ਜਾਣਗੇ | ਉਨ•੍ਹਾਂ ਇਸ ਕਾਰਵਾਈ ਨੂੰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ ਕਰਾਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਠੰਢੇ ਬਸਤੇ 'ਚ ਪਿਆ 143 ਕਰੋੜ ਦਾ ਕੂੜਾ ਪ੍ਰਬੰਧਨ ਦਾ ਪ੍ਰਾਜੈਕਟ ਅਗਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਪ੍ਰਭਾਤ ਫੇਰੀ ਕੱਢੀ
Ad Position 24
No active advertisement