03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਖ਼ਾਲਸਾ ਏਡ ਵਲੋਂ ਫਤਹਿਗੜ੍ਹ ਸਾਹਿਬ ਵਿਖੇ ਸੰਗਤ ਲਈ ਨਿਸ਼ਕਾਮ ਸੇਵਾਵਾਂ-ਜਸਪ੍ਰੀਤ ਸਿੰਘ

Ad Position 21
No active advertisement
ਅਜੀਤ ਡੈਸਕ 27-12-2025
ਜਲੰਧਰ, 26 ਦਸੰਬਰ (ਜਸਪਾਲ ਸਿੰਘ)-ਸ਼ਹੀਦੀ ਦਿਹਾੜਿਆਂ ਦੇ ਮੌਕੇ 'ਤੇ ਖ਼ਾਲਸਾ ਏਡ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਸੰਗਤ ਦੀ ਸੁਵਿਧਾ ਲਈ ਵਿਸ਼ਾਲ ਪੱਧਰ 'ਤੇ ਨਿਸ਼ਕਾਮ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਸੇਵਾਵਾਂ 'ਚ 500 ਸੰਗਤ ਦੀ ਸਮਰੱਥਾ ਵਾਲਾ ਟੈਂਟ ਅਤੇ ਲੰਗਰ ਸੇਵਾ, ਪੈਦਲ ਯਾਤਰੀਆਂ ਲਈ ਈ-ਰਿਕਸ਼ਾ ਸੇਵਾ, ਮੁਫ਼ਤ ਮੈਡੀਕਲ ਕੈਂਪ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਐਕਯੂਪ੍ਰੈਸ਼ਰ ਸੇਵਾ, ਟ੍ਰੈਫਿਕ ਪ੍ਰਬੰਧ ਲਈ 300 ਤੋਂ ਵੱਧ ਸੇਵਾਦਾਰਾਂ ਦੀ ਨਿਸ਼ਕਾਮ ਡਿਊਟੀ ਅਤੇ ਲਗਾਤਾਰ ਸਫ਼ਾਈ ਸੇਵਾ ਸ਼ਾਮਿਲ ਹੈ, ਤਾਂ ਜੋ ਦੂਰ-ਦੁਰਾਡੇ ਤੋਂ ਆਈ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖ਼ਾਲਸਾ ਏਡ ਦੇ ਸੀਨੀਅਰ ਮੈਂਬਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਾਰੀ ਸੇਵਾ ਪੂਰੀ ਤਰ੍ਹਾਂ ਨਿਸ਼ਕਾਮ ਭਾਵਨਾ ਨਾਲ, ਬਿਨਾਂ ਕਿਸੇ ਪ੍ਰਚਾਰ ਦੇ, ਸਿਰਫ਼ ਗੁਰੂ ਸਾਹਿਬਾਨਾਂ ਦੀ ਸਿੱਖਿਆ 'ਤੇ ਚੱਲਦਿਆਂ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਖ਼ਾਲਸਾ ਏਡ ਲਈ ਸੇਵਾ ਕੋਈ ਡਿਊਟੀ ਨਹੀਂ, ਸਗੋਂ ਗੁਰੂ ਘਰ ਤੋਂ ਮਿਲੀ ਉਹ ਸਿੱਖਿਆ ਹੈ ਜੋ ਹਰ ਹਾਲਤ ਵਿੱਚ ਨਿਭਾਈ ਜਾਂਦੀ ਹੈ
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਬੀਤੇ ਦਿਨੀਂ ਕਮਿਸ਼ਨਰੇਟ ਪੁਲਿਸ ਵਲੋਂ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦਾ- ਪੁਲਿਸ ਦੀ ਗੋਲੀ ਨਾਲ ਸ਼ੂਟਰ ਤੇਜਬੀ... ਅਗਲੀ ਖ਼ਬਰ ਪੁਲਿਸ ਡੀ. ਏ. ਵੀ. ਪਬਲਿਕ ਸਕੂਲ 'ਚ ਮਨਾਇਆ ਕ੍ਰਿਸਮਸ ਦਾ ਤਿਉਹਾਰ
Ad Position 24
No active advertisement