02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਸ਼ੁਰੂ

Ad Position 21
No active advertisement
ਅਜੀਤ ਡੈਸਕ 27-12-2025
ਜਲੰਧਰ, 26 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂ ਸਭਾ ਵਲੋਂ ਕਰਵਾਇਆ ਜਾਂਦਾ ਉੱਤਰੀ ਭਾਰਤ ਦਾ ਪ੍ਰਸਿੱਧ ਸ਼ਾਸਤਰੀ ਸੰਗੀਤ ਦਾ ਮਹਾਂ ਕੁੰਭ 150ਵਾਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਅੱਜ ਆਪਣੇ ਰਵਾਇਤੀ ਅੰਦਾਜ਼ 'ਚ ਜਲੰਧਰ ਦੇ ਪ੍ਰਸਿੱਧ ਸ੍ਰੀ ਦੇਵੀ ਤਲਾਬ ਵਿਖੇ ਸ੍ਰੀ ਰਾਮ ਹਾਲ 'ਚ ਆਰੰਭ ਹੋ ਗਿਆ ¢ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ 'ਚ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦਾ ਸ਼ੁੱਭ ਆਰੰਭ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿੱਜ, ਕਮਿਸ਼ਨਰ ਆਫ਼ ਪੁਲਿਸ ਧਨਪ੍ਰੀਤ ਕੌਰ ਨੇ ਦੀਪ ਜਗਾ ਕੇ ਕੀਤਾ, ਇਸ ਮੌਕੇ ਮਹਾਂ ਸਭਾ ਦੀ ਪ੍ਰਧਾਨ ਪੂਰਨਿਮਾ ਬੇਰੀ, ਡਾਇਰੈਕਟਰ ਇੰਜ.ਐਸ.ਐਸ.ਅਜੀਮਲ, ਡਾ. ਅਰੁਣ ਮਿਸ਼ਰਾ, ਰਾਕੇਸ਼ ਥਾਪਰ, ਮਦਨ ਰਾਣਾ ਅਤੇ ਨਿਤਿਨ ਕਪੂਰ, ਡੀ.ਸੀ.ਪੀ. ਨਰੇਸ਼ ਡੋਗਰਾ ਤੋਂ ਇਲਾਵਾ ਸਭਾ ਦੇ ਹੋਰ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ | ਸਮਾਗਮ ਦੀ ਸ਼ੁਰੂਆਤ ਐਚ.ਐਮ.ਵੀ ਕਾਲਜ ਜਲੰਧਰ ਦੀਆਂ ਵਿਦਿਆਰਥਣਾਂ ਨੇ ਸਰਸਵਤੀ ਅਤੇ ਹਰਿਵੱਲਭ ਵੰਦਨਾ ਪੇਸ਼ ਕਰ ਕੇ ਕੀਤੀ ਉਪਰੰਤ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੀ ਪਹਿਲੀ ਪੇਸ਼ਕਸ਼ ਹਰਿਵੱਲਭ ਸੰਗੀਤ ਪ੍ਰਤੀਯੋਗਤਾ ਦੇ ਪਿਛਲੇ ਸਾਲ ਦੇ ਜੇਤੂ ਯਸ਼ ਪ੍ਰਕਾਸ਼ ਮਿਸਤਰੀ ਨੇ ਪਖਾਵਜ ਅਤੇ ਜਯੰਤੀਕਾ ਡੇ ਨੇ ਸੈਮੀ ਕਲਾਸੀਕਲ ਗਾਇਨ ਪੇਸ਼ ਕਰ ਕੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ | ਸ਼ੈਲੇਸ਼ ਭਾਗਵਤ ਨੇ ਸ਼ਹਿਨਾਈ 'ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਖ਼ੂਬ ਤਾੜੀਆਂ ਬਟੋਰੀ, ਉਸਤਾਦ ਫੈਯਾਜ਼ ਵਸੀਫੂਦੀਨ ਡਾਗਰ ਨੇ ਧਰੂਪਦ ਗਾਇਨ ਪੇਸ਼ ਕੀਤਾ | ਦੇਰ ਰਾਤ ਤੱਕ ਚੱਲੇ ਸਮਾਗਮ 'ਚ ਸ਼ੁਭੇਦਰਾ ਰਾਓ, ਵਿਧੂਸ਼ੀ ਸਸੀਕਾ ਰਾਓ-ਦੇ-ਹਾਸ ਅਤੇ ਵਿਧੂਸ਼ੀ ਮਾਲੀਨੀ ਅਵਸਥੀ ਨੇ ਆਪਣੀ ਕਲਾ ਦੇ ਜੌਹਰ ਦਿਖਾਏ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸੰਗਤ ਰਾਮ, ਡਾ. ਕੁਲਵਿੰਦਰ ਦੀਪ ਕੌਰ ਅਤੇ ਡਾ. ਪੂਨਮ ਸ਼ਰਮਾ ਵਲ਼ੋਂ ਬਾਖ਼ੂਬੀ ਨਿਭਾਈ ਗਈ | ਸਮਾਗਮ ਦੌਰਾਨ ਜੋੜਿਆਂ ਦੀ ਸੇਵਾ ਗੁਰਮੁਖ ਸੇਵਕ ਦਲ ਵਲੋਂ ਨਿਭਾਈ ਜਾ ਰਹੀ ਸੀ | ਦਲ ਦੇ ਸੇਵਾਦਾਰ ਹਰਪ੍ਰੀਤ ਸਿੰਘ ਅੰਮਿ੍ਤ ਕੰਪਿਊਟਰ ਨੇ ਦੱਸਿਆ ਕਿ ਉਹ ਲਗਭਗ ਪਿਛਲੇ ਦੋ ਦਹਾਕਿਆਂ ਤੋਂ ਸੰਮੇਲਨ ਦੌਰਾਨ ਜੋੜਿਆਂ ਦੀ ਸੇਵਾ ਨਿਭਾਅ ਰਹੇ ਹਨ | ਇਸ ਮÏਕੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ, ਬਾਨੀ ਵਿੱਜ, ਪਰਮਿੰਦਰ ਬੇਰੀ, ਪਵਿੰਦਰ ਬਹਿਲ, ਪੰਡਤ ਰਮਾਂਕਾਂਤ, ਏ.ਡੀ.ਸੀ.ਪੀ. ਆਕਰਸ਼ੀ ਜੈਨ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗੀਤ ਪ੍ਰੇਮੀ ਹਾਜ਼ਰ ਸਨ ¢ 27 ਦਸੰਬਰ ਦਾ ਸਮਾਗਮ ਸ਼ਾਮ 3 ਵਜੇ ਆਰੰਭ ਹੋਵੇਗਾ | ਜਿਸ ਵਿਚ ਸੇਂਟ ਸੋਲਜ਼ਰ ਕਾਲਜ (ਕੋ.ਐਜੂਕੇਸ਼ਨ) ਦੇ ਵਿਦਿਆਰਥੀ ਸਰਸਵਤੀ ਅਤੇ ਹਰਿਵੱਲਭ ਵੰਦਨਾ ਪੇਸ਼ ਕਰਨਗੇ ਉਪਰੰਤ ਪਿਛਲੇ ਸਾਲ ਦੇ ਸੰਗੀਤ ਪ੍ਰਤੀਯੋਗਤਾ ਦੇ ਜੇਤੂ ਸੁਖਵਿੰਦਰ ਸਿੰਘ ਤਬਲਾ, ਵਿਧੂਸ਼ੀ ਡਾ. ਸੁਪਿ੍ਆ ਸ਼ਾਹ ਸਿਤਾਰ, ਅਭੈ ਰੁਸਤਮ ਸੋਪੋਰੀ ਸੰਤੂਰ, ਵਿਧੂਸ਼ੀ ਅਸ਼ਵਨੀ ਭਿੜੇ ਗਾਇਨ, ਪੰਡਤ ਰੋਨੂੰ ਮਜੂਮਦਾਰ, ਵਿਧਵਾਨ ਸੁਸ਼ਾਕ ਸੁਬਰਾਮਨੀਅਮ ਬੰਸਰੀ 'ਤੇ ਜੁਗਲਬੰਦੀ ਅਤੇ ਸਾਜਨ ਮਿਸ਼ਰਾ ਅਤੇ ਸਰਵੰਸ਼ ਮਿਸ਼ਰਾ ਗਾਇਨ ਪੇਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਸੰਬੰਧੀ ਡੀ.ਸੀ. ਅਤੇ ਪੁਲਿਸ ਕਮਿਸ਼ਨਰ ਨੂੰ ਮਿਲੇ ਪ੍ਰਬੰਧਕ ਅਗਲੀ ਖ਼ਬਰ -ਮਾਮਲਾ ਬੀਤੇ ਦਿਨੀਂ ਕਮਿਸ਼ਨਰੇਟ ਪੁਲਿਸ ਵਲੋਂ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਦਾ- ਪੁਲਿਸ ਦੀ ਗੋਲੀ ਨਾਲ ਸ਼ੂਟਰ ਤੇਜਬੀ...
Ad Position 24
No active advertisement