ਸੰਤ ਨਗਰ 'ਚ ਉਸਾਰੀ ਦੇ ਮਾਮਲੇ 'ਚ ਨਿਗਮ ਕਮਿਸ਼ਨਰ ਵਲੋਂ ਨੋਟਿਸ ਜਾਰੀ ਕਰਨ ਦੇ ਆਦੇਸ਼
ਅਜੀਤ ਡੈਸਕ
27-12-2025
ਜਲੰਧਰ, 26 ਦਸੰਬਰ (ਸ਼ਿਵ)-ਲਾਡੋਵਾਲੀ ਰੋਡ ਸਥਿਤ ਸੰਤ ਨਗਰ ਵਿਚ ਗੈਰ-ਕਾਨੂੰਨੀ ਉਸਾਰੀ ਵਿਰੁੱਧ ਕਾਰਵਾਈ ਨਾ ਹੋਣ ਦੇ ਵਿਰੋਧ ਵਿਚ ਨਾਲ ਸੰਤ ਨਗਰ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਨੇ ਅੱਜ ਦੁਬਾਰਾ ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ¢ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਤੁਰੰਤ ਐਮਟੀਪੀ ਨੂੰ ਗੈਰ-ਕਾਨੂੰਨੀ ਉਸਾਰੀ ਨੂੰ ਰੋਕਣ ਅਤੇ ਢਾਹੁਣ ਲਈ ਨੋਟਿਸ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ | ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਅਨਿਲ ਖੰਨਾ, ਪ੍ਰਧਾਨ ਬਲਦੇਵ ਸਿੰਘ ਚਾਹਲ, ਇਕਬਾਲ ਸਿੰਘ, ਕੌਂਸਲਰ ਦੇ ਪਤੀ ਅਸ਼ਵਨੀ ਦੰਡ, ਆਪ ਆਗੂ ਨਰੇਸ਼ ਸ਼ਰਮਾ ਨੇ ਦੋਸ਼ ਲਗਾਇਆ ਕਿ ਕੁਝ ਲੋਕ ਸੰਤ ਨਗਰ ਵਿਚ ਗੈਰ-ਕਾਨੂੰਨੀ ਤÏਰ 'ਤੇ ਵਪਾਰਕ ਇਮਾਰਤਾਂ ਬਣਾ ਰਹੇ ਹਨ¢ ਬਾਰ-ਬਾਰ ਸ਼ਿਕਾਇਤਾਂ ਦੇ ਬਾਵਜੂਦ, ਗੈਰ-ਕਾਨੂੰਨੀ ਉਸਾਰੀ ਜਾਰੀ ਹੈ¢
ਗੈਰ-ਕਾਨੂੰਨੀ ਉਸਾਰੀ ਕਰ ਰਹੇ ਵਪਾਰਕ ਇਮਾਰਤ ਵਾਲਿਆਂ ਨੇ ਸੰਤ ਨਗਰ ਦੇ ਸਰਕਾਰੀ ਸਾਈਨ ਬੋਰਡ ਨੂੰ ਗ਼ਾਇਬ ਕਰ ਦਿੱਤਾ ਹੈ ਤੇ ਇੰਨਾ ਹੀ ਨਹੀਂ, ਉਸਾਰੀ ਲਈ ਸਰਕਾਰੀ ਜ਼ਮੀਨ 'ਤੇ ਵੀ ਕਬਜ਼ਾ ਕੀਤਾ ਗਿਆ ਹੈ¢ ਹਾਲਾਂਕਿ ਨਗਰ ਨਿਗਮ ਨੇ ਇਸ ਇਮਾਰਤ ਵਿਰੁੱਧ ਕਈ ਵਾਰ ਕਾਰਵਾਈ ਕੀਤੀ ਸੀ ਅਤੇ ਇਸ ਨੰੂ ਢਾਹ ਦਿੱਤਾ ਸੀ, ਪਰ ਇਸ ਦੇ ਬਾਵਜੂਦ ਉਸਾਰੀ ਅਜੇ ਵੀ ਜਾਰੀ ਹੈ¢ ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਮੁਹੱਲੇ ਦੇ ਵਸਨੀਕ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਗੇ, ਜਿਸ ਲਈ ਨਗਰ ਨਿਗਮ ਦੇ ਅਧਿਕਾਰੀ ਅਤੇ ਮੇਅਰ ਜ਼ਿੰਮੇਵਾਰ ਹੋਣਗੇ |