04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕਿਸਾਨ ਆਗੂ ਜਗੀਰ ਸਿੰਘ ਢੋਟ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਸ਼ਾਹਕੋਟ, 27 ਦਸੰਬਰ (ਬਾਂਸਲ)-ਉੱਘੇ ਕਿਸਾਨ ਆਗੂ ਤੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਸ਼ਾਹਕੋਟ ਦੇ ਮੈਂਬਰ ਜਗੀਰ ਸਿੰਘ ਢੋਟ ਵਾਸੀ ਮਾਡਲ ਟਾਊਨ ਸ਼ਾਹਕੋਟ ਅੱਜ ਸਵੇਰੇ ਅਚਾਨਕ ਅਕਾਲ ਚਲਾਣਾ ਕਰ ਗਏ¢ ਸਵ. ਜਗੀਰ ਸਿੰਘ ਦਾ ਅੰਤਿਮ ਸੰਸਕਾਰ ਮੋਗਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਗ਼ਮਗੀਨ ਮਾਹÏਲ ਵਿਚ ਕਰ ਦਿੱਤਾ ਗਿਆ¢ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਕੁਲਵਿੰਦਰ ਸਿੰਘ ਵਲੋਂ ਦਿਖਾਈ ਗਈ¢ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵ. ਜਗੀਰ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 5 ਜਨਵਰੀ ਦਿਨ ਸੋਮਵਾਰ ਨੂੰ ਹੋਵੇਗੀ ¢ ਇਸ ਮÏਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸੂਬਾਈ ਆਗੂ ਜਥੇ. ਸੁਲੱਖਣ ਸਿੰਘ ਸ਼ਾਹਕੋਟ, ਜੋਗਾ ਸਿੰਘ, ਜਸਪਾਲ ਸਿੰਘ, ਗੁਰਭੇਜ ਸਿੰਘ ਥਾਣੇਦਾਰ, ਭਾਈ ਹਜ਼ਾਰਾ ਸਿੰਘ, ਭਾਈ ਇੰਦਰਜੀਤ ਸਿੰਘ, ਨਿਰਮਲ ਸਿੰਘ ਜੋਸਨ, ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਦੇ ਪ੍ਰਧਾਨ ਸਵਰਨ ਸਿੰਘ ਦੇਵਗੁਣ, ਸਕੱਤਰ ਸੁਰਿੰਦਰ ਸਿੰਘ ਪਦਮ, ਮੇਜਰ ਸਿੰਘ ਮੰਡ, ਅਜਾਇਬ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਲੱਕੀ, ਬਾਬਾ ਗੱਜਣ ਸਿੰਘ, ਬਿੱਟੂ ਰੂਪੇਵਾਲੀ ਤਰਕਸ਼ੀਲ ਆਗੂ, ਸਰਵਣ ਸਿੰਘ ਬਰਾੜ, ਸੁਖਵਿੰਦਰ ਟੋਨੀ ਪਰਜੀਆਂ ਕਲਾਂ, ਮਹਿੰਦਰ ਸਿੰਘ, ਮੰਗਾ ਬਾਹਮਣੀਆਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸਿਹਤ ਯੋਜਨਾ ਨਾਲ ਲੋਕਾਂ ਨੂੰ ਮਿਲੇਗਾ ਫਾਇਦਾ-ਸੰਜੀਵ ਭਗਤ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਫਾਰ ਵੁਮੈਨ ਵਿਖੇ 'ਪ੍ਰੋਟੈਕਟਿੰਗ ਵੁਮੈਨ ਇਨ ਦਾ ਡਿਜ਼ੀਟਲ ਵਰਲਡ' ਵਿਸ਼ੇ 'ਤੇ 5 ਰੋਜ਼ਾ ਵਰਕਸ਼ਾਪ
Ad Position 24