17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੌਕ ਡਰਿੱਲ ਕਰਵਾਈ

Ad Position 21
No active advertisement
ਅਜੀਤ ਡੈਸਕ 02-06-2025
ਸ੍ਰੀ ਮੁਕਤਸਰ ਸਾਹਿਬ, 1 ਜੂਨ (ਸੁਖਪਾਲ ਸਿੰਘ ਢਿੱਲੋਂ)-ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੇ ਅਭਿਆਸ ਵਜੋਂ ਸਿਵਲ ਡਿਫ਼ੈਂਸ ਪ੍ਰੋਗਰਾਮ ਦੇ 'ਆਪ੍ਰੇਸ਼ਨ ਸ਼ੀਲਡ' ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਉੱਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਬਲਜੀਤ ਕੌਰ ਦੀ ਨਿਗਰਾਨੀ ਹੇਠ ਮੌਕ ਡਰਿੱਲ ਕਰਵਾਈ ਗਈ | ਉੱਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੀਆਂ ਤਿਆਰੀਆਂ ਵਜੋਂ ਇਹ ਮੌਕ ਡਰਿੱਲ ਕਰਵਾਈ ਗਈ ਹੈ | ਇਹ ਸਿਰਫ਼ ਅਭਿਆਸ ਹੈ, ਜ਼ਿਲ੍ਹਾ ਵਾਸੀ ਘਬਰਾਉਣ ਨਾ ਅਤੇ ਅਫ਼ਵਾਹਾਂ ਨਾ ਫ਼ੈਲਾਈਆਂ ਜਾਣ, ਸਗੋਂ ਪ੍ਰਸ਼ਾਸਨ ਦਾ ਸਹਿਯੋਗ ਕਰਨ | ਇਸ ਮੌਕੇ ਡਿਪਟੀ ਕਮਾਂਡਰ ਹੋਮਗਾਰਡ ਫ਼ਰੀਦਕੋਟ ਸੁਖਵਿੰਦਰ ਸਿੰਘ ਨੇ ਮੌਕ ਡਰਿੱਲ ਬਾਰੇ ਦਫ਼ਤਰ ਵਿਖੇ ਹਾਜ਼ਰ ਅਧਿਕਾਰੀਆਂ, ਕਰਮਚਾਰੀਆਂ ਨੂੰ ਕਿਸੇ ਸੰਕਟ ਦੀ ਸਥਿਤੀ ਵਿਚ ਕਿਵੇਂ ਨਜਿੱਠਣਾ ਹੈ ਅਤੇ ਦੂਜੇ ਲੋਕਾਂ ਦੀ ਕਿਵੇ ਮਦਦ ਕਰਨੀ ਹੈ, ਘਬਰਾਉਣਾ ਨਹੀਂ ਹੈ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਇਸ ਮੌਕ ਡਰਿੱਲ ਦਾ ਮੁੱਖ ਮਕਸਦ ਸੁਚੇਤ ਰਹਿਣਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਮੇਂ ਸੰਕਟ ਦੀ ਸਥਿਤੀ ਪੈਦਾ ਹੋ ਵੀ ਜਾਂਦੀ ਹੈ ਤਾਂ ਬਲੈਕ ਆਊਟ ਤੋਂ ਪਹਿਲਾਂ ਸਾਇਰਨ ਵੱਜੇਗਾ, ਜਿਸ ਦੇ ਤੁਰੰਤ ਮਗਰੋਂ ਬਲੈਕ ਆਊਟ ਹੋਵੇਗਾ, ਇਸ ਲਈ ਸਾਇਰਨ ਵੱਜਣ ਮਗਰੋਂ ਲੋਕ ਆਪਣੇ ਘਰਾਂ ਦੀਆਂ ਲਾਇਟਾਂ ਬੰਦ ਕਰ ਦੇਣ, ਪਰ ਇਸ ਸਮੇਂ ਦੌਰਾਨ ਐਮਰਜੈਂਸੀ/ਜ਼ਰੂਰੀ ਸਿਹਤ ਸੇਵਾਵਾਂ ਲਈ ਸਿਹਤ ਸੰਸਥਾਵਾਂ ਉਸੇ ਤਰ੍ਹਾਂ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਬਲੈਕ ਆਊਟ ਦੌਰਾਨ ਅਤੇ ਆਪਣੇ ਇਨਵਰਟਰ ਤੇ ਜਨਰੇਟਰ ਆਦਿ ਬੰਦ ਰੱਖਣ | ਇਸ ਦੌਰਾਨ ਕੈਮਰਿਆਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ ਅਤੇ ਸਟਰੀਟ ਲਾਈਟਾਂ ਵੀ ਬੰਦ ਰਹਿਣਗੀਆਂ | ਬਲੈਕ ਆਊਟ ਦੇ ਅਭਿਆਸ ਦੌਰਾਨ ਲੋਕ ਘਰਾਂ ਵਿਚ ਹੀ ਰਹਿਣ ਤੇ ਵਾਹਨ ਚਲਾਉਣ ਤੋਂ ਗੁਰੇਜ ਕੀਤਾ ਜਾਵੇ | ਇਸ ਮੌਕ ਡਰਿੱਲ ਦੇ ਅਭਿਆਸ ਦੌਰਾਨ ਯੁਵਕ ਸੇਵਾਵਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਵਲੰਟੀਅਰਾਂ, ਫਾਇਰ ਬਿ੍ਗੇਡ, ਸਿਹਤ ਵਿਭਾਗ, ਪੁਲਿਸ ਵਿਭਾਗ ਆਦਿ ਵਿਭਾਗਾਂ ਦਾ ਯੋਗਦਾਨ ਰਿਹਾ | ਡੀ.ਐੱਸ.ਪੀ. ਅਮਨਦੀਪ ਸਿੰਘ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀ, ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਦੀ ਮੋਗਾ ਸ਼ਾਖਾ ਵਲੋਂ ਛਬੀਲ ਲਗਾਈ ਅਗਲੀ ਖ਼ਬਰ ਟਾਂਕ ਕਸ਼ੱਤਰੀ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ
Ad Position 24