18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਐੱਸ.ਡੀ. ਸਕੂਲ ਵਿਖੇ ਚਾਰ ਰੋਜ਼ਾ ਸਮਰ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 02-06-2025
ਮਲੋਟ, 1 ਜੂਨ (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਸਮਰ ਕੈਂਪ ਲਗਾਇਆ ਗਿਆ | ਸਮਰ ਕੈਂਪ ਵਿਚ ਵਿਦਿਆਰਥੀਆਂ ਲਈ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਸਮਰ ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਲਈ ਸਕੂਲ ਵਿਖੇ ਯੋਗਾ ਸੈਸ਼ਨ ਤੇ ਪੀ.ਟੀ. ਕਰਵਾਈ ਗਈ | ਦੂਜੇ ਦਿਨ 'ਪੰਜਾਬੀ ਸਿੱਖੀਏ ਤੇ ਸਿਖਾਈਏ, ਪੰਜਾਬੀ ਬੋਲੀ ਦਾ ਮਾਣ ਵਧਾਈਏ' ਨੂੰ ਮੱੁਖ ਰੱਖਦਿਆਂ ਵਿਦਿਆਰਥੀਆਂ ਵਿਚਕਾਰ ਅੱਖਰ ਬੋਧ, ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਤੇ ਪੰਜਾਬੀ ਇਬਾਰਤ ਮੁਕਾਬਲੇ ਕਰਵਾਏ ਗਏ | ਤੀਜੇ ਦਿਨ ਵਿਦਿਆਰਥੀਆਂ ਵਿਚਕਾਰ ਪੰਜਾਬੀ ਲੋਕ ਨਾਚ, ਭੰਗੜਾ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਚੌਥੇ ਦਿਨ ਵਿਦਿਆਰਥੀਆਂ ਵਿਚਕਾਰ ਫਨ ਗੇਮਸ, ਚੈਸ, ਲੁਡੋ, ਕੈਰਮ, ਹਾਸ ਪ੍ਰਸ਼ਨ ਉੱਤਰ, ਕੁਇਜ਼ ਕੰਪੀਟੀਸ਼ਨ, ਸੈਮੀਨਾਰ ਤੇ ਫਨ ਗੇਮ, ਇਕ ਮਿੰਟ ਖੇਡ ਆਦਿ ਖੇਡਾਂ ਕਰਵਾਈਆਂ ਗਈਆਂ | ਇਸ ਦੇ ਨਾਲ ਹੀ ਆਰਟ ਐਂਡ ਕਰਾਫ਼ਟ ਵਿਚ ਬਲੋਕ ਪੇਂਟਿੰਗ, ਸਟੋਨ ਪੇਟਿੰਗ, ਡਰਾਇੰਗ ਐਂਡ ਪੇਪਰ ਕਟਿੰਗ ਆਦਿ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੂੰ ਸਕੂਲ ਦੇ ਸਮਾਰਟ ਬੋਰਡ ਤੇ ਪ੍ਰੇਰਣਾਦਾਇਕ ਫ਼ਿਲਮ ਦਿਖਾਈ ਗਈ | ਪਿ੍ੰਸੀਪਲ ਡਾ. ਨੀਰੂ ਬਠਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਗਰਮੀ ਦੀਆਂ ਛੁੱਟੀਆਂ ਵਿਚ ਆਪਣੇ-ਆਪ ਨੂੰ ਸਿਹਤਮੰਦ ਰੱਖਣ ਲਈ ਰੋਜ਼ ਕਸਰਤ ਕਰਨ ਤੇ ਆਪਣੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ | ਉਨ੍ਹਾਂ ਸਮੂਹ ਅਧਿਆਪਕਾਂ ਦਾ ਇਸ ਸਮਰ ਕੈਂਪ ਨੂੰ ਸਫ਼ਲ ਬਣਾਉਣ 'ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ.ਪੀ. ਵਲੋਂ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਦਾ ਸਨਮਾਨ ਅਗਲੀ ਖ਼ਬਰ ਅਕਾਲੀ ਆਗੂ ਪਰਮਜੀਤ ਸਿੰਘ ਸੰਧੂ ਗੁਰੂਸਰ ਨੂੰ ਸਦਮਾ, ਮਾਤਾ ਦਾ ਦਿਹਾਂਤ
Ad Position 24