18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਾਣੀ ਦਾ ਨਿਕਾਸ ਨਾ ਹੋਣ ਕਰਕੇ ਟੁੱਟ ਰਹੀਆਂ ਹਨ ਕਰੋੜਾਂ ਰੁਪਏ ਨਾਲ ਬਣੀਆਂ ਸੜਕਾਂ

Ad Position 21
No active advertisement
ਅਜੀਤ ਡੈਸਕ 02-06-2025
ਬਰਗਾੜੀ, 1 ਜੂਨ (ਸੁਖਰਾਜ ਸਿੰਘ ਗੋਂਦਾਰਾ)- ਇਸ ਗੱਲ ਤੋਂ ਅਸੀਂ ਭਲੀਭਾਂਤ ਵਾਕਫ਼ ਹਾਂ ਕਿ ਹਰ ਪਿੰਡ ਸ਼ਹਿਰ 'ਚ ਗੰਦੇ ਪਾਣੀ ਦੀ ਨਿਕਾਸੀ ਠੀਕ ਤਰੀਕੇ ਨਾਲ ਨਾ ਹੋਣ ਕਰਕੇ ਇਹ ਪਾਣੀ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕੇ ਬਣਾਈਆਂ ਗਈਆਂ ਸੜਕਾਂ 'ਤੇ ਖੜਾ ਆਮ ਦੇਖਿਆ ਜਾ ਸਕਦਾ ਹੈ | ਜਿਸ ਕਰਕੇ ਇਹ ਸੜਕਾਂ ਜਲਦੀ ਟੁੱਟ ਜਾਂਦੀਆਂ ਹਨ | ਇਸ ਤਰ੍ਹਾਂ ਹੀ ਕਸਬਾ ਬਰਗਾੜੀ ਵਿਖੇ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਤਹਿਤ ਬਣੀ ਸੜਕ ਜੋ ਬਰਗਾੜੀ ਤੋਂ ਲੈ ਕੇ ਰਣ ਸਿੰਘ ਵਾਲਾ ਤੋਂ ਹੁੰਦੀ ਹੋਈ ਜੈਤੋ ਮੰਡੀ ਨੂੰ ਜੋੜਦੀ ਹੈ | ਇੱਥੇ ਵੀ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇਹ ਵੀ ਟੁੱਟਣੀ ਸ਼ੁਰੂ ਹੋ ਗਈ ਹੈ | ਆਉਣ ਵਾਲੇ ਸਮੇਂ 'ਚ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਲਈ ਸੂਝਵਾਨ ਲੋਕਾਂ ਜਿਨ੍ਹਾਂ 'ਚ ਡਾ. ਮਹਿੰਦਰ ਸਿੰਘ ਸੇਖਾ, ਅਜੈਪਾਲ ਸਿੰਘ ਬਰਗਾੜੀ, ਨਵਦੀਪ ਸ਼ਰਮਾ ਆਦਿ ਨੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਇੱਥੇ ਚੌਰਸਤਾ ਬਣਦਾ ਹੋਣ ਕਰਕੇ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ | ਇਹ ਸੜਕਾਂ ਇਕ ਦੂਜੇ ਨੂੰ ਚੌਰਸਤੇ 'ਤੇ ਕੱਟਦੀਆਂ ਹਨ | ਇਨ੍ਹਾਂ ਉਪਰ ਹੰਪ (ਸਪੀਡ ਬਰੇਕਰ) ਬਣਾਏ ਜਾਣ ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ. ਮਾਰਕਸਵਾਦੀ ਦੀ ਭਰਵੀਂ ਇਕੱਤਰਤਾ ਅਗਲੀ ਖ਼ਬਰ ਝੋਨੇ ਦੀ ਲਵਾਈ ਸ਼ੁਰੂ
Ad Position 24