ਜੈਤੋ, 1 ਜੂਨ (ਗੁਰਚਰਨ ਸਿੰਘ ਗਾਬੜੀਆ)-ਸਰਕਾਰੀ ਹਾਈ ਸਕੂਲ ਦਲ ਸਿੰਘ ਵਾਲਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਤਰਨਜੋਤ ਕੌਰ ਸਪੁੱਤਰੀ ਜਸਵੀਰ ਸਿੰਘ ਸੋਹਲ ਨੇ ਇੰਸਪਾਇਰ ਐਵਾਰਡ ਮਾਨਕ ਦੀ ਪ੍ਰੀਖਿਆ 'ਚ ਇਨਾਮ ਪ੍ਰਾਪਤ ਕੀਤਾ ਹੈ | ਇਹ ਮੁਕਾਬਲਾ ਤਿੰਨ ਜ਼ਿਲਿ੍ਹਆਂ ਦਾ ਮਲੋਟ ਵਿਖੇ ਹੋਇਆ ਸੀ | ਵਿਦਿਆਰਥਣ ਤਰਨਜੋਤ ਕੌਰ ਨੇ 'ਮਿੱਟੀ ਤੋਂ ਬਿਨਾਂ ਖੇਤੀ' (ਫ਼ਾਰਮਿੰਗ ਵਿਦਾਊਤ ਸੋਦਿਲ) ਦਾ ਮਾਡਲ ਤਿਆਰ ਕਰਕੇ ਭਾਗ ਲਿਆ | ਜੱਜ ਸਾਹਿਬਾਨ ਵਲੋਂ ਇਸ ਪ੍ਰੋਜੈਕਟ ਦੀ ਭਰਪੂਰ ਸ਼ਲਾਘਾ ਕੀਤੀ | ਜੇਤੂ ਵਿਦਿਆਰਥਣ ਤਰਨਜੋਤ ਕੌਰ ਨੂੰ ਸਰਟੀਫਿਕੇਟ ਤੇ ਕਿੱਟ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਸੁਮਨਦੀਪ ਕੌਰ ਨੇ ਸਕੂਲ ਦੀ ਵਿਦਿਆਰਥਣ ਤਰਨਜੋਤ ਕੌਰ ਦੀ ਸਖ਼ਤ ਮਿਹਨਤ 'ਤੇ ਮਿਲੇ ਇਨਾਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥਣ ਨੇ ਆਪਣਾ, ਆਪਣੇ ਮਾਪਿਆਂ, ਸਕੂਲ ਅਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਜੇਤੂ ਵਿਦਿਆਰਥਣ ਤਰਨਜੋਤ ਕੌਰ ਦੇ ਪਿਤਾ ਜਸਵੀਰ ਸਿੰਘ ਸੋਹਲ, ਅਧਿਆਪਕਾ ਵਿਸ਼ਵਦੀਪ ਕੌਰ, ਬਲਵਿੰਦਰ ਸਿੰਘ, ਜਸਪ੍ਰੀਤ ਕੌਰ, ਰੇਨੂੰ ਬਾਲਾ, ਸਿਮਰਜੀਤ ਕੌਰ, ਅੰਕੁਸ ਜੈਨ, ਸੁਨੀਲ ਕੁਮਾਰ, ਵਰਿੰਦਰ ਸਿੰਘ, ਤਰਸੇਮ ਲਾਲ, ਦਵਿੰਦਰ ਪਾਲ ਅਤੇ ਪੰਕਜ ਰਾਏ ਆਦਿ ਸਕੂਲ ਦਾ ਸਟਾਫ਼ ਮੌਜੂਦ ਸੀ |