ਦੋਦਾ, 1 ਜੂਨ (ਰਵੀਪਾਲ)- ਦੋਦਾ ਵਿਖੇ ਦੁਕਾਨਦਾਰਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੀਪਾ ਸਬਜੀ ਵਾਲਾ ਦੀ ਸਟਾਲ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਜਾਣਕਾਰੀ ਅਨੁਸਾਰ ਅੱਜ ਇਸ ਛਬੀਲ ਦੀ ਸ਼ੁਰੂਆਤ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਪਿਛਲੇ ਸਾਲ ਦੀ ਤਰ੍ਹਾਂ ਦੁਕਾਨਦਾਰਾਂ ਨੇ ਬੱਸ ਅੱਡੇ 'ਤੇ ਜੋ ਵੀ ਬੱਸ ਰੁਕਦੀ ਸਭ ਨੂੰ ਅਤੇ ਜੀ.ਟੀ. ਰੋਡ ਦੇ ਲੰਮੇ ਟ੍ਰੈਫ਼ਿਕ ਵਾਲਿਆਂ ਨੂੰ ਠੰਢਾ-ਮਿੱਠਾ ਜਲ, ਜਲਜ਼ੀਰਾ ਅਤੇ ਚੌਲਾਂ ਦਾ ਲੰਗਰ ਛਕਾਇਆ ਗਿਆ | ਇਸ ਮੌਕੇ ਬਾਬਾ ਅਮਰ ਸਿੰਘ, ਸਰਪੰਚ ਭਾਗ ਸਿੰਘ ਸੂਬੇਦਾਰ, ਬੋਹੜ ਸਿੰਘ ਖ਼ਾਲਸਾ ਪੰਚ, ਜਗਮੋਹਨ ਸਿੰਘ ਪੰਚ, ਸਰਦੂਲ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਰੇਸ਼ਮ ਸਿੰਘ ਪੰਚ, ਜਗਰੂਪ ਸਿੰਘ ਖ਼ਾਲਸਾ ਆਸਾ ਬੁੱਟਰ, ਗੁਰਮੇਲ ਸਿੰਘ ਜੇ.ਈ., ਦੀਪਾ ਸਬਜ਼ੀ ਵਾਲਾ, ਚੰਨੀ ਸਟੂਡੀਓ, ਜੱਗਾ ਫਰੂਟਾਂ ਵਾਲਾ ਆਦਿ ਵੱਡੀ ਗਿਣਤੀ 'ਚ ਸੇਵਾਦਾਰ ਨੇ ਸਾਰਾ ਦਿਨ ਚੱਲੀ ਛਬੀਲ ਦੌਰਾਨ ਸੇਵਾ ਨਿਭਾਈ |