25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪਿੰਡ ਕਿੱਲਿਆਂਵਾਲੀ: ਸਰਪੰਚੀ ਦੇ ਤਾਜ ਲਈ ਵੋਟਾਂ ਦੀ ਦੁਬਾਰਾ ਗਿਣਤੀ ਅੱਜ

Ad Position 21
No active advertisement
ਅਜੀਤ ਡੈਸਕ 05-06-2025
ਮੰਡੀ ਕਿੱਲਿਆਂਵਾਲੀ, 4 ਜੂਨ (ਇਕਬਾਲ ਸਿੰਘ ਸ਼ਾਂਤ)-ਪਿੰਡ ਕਿੱਲਿਆਂਵਾਲੀ ਵਿਖੇ ਸਰਪੰਚੀ ਦੇ ਤਾਜ ਦਾ ਫੈਸਲਾ ਵੋਟਾਂ ਦੀ ਦੁਬਾਰਾ ਗਿਣਤੀ ਤੈਅ ਕਰੇਗੀ | ਚੋਣ ਟਿ੍ਬਿਊਨਲ-ਕਮ-ਐਸ.ਡੀ.ਐਮ. ਮਲੋਟ ਦੀ ਅਦਾਲਤ ਨੇ ਇੱਥੇ ਸਰਪੰਚ ਦੀ ਜਿੱਤ-ਹਾਰ ਲਈ ਅੱਜ 5 ਜੂਨ ਨੂੰ ਬਾਅਦ ਦੁਪਿਹਰ 12 ਵਜੇ ਮੁੜ ਗਿਣਤੀ ਕਰਵਾਉਣ ਦਾ ਫੈਸਲਾ ਦਿੱਤਾ ਹੈ | ਇੱਥੇ ਸਰਪੰਚ ਚੋਣ 'ਚ ਛੋਟੇ ਫ਼ਰਕ ਨਾਲ ਜਿੱਤ ਤੋਂ ਖੁੰਝੀ ਸਰਪੰਚ ਦੀ ਉਮੀਦਵਾਰ ਮਨਪ੍ਰੀਤ ਕੌਰ ਨੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦਾ ਫੈਸਲਾ ਮੁੜ ਗਿਣਤੀ ਦਾ ਆਧਾਰ ਬਣਿਆ | ਦਰਅਸਲ ਪੰਚਾਇਤ ਚੋਣਾਂ ਮੌਕੇ ਪਿੰਡ ਕਿੱਲਿਆਂਵਾਲੀ ਵਿਖੇ 9 ਸਰਪੰਚ ਉਮੀਦਵਾਰਾਂ 'ਚੋਂ ਕਵਿਤਾ ਨੇ 6 ਵੋਟਾਂ ਦੇ ਫ਼ਰਕ ਨਾਲ ਸਰਪੰਚ ਚੋਣ ਜਿੱਤ ਲਈ ਸੀ | ਜਾਣਕਾਰੀ ਮੁਤਾਬਕ ਜਿੱਤ-ਹਾਰ ਦੇ ਫਸਵੇਂ ਮੁਕਾਬਲੇ 'ਚ ਕਰੀਬ 32 ਵੋਟਾਂ ਰੱਦ ਹੋ ਗਈਆਂ ਸਨ | ਦੱਸਿਆ ਜਾਂਦਾ ਕਿ ਚੋਣਾਂ ਮੌਕੇ ਸਰਪੰਚ ਅਹੁਦੇ ਦੀਆਂ ਵੋਟਾਂ ਦੀ ਗਿਣਤੀ ਕਰੀਬ ਦੋ-ਤਿੰਨ ਵਾਰ ਹੋਈ ਸੀ | ਜਿਸ ਦੇ ਉਪਰੰਤ ਕਵਿਤਾ ਸਰਪੰਚ ਐਲਾਨੀ ਗਈ ਸੀ | ਚੋਣ ਟਿ੍ਬਿਊਨਲ ਦੇ ਫੈਸਲੇ ਨਾਲ ਦੋਵੇਂ ਮੁਕਾਬਲੇਬਾਜ਼ੀ ਧਿਰਾਂ ਲਈ ਅੱਜ ਰਾਤ ਦੀ ਕਾਫ਼ੀ ਬੇਚੈਨੀ ਭਰੀ ਹੋਵੇਗੀ | ਮਲੋਟ ਦੇ ਐਸਡੀਐਮ ਜਸਪਾਲ ਸਿੰਘ ਬਰਾੜ ਨੇ ਕਿਹਾ ਕਿ ਜਿੱਤ-ਹਾਰ ਦਾ ਬੇਹੱਦ ਘੱਟ ਅੰਤਰ ਹੋਣ 'ਤੇ ਦੁਬਾਰਾ ਗਿਣਤੀ ਕਰਵਾਈ ਜਾ ਸਕਦੀ ਹੈ | ਗਿਣਤੀ ਸੰੰਬੰਧੀ ਐਸ.ਡੀ.ਐਮ. ਦਫ਼ਤਰ ਮਲੋਟ 'ਚ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਡਾ. ਅਰੋੜਾ ਨੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
Ad Position 24