25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਭਾਰਤ ਵਿਕਾਸ ਪ੍ਰੀਸ਼ਦ ਜੈਤੋ ਨੇ ਸੈਲਫ਼ ਡਿਫ਼ੈਂਸ ਸੰਬੰਧੀ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 05-06-2025
ਜੈਤੋ, 4 ਜੂਨ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦੇ ਯੂਥ ਪ੍ਰਧਾਨ ਗਗਨ ਸਿੰਗਲਾ ਅਤੇ ਯੂਥ ਸੈਕਟਰੀ ਭਰਤ ਬਾਂਸਲ ਦੀ ਅਗਵਾਈ ਹੇਠ ਪ੍ਰੀਸ਼ਦ ਭਵਨ ਜੈਤੋ ਵਿਖੇ ਸੈਲਫ਼ ਡਿਫੈਂਸ (ਲੜਕੀਆਂ ਆਪਣੀ ਸੁਰੱਖਿਆ ਕਿਵੇਂ ਕਰ ਸਕਦੀਆਂ ਹਨ) ਦੇ ਸੰਬੰਧੀ ਕੈਂਪ ਲਗਾਇਆ ਗਿਆ | ਇਸ ਪੋ੍ਰਜੈਕਟ ਦੀ ਚੇਅਰਮੈਨ ਮਨੀਸ਼ਾ ਬਿੰਦਲ ਨੇ ਦੱਸਿਆ ਕਿ ਹਰੇਕ ਲੜਕੀ ਨੂੰ ਸੈਲਫ ਡਿਫੈਂਸ ਦੀ ਸਿਖਲਾਈ ਪ੍ਰਾਪਤ ਕਰਨੀ ਚਾਹੀਦੀ ਹੈ | ਕੈਂਪ ਵਿਚ ਸੁਖਪ੍ਰੀਤ ਕੌਰ (ਜੂਡੋ ਕਰਾਟੇ ਸਪੈਸ਼ਲਿਸਟ) ਟੀਚਰ ਅਲਾਇੰਸ ਸਕੂਲ ਜੈਤੋ ਨੇ ਲੜਕੀਆਂ ਨੂੰ ਸਿਖਲਾਈ ਦਿੱਤੀ | ਇਸ ਮੌਕੇ ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ, ਪ੍ਰੀਸ਼ਦ ਜੈਤੋ ਦੇ ਪ੍ਰਧਾਨ ਮੋਹਨ ਲਾਲ ਜਿੰਦਲ, ਸੁਰਿੰਦਰ ਮਹੇਸ਼ਵਰੀ, ਰਿੰਕੂ ਬਿੰਦਲ, ਮਮਤਾ ਜਿੰਦਲ ਸਿਲਾਈ ਸੈਂਟਰ ਇੰਚਾਰਜ, ਅੰਜੂ ਕਾਂਸਲ ਅਤੇ ਦਿਵਾਂਸ਼ੀ ਬਿੰਦਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਖੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਵਿਧਾਇਕਾ ਡਾ. ਅਰੋੜਾ ਨੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੰਮ ਸ਼ੁਰੂ ਕਰਵਾਇਆ
Ad Position 24