25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦਾ ਵਫ਼ਦ ਰਾਹੁਲ ਤਿਵਾੜੀ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 05-06-2025
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦਾ ਵਫ਼ਦ ਸੂਬਾ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਰਾਹੁਲ ਤਿਵਾੜੀ ਸਕੱਤਰ ਖ਼ੁਰਾਕ ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਨੂੰ ਅਨਾਜ ਭਵਨ ਚੰਡੀਗੜ੍ਹ ਵਿਖੇ ਮਿਲਿਆ | ਇਸ ਵਿਚ ਸਮੂਹ ਖ਼ਰੀਦ ਏਜੰਸੀਆਂ ਦੇ ਸੀਨੀਅਰ ਅਫ਼ਸਰ ਹਾਜ਼ਰ ਸਨ | ਸ੍ਰੀ ਬਿੰਟਾ ਦੇ ਨਾਲ ਰਣਜੀਤ ਸਿੰਘ ਜੋਸਨ, ਇੰਦਰਜੀਤ ਗਰਗ ਜੌਲੀ, ਹਰੀ ਓਮ ਮਿੱਤਲ, ਕਮਲ ਗਰਗ, ਆਰ.ਐੱਸ. ਅਤੇ ਹੋਰ ਅਹੁਦੇਦਾਰ ਹਾਜ਼ਰ ਸਨ | ਸ੍ਰੀ ਬਿੰਟਾ ਨੇ ਸਕੱਤਰ ਰਾਹੁਲ ਤਿਵਾੜੀ ਕੋਲ ਮੁੱਖ ਮੁੱਦਾ ਵਿਸਥਾਰ ਨਾਲ ਰੱਖਿਆ ਕਿ ਫੋਰਟੀਫਾਈਡ ਚੌਲ ਦੇ ਸਟੋਕ ਜੋ ਗੌਰਮਿੰਟ ਆਫ਼ ਇੰਡੀਆ ਵਲੋਂ ਰਿਜੈਕਟ ਕਰ ਦਿੱਤੇ ਗਏ ਸਨ, ਉਸ ਦੇ ਸਟੋਰੇਜ ਚਾਰਜ ਮਿੱਲਰਾਂ ਕੋਲੋਂ ਮੰਗੇ ਜਾ ਰਹੇ ਸਨ | ਹਰ ਮਿੱਲਰ ਤੋਂ ਪ੍ਰਤੀ ਸਟੈਕ 10 ਲੱਖ ਰੁਪਏ ਮੰਗਿਆ ਜਾ ਰਿਹਾ ਹੈ | ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਇਸ ਮੁੱਦੇ ਨੂੰ ਵਿਸਥਾਰ ਨਾਲ ਸਕੱਤਰ ਪੰਜਾਬ ਨਾਲ ਚਰਚਾ ਕੀਤੀ | ਸਕੱਤਰ ਖ਼ੁਰਾਕ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਨੇ ਇਸ ਮਸਲੇ 'ਤੇ ਬੜੀ ਵਿਸਥਾਰ ਨਾਲ ਚਰਚਾ ਦਿੱਤੀ ਕਿ ਇਹ ਮਸਲਾ ਪੰਜਾਬ ਦੇ ਰਾਈਸ ਮਿੱਲਾਂ ਲਈ ਘਾਤਕ ਹੈ, ਕਿਉਂਕਿ ਪੰਜਾਬ ਦੇ ਮਿੱਲਰਾਂ ਦਾ ਕੋਈ ਕਸੂਰ ਨਾ ਹੁੰਦੇ ਵੀ ਸਟੈਕ ਰਿਜੈਕਟ ਕੀਤੇ ਗਏ | ਸਰਕਾਰ ਨਾਲ ਵਪਾਰਕ ਰਿਸ਼ਤੇ ਖ਼ਰਾਬ ਨਾ ਹੋਣ ਤਾਂ ਵੀ ਮਿੱਲਰਾਂ ਨੇ ਸਾਰੇ ਸਟੈਕ ਬਦਲ ਕੇ ਨਵੇਂ ਚੌਲ ਐੱਫ਼.ਸੀ.ਆਈ. ਨੂੰ ਡਲਿਵਰ ਕੀਤੇ, ਜਿਸ ਵਿਚ ਮਿੱਲਰਾਂ ਨੂੰ ਕਰੋੜਾਂ ਦਾ ਨੁਕਸਾਨ ਝੱਲਣਾ ਪਿਆ, ਪਰ ਐੱਫ਼.ਸੀ.ਆਈ. ਇੱਥੇ ਵੀ ਨਹੀਂ ਖੜ੍ਹੀ | ਹੁਣ ਐੱਫ਼.ਸੀ.ਆਈ. ਵਲੋਂ ਮਿੱਲਰਾਂ ਤੋਂ ਸਟੋਰੇਜ ਚਾਰਜ ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਮਿੱਲਰਾਂ ਨਾਲ ਧੱਕੇਸ਼ਾਹੀ ਹੈ | ਇਸ 'ਤੇ ਰਾਹੁਲ ਤਿਵਾੜੀ ਨੇ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ਦੇ ਹੱਲ ਲਈ ਉਹ ਇਸ ਕੇਸ ਨੂੰ ਦਿੱਲੀ ਐੱਫ਼.ਸੀ.ਆਈ. ਤੇ ਕੇਂਦਰ ਸਰਕਾਰ ਨਾਲ ਗੱਲ ਕਰਨਗੇ | ਇਸ 'ਤੇ ਸਕੱਤਰ ਪੰਜਾਬ ਨੇ ਸਮੂਹ ਡੀ.ਐੱਫ਼.ਐੱਸ.ਸੀ. ਨੂੰ ਹੁਕਮ ਜਾਰੀ ਕੀਤੇ ਕਿ ਕਿਸੇ ਵੀ ਮਿੱਲਰ ਦੀ ਫੋਰਟੀਫਾਈਡ ਚੌਲ ਦੇ ਪੈਸੇ ਤੁਰੰਤ ਜਾਰੀ ਕੀਤੇ ਜਾਣ | ਇਸ ਤੋਂ ਇਲਾਵਾ 2012-13, 13-14 ਦੇ ਵਿਆਜ਼ ਦਾ ਬਕਾਇਆ ਮਿੱਲਰਾਂ ਨੂੰ ਦੇਣ ਦਾ ਮਸਲਾ ਵੀ ਰੱਖਿਆ | ਇਸ 'ਤੇ ਉਨ੍ਹਾਂ ਕਿਹਾ ਕਿ ਇਸ ਦੇ ਹੱਲ ਲਈ ਉਹ ਮੁੱਖ ਮੰਤਰੀ ਪੰਜਾਬ ਤੋਂ ਪਾਲਸੀ ਵਿਚ ਸੋਧ ਕਰਵਾ ਕੇ ਜਲਦੀ ਹੱਲ ਕਰਨਗੇ | ਇਸ ਤੋਂ ਇਲਾਵਾ ਰਾਈਸ ਇੰਡਸਟਰੀ ਦੇ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਸਕੱਤਰ ਪੰਜਾਬ ਨੇ ਐਸੋਸੀਏਸ਼ਨ ਨੂੰ ਵਿਸ਼ਵਾਸ ਕਿ ਸਾਰੇ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਖੇ ਵਿਸ਼ਵ ਸਾਈਕਲ ਦਿਵਸ ਨੂੰ ਸਮਰਪਿਤ ਰੈਲੀ ਕੱਢੀ ਅਗਲੀ ਖ਼ਬਰ ਡੇਂਗੂ ਤੋਂ ਬਚਾਅ ਸੰਬੰਧੀ ਸਿਹਤ ਵਿਭਾਗ ਵਲੋਂ ਗਤੀਵਿਧੀਆਂ ਜਾਰੀ
Ad Position 24