25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਆਈ.ਪੀ.ਐੱਲ. ਜੇਤੂ ਟੀਮ ਆਰ.ਸੀ.ਬੀ. ਦੇ ਮੈਨੇਜਰ ਸ਼ਮਿੰਦਰ ਸਿੰਘ ਸਿੱਧੂ ਮਲੋਟ ਦੇ ਵਾਸੀ

Ad Position 21
No active advertisement
ਅਜੀਤ ਡੈਸਕ 05-06-2025
ਮਲੋਟ, 4 ਜੂਨ (ਅਜਮੇਰ ਸਿੰਘ ਬਰਾੜ)-ਮਲੋਟ ਸ਼ਹਿਰ ਤੇ ਸਮੁੱਚੇ ਇਲਾਕੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਆਈ.ਪੀ.ਐੱਲ. ਟੀ-20 ਕੱਪ 2025 ਦੀ ਜੇਤੂ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਮੈਨੇਜਰ ਮੇਜਰ ਸ਼ਮਿੰਦਰ ਸਿੰਘ ਸਿੱਧੂ ਮਲੋਟ ਸ਼ਹਿਰ ਦੇ ਵਾਸੀ ਹਨ ਅਤੇ ਉਨ੍ਹਾਂ ਦੇ ਪਿਤਾ ਰੇਸ਼ਮ ਸਿੰਘ ਸਿੱਧੂ ਆਪਣੇ ਪਰਿਵਾਰ ਸਮੇਤ ਅੱਜ ਵੀ ਮਲੋਟ ਦੇ ਵਾਰਡ ਨੰਬਰ 7 ਬਾਬਾ ਦੀਪ ਸਿੰਘ ਨਗਰ ਵਿਖੇ ਰਹਿ ਰਹੇ ਹਨ | ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਕੰਗ ਵਾਸੀ ਪਿੰਡ ਮਲੋਟ ਨੇ ਦੱਸਿਆ ਕਿ ਕਿ ਮੇਜਰ ਸ਼ਮਿੰਦਰ ਸਿੰਘ ਸਿੱਧੂ ਉਨ੍ਹਾਂ ਦੇ ਜੀਜਾ ਹਨ | ਮਨਦੀਪ ਸਿੰਘ ਕੰਗ ਨੇ ਇਹ ਵੀ ਦੱਸਿਆ ਕਿ ਮੇਜਰ ਸ਼ਮਿੰਦਰ ਸਿੰਘ ਸਿੱਧੂ ਜੋ ਜੇਤੂ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਹੈੱਡ ਆਫ਼ ਟੀਮ ਆਪ੍ਰੇਸ਼ਨ ਤੇ ਮੈਨੇਜਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ | ਮੇਜਰ ਸ਼ਮਿੰਦਰ ਸਿੰਘ ਸਿੱਧੂ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਤੋਂ ਕਰਨ ਉਪਰੰਤ ਉੱਚ ਸਿੱਖਿਆ ਤੋਂ ਬਾਅਦ ਆਰਮੀ ਵਿਚ ਚਲੇ ਗਏ, ਜਿੱਥੇ ਉਹ 2008 ਤੋਂ 2018 ਤੱਕ ਕਮਿਸ਼ਨਡ ਅਫ਼ਸਰ ਰਹੇ | ਉਨ੍ਹਾਂ ਦੱਸਿਆ ਕਿ ਮੇਜਰ ਸਿੱਧੂ 2022 ਵਿਚ ਫ਼ੀਫ਼ਾ ਵਰਲਡ ਕੱਪ ਵਿਚ ਕਲਸਟਰ ਸਕਿਉਰਿਟੀ ਮੈਨੇਜਰ ਦੇ ਅਹਿਮ ਅਹੁਦੇ 'ਤੇ ਰਹੇ ਅਤੇ ਫ਼ਿਰ ਕਾਮਨ ਵੈਲਥ ਖੇਡਾਂ 2023, ਏਸ਼ੀਆ ਕੱਪ 2023 ਦੀ ਮੈਨੇਜਮੈਂਟ ਕਮੇਟੀ ਤੋਂ ਇਲਾਵਾ 2019 ਤੋਂ 2023 ਤੱਕ ਆਈ.ਪੀ.ਐੱਲ. ਵਿਚ ਜੁੜੇ ਰਹੇ ਅਤੇ ਇਸ ਤੋਂ ਬਾਅਦ ਉਹ ਇਸ ਵਾਰ ਦੀ ਜੇਤੂ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚ ਬਤੌਰ ਹੈੱਡ ਆਫ਼ ਟੀਮ ਆਪ੍ਰੇਸ਼ਨ ਅਤੇ ਮੈਨੇਜਰ ਵਜੋਂ ਤਾਇਨਾਤ ਹਨ | ਮੇਜਰ ਸ਼ਮਿੰਦਰ ਸਿੰਘ ਸਿੱਧੂ ਦੀ ਟੀਮ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਇਸ ਵਾਰ ਦਾ ਆਈ.ਪੀ.ਐੱਲ. ਟੀ-20 ਕੱਪ ਜਿੱਤਿਆ | ਮੈਨੇਜਰ ਸ. ਸਿੱਧੂ ਦੀ ਟੀਮ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਮਾਣ ਕਰਦਿਆਂ ਮਲੋਟ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਤੋਂ ਇਲਾਵਾ ਪਿੰਡ ਮਲੋਟ ਵਿਖੇ ਵੀ ਖ਼ੁਸ਼ੀ ਪਾਈ ਜਾ ਰਹੀ ਹੈ ਅਤੇ ਸਿੱਧੂ ਤੇ ਕੰਗ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਦੋ ਵਰ੍ਹੇ ਬੀਤ ਜਾਣ 'ਤੇ ਵੀ ਸਰਕਾਰੀ ਵਾਅਦੇ ਵਫ਼ਾ ਨਾ ਹੋਏ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਵਿਸ਼ਵ ਸਾਈਕਲ ਦਿਵਸ ਨੂੰ ਸਮਰਪਿਤ ਰੈਲੀ ਕੱਢੀ
Ad Position 24