07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਫ਼ਰੀਦਕੋਟ ਦੀ ਮੀਟੰਗ

Ad Position 21
No active advertisement
ਅਜੀਤ ਡੈਸਕ 02-09-2025
ਫ਼ਰੀਦਕੋਟ, 1 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਫ਼ਰੀਦਕੋਟ ਦੀ ਮੀਟਿੰਗ ਸਰਪ੍ਰਸਤ ਮਹੀਪ ਇੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ | ਜਿਸ 'ਚ ਬਾਬਾ ਸ਼ੇਖ਼ ਫ਼ਰੀਦ ਜੀ ਦੇ 56ਵੇਂ ਆਗਮਨ ਪੁਰਬ 'ਤੇ 14 ਸਤੰਬਰ 2025 ਦਿਨ ਐਤਵਾਰ ਨੂੰ ਪੰਜਵਾਂ ਸਾਈਕਲਿੰਗ ਈਵੇਂਟ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਪ੍ਰਧਾਨ ਪਰਗਟ ਸਿੰਘ ਢੀਮਾਂਵਾਲੀ ਨੇ ਦੱਸਿਆ ਕਿ ਇਸ ਵਾਰ ਲੜਕੇ ਅਤੇ ਲੜਕੀਆਂ ਦੀ ਸਾਈਕਲਿੰਗ ਦੌੜ ਕਰਵਾਈ ਜਾਵੇਗੀ | ਇਹ ਦੌੜ 14 ਸਤੰਬਰ ਸੇਵੇਰੇ 6:30 ਵਜੇ ਟਹਿਣਾ ਟੀ-ਪੁਆਇਟ ਤੋਂ ਸ਼ੁਰੂ ਕੀਤੀ ਜਾਵੇਗੀ | ਮੁੰਡਿਆਂ ਦੀ ਦੌੜ ਟਹਿਣਾ ਟੀ-ਪੁਆਇਟ ਤੋਂ ਸ਼ੁਰੂ ਹੋ ਕੇ ਮੁੱਦਕੀ ਫ਼ਲਾਈ ਓਵਰ ਤੋਂ ਫ਼ਰੀਦਕੋਟ ਵੱਲ ਆਵੇਗੀ | ਇਹ ਦੌੜ 31 ਕਿਲੋਮੀਟਰ ਦੀ ਹੋਵੇਗੀ | ਇਸੇ ਤਰਾਂ ਲੜਕੀਆਂ ਦੀ ਦੌੜ ਟਹਿਣਾ ਟੀ-ਪੁਆਇਟ ਤੋਂ ਸ਼ੁਰੂ ਹੋ ਕੇ ਚੰਦਬਾਜਾ ਫ਼ਲਾਈਓਵਰ ਤੋਂ ਫ਼ਰੀਦਕੋਟ ਵਿਖੇ ਆਵੇਗੀ | | ਇਹ ਦੌੜ 22 ਕਿਲੋਮੀਟਰ ਦੀ ਹੋਵੇਗੀ | ਕੋਈ ਵੀ ਖਿਡਾਰੀ ਦੇਸ਼ ਦੇ ਕਿਸੇ ਵੀ ਹਿੱਸੇ ਵਿਚੋਂ ਭਾਗ ਲੈ ਸਕਦਾ ਹੈ | ਇਸਦੀ ਰਿਜਟ੍ਰੇਸ਼ਨ 1 ਸਤੰਬਰ ਤੋਂ 10 ਸਤੰਬਰ ਤੱਕ ਆਨ ਲਾਈਨ ਕੀਤੀ ਜਾਵੇਗੀ | ਇਸ ਦੌੜ ਦੇ ਲੜਕੇ ਲੜਕੀਆਂ ਦੇ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੇ ਸਾਈਕਲਿਸਟ ਨੂੰ 9100 ਰੁਪਏ, ਦੂਜੇ ਸਥਾਨ 'ਤੇ ਆਉਣ ਵਾਲੇ ਨੂੰ 7100 ਰੁਪਏ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਨੂੰ 5100 ਰੁਪਏ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਹ ਸਾਰੇ ਇਨਾਮ ਰਾਣਾ ਗਰੁੱਪ ਕੈਨੇਡਾ ਵਲੋਂ ਦਿੱਤੇ ਜਾਣਗੇ | ਇਸ ਮੌਕੇ ਦਲਜੀਤ ਸਿੰਘ ਟੁਟੇਜਾ ਪੂੰਨੇਵਾਲੇ, ਪਰਮਿੰਦਰ ਸਿੰਘ ਬਰਾੜ ਟਹਿਣਾ, ਜਗਸੀਰ ਸਿੰਘ, ਸੁਖਬੀਰ ਸਿੰਘ ਸਰਪੰਚ, ਜਸਕਰਨ ਸਿੰਘ ਡੀ.ਪੀ, ਹਰਵਿੰਦਰ ਪਾਲ ਸਿੰਘ, ਜਸਕਰਨ ਸਿੰਘ, ਗੁਰਜੀਤ ਸਿੰਘ ਰਿਟਾ. ਇੰਸਪੈਕਟਰ, ਅਮਰਜੀਤ ਸਿੰਘ ਬਰਾੜ , ਚਰਨਜੀਤ ਸਿੰਘ ਅਤੇ ਮੁਨਸ਼ੀ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਜੀਤ ਕੌਰ ਨੂੰ ਮੰਤਰੀ ਖੁੱਡੀਆਂ, ਕਾਕਾ ਬਰਾੜ ਤੇ ਡਿੰਪੀ ਢਿੱਲੋਂ ਤੇ ਹੋਰ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸ੍ਰੀ ਕਿ੍ਸ਼ਨ ਕਥਾ ਕੱਲ੍ਹ ਤੋਂ ਸ੍ਰੀ ਰਾਧਾ ਕਿ੍ਸ਼ਨ ਧਾਮ ਵਿਖੇ ਹੋਵੇਗੀ
Ad Position 24
No active advertisement