05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਨੂੰ 6 ਮਹੀਨਿਆਂ ਤੋਂ ਨਹੀਂ ਮਿਲਿਆ ਮਾਣਭੱਤਾ-ਹਰਗੋਬਿੰਦ ਕੌਰ

Ad Position 21
No active advertisement
ਅਜੀਤ ਡੈਸਕ 05-09-2025
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ 'ਚ ਹੜ੍ਹਾਂ ਦੀ ਮਾਰ ਪੈ ਰਹੀ ਹੈ ਅਤੇ ਸਰਕਾਰ ਨੇ ਲੋਕਾਂ ਦੀ ਮਦਦ ਤਾਂ ਕੀ ਕਰਨੀ ਹੈ, ਉਲਟਾ ਕੰਮ ਕਰਨ ਬਦਲੇ ਜੋ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਗੂਣਾ ਮਾਣਭੱਤਾ ਮਿਲਦਾ ਹੈ, ਉਹ ਵੀ ਕਰੀਬ ਛੇ ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ, ਸਰਕਾਰ ਵਲੋਂ ਨਹੀਂ ਦਿੱਤਾ ਜਾ ਰਿਹਾ | ਇਸ ਤਰ੍ਹਾਂ ਦੇ ਹਾਲਤਾਂ 'ਚ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਬੁਰੇ ਸੰਕਟ 'ਚ ਗੁਜ਼ਰ ਰਹੀਆਂ ਹਨ | ਇਨ੍ਹਾਂ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਨੂੰ ਜਦੋਂ ਤੋਂ ਪੰਜਾਬ ਵਿਚ 'ਆਪ' ਸਰਕਾਰ ਆਈ ਹੈ, ਉਸ ਸਮੇਂ ਤੋਂ ਕਦੇ ਵੀ ਸਮੇਂ ਸਿਰ ਮਾਣਭੱਤਾ ਨਹੀਂ ਮਿਲਿਆ | ਕਦੇ 6 ਮਹੀਨਿਆਂ ਤੋਂ ਕਦੇ 10 ਮਹੀਨਿਆਂ ਬਾਅਦ ਮਾਣਭੱਤਾ ਮਿਲਦਾ ਹੈ ਤੇ ਕਦੇ ਸਾਲ ਬੀਤ ਜਾਂਦਾ ਹੈ | ਇਹ ਪ੍ਰਗਟਾਵਾ ਹਰਗੋਬਿੰਦ ਕੌਰ ਪ੍ਰਧਾਨ ਆਲ ਪੰਜਾਬ ਆਂਗਣਵਾੜੀ ਯੂਨੀਅਨ ਕੀਤਾ | ਉਨ੍ਹਾਂ ਮੰਗ ਕੀਤੀ ਕਿ ਅਜਿਹੀ ਤਰਾਸਦੀ ਵਿਚ ਜਦੋਂ ਲੋਕ ਭੁੱਖੇ ਮਰ ਰਹੇ ਹਨ ਤਾਂ ਸਰਕਾਰ ਨੇ 'ਆਪ' ਤਾਂ ਕੀ ਮਦਦ ਕਰਨੀ ਹੈ ਉਸ ਦੀ ਥਾਂ ਘੱਟੋ-ਘੱਟ ਉਨ੍ਹਾਂ ਦਾ ਬਣਦਾ ਮਾਣਭੱਤਾ ਤੁਰੰਤ ਜਾਰੀ ਕਰੇ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਰਾਹਤ ਦੇਵੇ, ਤਾਂ ਜੋ ਉਨ੍ਹਾਂ ਦੇ ਚੁੱਲੇ ਤਪ ਸਕਣ |
Ad Position 22
No active advertisement
ਪਿਛਲੀ ਖ਼ਬਰ ਖਾਟੂ ਸ਼ਿਆਮ ਅਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਬੱਸ ਰਵਾਨਾ ਅਗਲੀ ਖ਼ਬਰ ਝੂਠੇ ਮਾਮਲੇ 'ਚੋਂ 2 ਪੱਤਰਕਾਰ ਬਰੀ
Ad Position 24