05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਖਾਟੂ ਸ਼ਿਆਮ ਅਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਬੱਸ ਰਵਾਨਾ

Ad Position 21
No active advertisement
ਅਜੀਤ ਡੈਸਕ 05-09-2025
ਗਿੱਦੜਬਾਹਾ, 4 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸ਼ਿਆਮ ਮਿੱਤਰ ਮੰਡਲ ਗਿੱਦੜਬਾਹਾ ਵਲੋਂ ਗਿਆਰਸ ਦੇ ਸੰਬੰਧ ਵਿਚ ਵਿਸ਼ੇਸ਼ ਬੱਸ ਗਿੱਦੜਬਾਹਾ ਤੋਂ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਸ਼ੁਰੂ ਕੀਤੀ ਗਈ ਹੈ | ਇਸ ਲੜੀ ਤਹਿਤ ਸ੍ਰੀ ਸ਼ਿਆਮ ਮਿੱਤਰ ਮੰਡਲ ਗਿੱਦੜਬਾਹਾ ਵਲੋਂ 21ਵੀਂ ਬੱਸ ਨੂੰ ਗਿੱਦੜਬਾਹਾ ਤੋਂ ਖਾਟੂ ਸ਼ਿਆਮ ਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ | ਉਕਤ ਬੱਸ ਨੂੰ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ ਪਿਆਰੇ ਲਾਲ ਮਿੱਤਲ ਵਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸ਼ਿਆਮ ਮਿੱਤਰ ਮੰਡਲ ਗਿੱਦੜਬਾਹਾ ਦੇ ਤਰਸੇਮ ਕੁਮਾਰ ਲੋਹਾਕਾਰ ਨੇ ਦੱਸਿਆ ਕਿ ਉਕਤ ਬੱਸ ਵਿਚ ਲਗਪਗ 55 ਸ਼ਰਧਾਲੂਆਂ ਦਾ ਜਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਅਤੇ ਸ਼ਰਧਾਲੂਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਸੰਸਥਾ ਵਲੋਂ ਕੀਤਾ ਗਿਆ ਹੈ | ਉਕਤ ਬੱਸ ਸ੍ਰੀ ਸਾਲਾਸਰ ਧਾਮ ਤੇ ਖਾਟੂ ਸ਼ਿਆਮ ਦੇ ਦਰਸ਼ਨ ਕਰਵਾਉਂਦੀ ਹੋਈ ਵਾਪਸੀ ਸਮੇਂ ਇੱਛਾ ਪੂਰਨ ਮੰਦਰ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਗਿੱਦੜਬਾਹਾ ਵਾਪਸ ਪਹੁੰਚੇਗੀ | ਇਸ ਮੌਕੇ ਰਵੀ ਸ਼ਰਮਾ, ਜੇ.ਕੇ. ਸ਼ਰਮਾ, ਕਾਲੂ ਸ਼ਰਮਾ, ਜਤਿੰਦਰ ਕੁਮਾਰ, ਨਿਤਿਸ਼ ਕੁਮਾਰ ਅਤੇ ਨਰੇਸ਼ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਅੱਖਾਂ ਦਾਨ ਪੰਦ੍ਹਰਵਾੜੇ ਸੰਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਅਗਲੀ ਖ਼ਬਰ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਨੂੰ 6 ਮਹੀਨਿਆਂ ਤੋਂ ਨਹੀਂ ਮਿਲਿਆ ਮਾਣਭੱਤਾ-ਹਰਗੋਬਿੰਦ ਕੌਰ
Ad Position 24