ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਸਥਿਤ ਡੀ.ਏ.ਵੀ. ਪਬਲਿਕ ਸਕੂਲ ਵਿਖੇ ਅੱਜ ਆਰਟ ਆਫ਼ ਲਿਵਿੰਗ ਸੰਸਥਾ ਵਲੋਂ ਵਿਸ਼ੇਸ਼ ਇੰਸਪੀਰਿੰਗ ਸੈਸ਼ਨ ਬੈਨਰ ਹੇਠ ਸਮਾਗਮ ਹੋਇਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਬ੍ਰਹਮਚਾਰੀ ਕੌਸ਼ਿਕ ਕਾਸ਼ੀ ਜੀ ਬੰਗਲੌਰ ਵਾਲਿਆਂ ਵਲੋਂ ਸ਼ਹਿਰ ਦੇ ਪਤਵੰਤੇ ਲੋਕਾਂ ਨੂੰ ਖ਼ੁਸ਼ੀ ਭਰੀ ਜ਼ਿੰਦਗੀ ਜਿਉਣ ਦੇ ਨੁਕਤੇ ਦਿੱਤੇ ਗਏ | ਉਨ੍ਹਾਂ ਕਿਹਾ ਕਿ ਜ਼ਿੰਦਗੀ ਨੂੰ ਬਿਹਤਰੀਨ ਬਣਾਉਣਾ ਇਕ ਕਲਾ ਹੈ | ਵਿਅਕਤੀ ਨੂੰ ਹਮੇਸ਼ਾ ਹੱਸਦੇ ਤੇ ਖ਼ੁਸ਼ ਰਹਿੰਦੇ ਹੋਏ ਤਣਾਅ ਮੁਕਤ ਜੀਵਨ ਜਿਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਤੁਸੀਂ ਸੱਚਮੁੱਚ ਖ਼ੁਸ਼ੀ ਨਾਲ ਜਿਉਣਾ ਚਾਹੁੰਦੇ ਹੋ ਤਾਂ ਸੁਦਰਸ਼ਨ ਕਿਰਿਆ ਨੂੰ ਜੀਵਨ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਹਿਮਾਂਸ਼ੂ, ਡਾ. ਅਜੇ ਸੇਤੀਆ, ਡਾ. ਮਦਨ ਮੋਹਨ ਬਾਂਸਲ, ਡਾ. ਬੰਧਨਾ ਬਾਂਸਲ, ਡਾ. ਵਿਕਰਮਜੀਤ, ਰਾਜਿੰਦਰ ਭੰਡਾਰੀ, ਡਾ. ਨਰੇਸ਼ ਪਰੂਥੀ, ਸੀ.ਏ. ਰਾਕੇਸ਼ ਬਾਂਸਲ, ਅਸ਼ਵਨੀ ਜੁਨੇਜਾ, ਰਾਜ ਕੁਮਾਰ ਭਟੇਜਾ ਮੇਲੂ, ਅਸ਼ਵਨੀ ਗਿਰਧਰ, ਰਾਜੀਵ ਦਾਬੜਾ, ਸੋਨੂੰ ਛਾਬੜਾ, ਸੁਸ਼ੀਲ ਕੁਮਾਰ ਹੈਪੀ ਗਰਗ, ਨਰਿੰਦਰ ਬਾਂਸਲ, ਰਮਨ ਜੈਨ, ਪੰ. ਹਰੀਦੇਵ ਅਰਜੁਨ, ਨੀਰਜ ਪਟੇਲ, ਸ਼ਮਿੰਦਰ ਬੱਤਰਾ, ਸਤੀਸ਼ ਬੇਦਾਗ, ਪ੍ਰਦੀਪ ਧੂੜੀਆ, ਰਾਜ ਖੁਰਾਣਾ, ਪਿ੍ੰਸੀਪਲ ਹਰਪਾਲ ਕੌਰ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਦੇ ਪਤਵੰਤੇ ਲੋਕ ਹਾਜ਼ਰ ਸਨ | ਆਰਟ ਆਫ਼ ਲਿਵਿੰਗ ਸੰਸਥਾ ਮੁਕਤਸਰ ਵਲੋਂ ਡੀ.ਏ.ਵੀ. ਪਬਲਿਕ ਸਕੂਲ ਅਤੇ ਸੇਤੀਆ ਇੰਡਸਟਰੀਜ਼ ਲਿਮਟਿਡ ਦਾ ਧੰਨਵਾਦ ਕੀਤਾ ਗਿਆ |