ਮਲੋਟ, 4 ਸਤੰਬਰ (ਅਜਮੇਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਦੀ ਮੀਟਿੰਗ ਬਲਾਕ ਦੇ ਪ੍ਰਧਾਨ ਗੋਖਾ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਬਲੋਚਕਰਾ ਵਿਚ ਹੋਈ ਜਿਸ ਵਿਚ ਬਹੁਤ ਸਾਰੇ ਆਗੂ ਸ਼ਾਮਿਲ ਹੋੲ | ਸਭ ਤੋਂ ਪਹਿਲਾਂ ਕਿਸਾਨ ਆਗੂਆਂ ਤੇ ਮੈਂਬਰਾਂ ਨੇ ਹੜ੍ਹ ਪੀੜਤਾਂ ਲਈ ਭਲੇ ਦੀ ਅਰਦਾਸ ਕੀਤੀ ਅਰਦਾਸ ਕੀਤੀ | ਇਸ ਮੌਕੇ ਪ੍ਰਧਾਨ ਗੋਖਾ ਸਿੰਘ, ਸਾਹਿਬ ਸਿੰਘ, ਦਰਸ਼ਨ ਸਿੰਘ, ਪ੍ਰਗਟ ਸਿੰਘ, ਜਸਵੀਰ ਸਿੰਘ, ਅਮਰ ਸਿੰਘ, ਪ੍ਰਦਮਨ ਸਿੰਘ, ਬਲਜੀਤ ਸਿੰਘ, ਜੱਸਾ ਸਿੰਘ, ਅਨੂਪ ਸਿੰਘ, ਮੇਜਰ ਸਿੰਘ, ਖਜਾਣ ਸਿੰਘ, ਬਿੱਕਰ ਸਿੰਘ ਸਰਪੰਚ ਅਤੇ ਹੋਰ ਆਗੂਆਂ ਨੇ ਕਿਹਾ ਕਿ ਨਕੋਦਰ ਦੀ ਵਿਧਾਇਕਾ ਵਲੋਂ ਕਿਸਾਨ ਆਗੂਆਂ ਨੂੰ ਜੋ ਮਾੜੇ ਸ਼ਬਦ ਬੋਲੇ ਹਨ ਉਸ ਦੀ ਕਿਸਾਨਾਂ ਵਲੋਂ ਨਿੰਦਾ ਕੀਤੀ ਜਾਂਦੀ ਹੈ | ਬਲਾਕ ਮਲੋਟ ਤੇ ਲੰਬੀ ਦੇ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਵਲੋਂ ਇਹ ਮੰਗ ਵੀ ਕੀਤੀ ਗਈ ਕਿ ਸਰਕਾਰ ਹੜ੍ਹ ਪੀੜਤਾਂ ਨੂੰ ਘੱਟੋ ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ ਅਤੇ ਜੋ ਲੋਕਾਂ ਦਾ ਪਸ਼ੂ ਧਨ, ਘਰਾਂ ਦਾ ਨੁਕਸਾਨ ਅਤੇ ਘਰ ਵਿਚ ਪਏ ਸਮਾਨ ਆਦਿ ਦਾ ਨੁਕਸਾਨ ਹੋਇਆ ਹੈ ਉਸਦਾ ਬਣਦਾ ਪੂਰਾ ਮੁਆਵਜ਼ਾ ਵੀ ਸਰਕਾਰ ਅਦਾ ਕਰੇ | ਆਗੂਆਂ ਨੇ ਕਿਹਾ ਕਿ ਖਰਾਬੇ ਦੀ ਸਪੈਸ਼ਲ ਗਿਰਦਾਵਰੀ ਕਰਵਾਈ ਜਾਵ | ਕਿਸਾਨ ਆਗੂਆਂ ਮਹਿਲ ਸਿੰਘ ਸ਼ਾਮ ਖੇੜਾ, ਹਰਜਿੰਦਰ ਸਿੰਘ, ਮਹਿਕਪ੍ਰੀਤ ਸਿੰਘ, ਬਲਜਿੰਦਰ ਸਿੰਘ, ਸਰਜੀਤ ਸਿੰਘ, ਭੁਪਿੰਦਰ ਸਿੰਘ, ਬਲਵੀਰ ਸਿੰਘ, ਜਗਦੀਸ਼ ਕੁਮਾਰ, ਪੂਰਨ ਸਿੰਘ ਬਲੋਚਕੇਰਾ, ਗੁਰਦੇਵ ਸਿੰਘ, ਜਸਵੰਤ ਸਿੰਘ, ਹਰਬੰਸ ਸਿੰਘ ਡੱਬਵਾਲੀ ਢਾਬ, ਜਸਬੀਰ ਸਿੰਘ, ਜਗੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਉਪਰਾਲੇ ਕੀਤੇ ਜਾ ਰਹੇ ਹਨ |