23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਹਾਰਾਜਾ ਅਗਰਸੇਨ ਜੈਅੰਤੀ ਮੌਕੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 24-09-2025
ਮਲੋਟ, 23 ਸਤੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਮਹਾਰਾਜਾ ਅਗਰਸੈਨ ਜੈਅੰਤੀ 'ਤੇ ਲਾਇੰਸ ਕਲੱਬ ਇੰਟਰਨੈਸ਼ਨਲ ਮਲੋਟ ਰਾਇਲਸ ਵਲੋਂ ਪ੍ਰਧਾਨ ਸੁਨਿਸ਼ ਗੋਇਲ ਦੀ ਦੇਖ-ਰੇਖ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸੀ.ਏ. ਦਵਿੰਦਰ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰਧਾਨ ਸੁਨਿਸ਼ ਗੋਇਲ ਨੇ ਦੱਸਿਆ ਕਿ ਕੈਂਪ ਵਿਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੀ ਆਪਣੀ ਪੂਰੀ ਟੀਮ ਨਾਲ ਪਹੁੰਚੇ | ਉਨ੍ਹਾਂ ਕਿਹਾ ਕਿ ਕੈਂਪ ਵਿਚ 70 ਯੂਨਿਟ ਖ਼ੂਨ ਇਕੱਠੇ ਹੋਏ ਖ਼ੂਨਦਾਨ 'ਚ ਔਰਤਾਂ ਤੇ ਲੜਕੀਆਂ ਨੇ ਵੀ ਖ਼ੂਨਦਾਨ ਕੀਤਾ | ਕੈਂਪ ਵਿਚ ਨੋਨੀ ਗਰਗ, ਹੈਰੀ ਸਿੰਗਲਾ, ਪੰਕਿਤ ਬਾਂਸਲ, ਚੰਦਨ ਗੁਪਤਾ, ਅਮਿਤ ਵਧਵਾ, ਸਨੀ ਛਾਬੜਾ ਨੇ ਪ੍ਰਾਜੈਕਟ ਇੰਚਾਰਜ ਦੀ ਭੂਮਿਕਾ ਨਿਭਾਈ | ਖ਼ੂਨਦਾਨ ਕਰਨ ਵਾਲੇ ਨੂੰ ਡਾਇਟ ਵੰਡਣ ਦੀ ਭੂਮਿਕਾ ਮੰਨੂ ਮੰਗਲਾ ਤੇ ਦੀਪੰਕਰ ਵਲੋਂ ਨਿਭਾਈ ਗਈ | ਇਸ ਮੌਕੇ ਦੀਪਕ ਗਰਗ (ਸਕੱਤਰ), ਦਰਮੇਸ਼ ਬਾਂਸਲ (ਖ਼ਜ਼ਾਨਚੀ), ਸੰਜੀਵ ਅਰੋੜਾ, ਨਿਸ਼ਾਂਤ ਗੋਇਲ, ਪ੍ਰੇਮ ਗੋਇਲ ਨੇ ਕੈਂਪ ਨੂੰ ਪੂਰਨ ਰੂਪ 'ਚ ਸੰਭਾਲਿਆ ਅਤੇ ਗੌਰਵ ਮੱਕੜ ਵਲੋਂ ਆਏ ਹੋਏ ਡੋਨਰਜ਼ ਦੀ ਰਜਿਸਟ੍ਰੇਸ਼ਨ ਕੀਤੀ ਗਈ | ਇਸ ਮੌਕੇ ਧਰਵੀਰ ਗੋਇਲ, ਰਘੁਵਿੰਦਰ ਸਿੰਘ, ਲੋਵਿਸ਼ ਗੋਇਲ, ਕਬੀਰ ਗੋਇਲ, ਸ਼ਿਵਮ ਗੋਇਲ ਆਦਿ ਮੈਂਬਰ ਹਾਜ਼ਰ ਰਹੇ | ਖ਼ੂਨਦਾਨ ਕਰਨ ਵਾਲੇ ਹਰ ਵਿਅਕਤੀ ਨੂੰ ਤਗ਼ਮੇ ਤੇ ਸਰਟੀਫ਼ਿਕੇਟ ਦੇ ਕੇ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਭਾਕਿਯੂ ਏਕਤਾ (ਉਗਰਾਹਾਂ) ਨੂੰ ਪਿੰਡਾਂ 'ਚੋਂ ਭਰਵਾਂ ਹੁੰਗਾਰਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਪ੍ਰੀਖਿਆ ਦਾ ਨਤੀਜਾ ਐਲਾਨਿਆ
Ad Position 24