25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਗ੍ਰਾਮ ਪੰਚਾਇਤ ਚੜ੍ਹੇਵਾਨ ਦਾ ਵਫ਼ਦ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 25-09-2025
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਗ੍ਰਾਮ ਪੰਚਾਇਤ ਪਿੰਡ ਚੜੇਵਾਨ ਦਾ ਵਫ਼ਦ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਕੇਂਦਰ ਸਰਕਾਰ ਦੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ, ਜਿਸ ਵਿਚ ਮੰਗ ਕੀਤੀ ਗਈ ਕਿ ਪਿੰਡ ਚੜੇਵਾਨ ਦਾ 22-ਸੀ ਫਾਟਕ ਲੰਮੇ ਸਮੇਂ ਤੋਂ ਬੰਦ ਕਰ ਦਿੱਤਾ ਗਿਆ ਸੀ, ਜਦਕਿ ਬਹੁਤ ਸਮਾਂ ਪਹਿਲਾਂ ਇਹ ਚੱਲਦਾ ਰਿਹਾ ਹੈ | ਇਹ 5-6 ਪਿੰਡਾਂ ਸੰਗਰਾਣਾ, ਮੜ੍ਹਮੱਲੂ, ਚੌਂਤਰਾ, ਚੜੇਵਾਨ ਆਦਿ ਨੂੰ ਜੋੜਦਾ ਹੈ | ਇਸ ਦੇ ਬੰਦ ਹੋਣ ਕਾਰਨ ਆਉਣ-ਜਾਣ ਵਾਲਿਆਂ ਨੂੰ ਬਹੁਤ ਸਮੱਸਿਆ ਆਉਂਦੀ ਹੈ | ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਨੇ ਬਹੁਤ ਧਿਆਨ ਨਾਲ ਮੁਸ਼ਕਿਲ ਨੂੰ ਸੁਣਿਆ ਅਤੇ ਕਿਹਾ ਕਿ ਇਸ ਦਾ ਢੁਕਵਾਂ ਹੱਲ ਕੱਢਿਆ ਜਾਵੇਗਾ | ਅੰਡਰਬਿ੍ਜ ਬਣਾਉਣ ਸੰਬੰਧੀ ਵੀ ਵਿਚਾਰ ਕੀਤਾ ਜਾਵੇਗਾ | ਇਸ ਵਫ਼ਦ ਵਿਚ ਸਰਪੰਚ ਅਮਨਜੀਤ ਕੌਰ ਬੁੱਟਰ, ਨਿਰਭੈ ਸਿੰਘ ਬੁੱਟਰ, ਪੰਚਾਇਤ ਮੈਂਬਰ ਗੁਰਜੀਤ ਸਿੰਘ, ਬਲਦੇਵ ਸਿੰਘ, ਕੁਲਦੀਪ ਕੌਰ ਪਤਨੀ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਗੁਰਵੰਤ ਸਿੰਘ ਮਨੇਸ, ਮਿਲਕਫ਼ੈੱਡ ਫ਼ਰੀਦਕੋਟ ਦੇ ਸਾਬਕਾ ਡਾਇਰੈਕਟਰ ਰਮੇਸ਼ ਕੁਮਾਰ ਪੱਪੀ ਬਜਾਜ, ਦਲੇਰ ਸਿੰਘ ਮਨੇਸ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਜੇਲ੍ਹ ਵਿਖੇ ਸਰਚ ਅਭਿਆਨ ਚਲਾਇਆ ਅਗਲੀ ਖ਼ਬਰ ਪਰਾਲੀ ਸੰਭਾਲਣ ਮੌਕੇ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ-ਏ.ਡੀ.ਸੀ.
Ad Position 24