ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵਲੋਂ 12ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਹੋਏ ਸਮਾਗਮ 'ਚ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੀਫ਼ ਪੈਟਰਨ ਇੰਸ. ਜਗਸੀਰ ਸਿੰਘ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਵਿਜੇ ਸਿਡਾਨਾ, ਕੁਨਾਲ ਢੋਸੀਵਾਲ, ਰਾਜਿੰਦਰ ਖੁਰਾਣਾ, ਪ੍ਰਦੀਪ ਧੂੜੀਆ, ਕੇਸ਼ਵ ਧੂੜੀਆ, ਸਾਹਿਲ ਕੁਮਾਰ ਹੈਪੀ, ਪ੍ਰੋ. ਕੁਲਵੰਤ ਸ਼ਰਮਾ, ਕੇ.ਐੱਲ. ਮਹਿੰਦਰਾ, ਡਾ. ਸੁਰਿੰਦਰ ਗਿਰਧਰ, ਪੂਜਾ ਕੱਕੜ, ਰੀਟਾ ਰਾਣੀ, ਪਿ੍ਯਾ ਤੇ ਨਰਿੰਦਰ ਕਾਕਾ ਆਦਿ ਨੇ ਸ਼ਮੂਲੀਅਤ ਕੀਤੀ | ਇਸ ਤੋਂ ਇਲਾਵਾ ਸ.ਸ.ਸ.ਸ. ਉਦੇਕਰਨ ਦੇ ਪਿ੍ੰ. ਦੀਪਕ ਬਾਂਸਲ, ਨਜਰਾਨਾ ਡਾਂਸ ਅਕੈਡਮੀ ਦੇ ਸੰਚਾਲਕ ਸੁਮਿਤ ਸਲੂਜਾ ਅਤੇ ਸਾਬਕਾ ਐੱਲ.ਆਈ.ਸੀ. ਅਧਿਕਾਰੀ ਕਰਨੈਲ ਸਿੰਘ ਸਰੋਆ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਰੋਹ ਦੌਰਾਨ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਮਾਲਵਾ ਜ਼ੋਨ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਜਸ਼ਨਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪਲਾਸਟਿਕ ਸਰਜਰੀ ਦੇ ਮਾਹਿਰ ਡਾ. ਸਰਬਜੋਤ ਸਿੰਘ ਬਠਿੰਡਾ ਐੱਮ.ਐੱਸ.ਐੱਮ.ਸੀ.ਐੱਚ. ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਸ.ਪ੍ਰ.ਸ. ਚੱਕ ਬੀੜ ਸਰਕਾਰ ਦੇ ਹੈੱਡ ਟੀਚਰ ਪੁਸ਼ਪਾ ਰਾਣੀ ਨੇ ਗੈਸਟ ਆਫ਼ ਆਨਰ ਵਜੋਂ ਸ਼ਾਮਿਲ ਹੋਏ | ਇਸ ਮੌਕੇ ਰਵਨੀਤ ਸਕਿਨ ਸਪੈਸ਼ਲਿਟੀ ਹਸਪਤਾਲ ਬਠਿੰਡਾ ਦੀ ਸੰਚਾਲਿਕਾ ਡਾ. ਰਵਨੀਤ ਕੌਰ ਅਤੇ ਸਥਾਨਕ ਚੱਕ ਬੀੜ ਸਰਕਾਰ ਰੋਡ ਸਥਿਤ ਭਾਰਤੀ ਹਸਪਤਾਲ ਦੀ ਸੰਚਾਲਿਕਾ ਡਾ. ਮੀਨਾਕਸ਼ੀ ਭਾਰਤੀ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ | ਪ੍ਰਧਾਨ ਢੋਸੀਵਾਲ ਨੇ ਮਿਸ਼ਨ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਦਿੱਤਾ ਅਤੇ ਪਿਛਲੇ ਸਾਲ ਦਾ ਸਾਰਾ ਹਿਸਾਬ ਕਿਤਾਬ ਹਾਊਸ ਸਾਹਮਣੇ ਪੇਸ਼ ਕੀਤਾ, ਜੋ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਬੱਚਿਆਂ ਨੇ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਮਿਸ਼ਨ ਵਲੋਂ ਇਨ੍ਹਾਂ ਸਮੂਹ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਿਮਲਾ ਢੋਸੀਵਾਲ, ਬਲਜੀਤ ਕੌਰ ਰੱਖਰਾ, ਹਰਪ੍ਰੀਤ ਕੌਰ ਰੱਖਰਾ, ਨਵਦੀਪ ਕੌਰ ਰੱਖਰਾ, ਰੇਨੂੰ ਬਾਲਾ ਸੀ.ਡੀ.ਪੀ.ਓ., ਜਸ਼ਨਪ੍ਰੀਤ ਕੌਰ ਚੇਅਰਪਰਸਨ, ਅਰਸ਼ਦੀਪ, ਹਰਨੂਰ, ਜਮਨਾ ਬਾਈ, ਮਧੂ, ਅਗਮ, ਮਨੀ, ਅਰਮਾਨ, ਵੈਸ਼ਾਲੀ ਈ.ਟੀ.ਟੀ. ਟੀਚਰ, ਬਿਮਲਾ ਮਹਿੰਦਰਾ, ਇੰਜ. ਕੁਨਾਲ ਢੋਸੀਵਾਲ, ਪ੍ਰੋ. ਵੰਦਨਾ ਢੋਸੀਵਾਲ, ਅਨਿਕੇਤ, ਜਸ਼ਨਪ੍ਰੀਤ ਸਿੰਘ, ਜਸਵਿੰਦਰ ਕੌਰ, ਫਰਿਆਦ ਸਿੰਘ ਅਤੇ ਸਤਵੀਰ ਸਿੰਘ ਹਾਜ਼ਰ ਸਨ |