26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਅਗਰਵਾਲ ਸਭਾ ਨੇ ਮਹਾਰਾਜਾ ਅਗਰਸੇਨ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 25-09-2025
ਗਿੱਦੜਬਾਹਾ, 24 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਅਗਰਵਾਲ ਸਭਾ ਗਿੱਦੜਬਾਹਾ ਦੇ ਪ੍ਰਧਾਨ ਵਨੀਤ ਜਿੰਦਲ ਮੋਂਟੀ, ਅਗਰਵਾਲ ਯੁਵਾ ਵਿੰਗ ਦੇ ਪ੍ਰਧਾਨ ਅਨਿਲ ਬਾਂਸਲ ਨਵੀ ਅਤੇ ਅਗਰਵਾਲ ਮਹਿਲਾ ਮੰਡਲ ਦੀ ਪ੍ਰਧਾਨ ਤੇ ਜ਼ਿਲ੍ਹਾ ਕੋਆਰਡੀਨੇਟਰ ਕਵਿਤਾ ਬਾਂਸਲ ਦੀ ਅਗਵਾਈ ਵਿਚ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਮਹਾਰਾਜਾ ਅਗਰਸੇਨ ਦੀ ਜੈਅੰਤੀ ਮਨਾਈ ਗਈ | ਸਮਾਰੋਹ ਦੀ ਸ਼ੁਰੂਆਤ ਨੀਰਜ ਸਿੰਗਲਾ ਲੰਬੀ ਵਾਲਿਆਂ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਸਿੰਗਲਾ ਬੌਬੀ, ਅਮਿਤ ਬਾਂਸਲ ਸਿੰਪੀ, ਸੰਜੀਵ ਸਿੰਗਲਾ ਸੁਮਨ, ਅਸ਼ੋਕ ਬੁੱਟਰ, ਅਸ਼ੋਕ ਗਰਗ ਪੱਪੂ, ਸ਼ਾਮ ਸੁੰਦਰ ਛਿੰਦੀ, ਮੁਕੇਸ਼ ਕੁਮਾਰ ਪਿੰਟੂ, ਪ੍ਰਵੀਨ ਕੁਮਾਰ ਪੋਨੀ, ਸੰਦੀਪ ਗਰਗ ਸੀਪਾ, ਵਿਨੇ ਗੋਇਲ, ਸੰਜੀਵ ਬਾਂਸਲ ਅਤੇ ਵਰਿੰਦਰ ਅਗਰਵਾਲ ਵੀ ਮੌਜੂਦ ਸਨ | ਸਮਾਰੋਹ ਦੀ ਸ਼ੁਰੂਆਤ ਵਿਚ ਛੋਟੇ-ਛੋਟੇ ਬੱਚਿਆਂ ਵਲੋਂ ਸੁੰਦਰ ਨਿਤ੍ਰ ਪੇਸ਼ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਦਿਨੇਸ਼ ਸਿੰਗਲਾ ਬੌਬੀ ਨੇ ਕਿਹਾ ਕਿ ਅਗਰਵਾਲ ਭਾਈਚਾਰਾ ਪੂਰੀ ਤਰ੍ਹਾਂ ਸਾਧਨ ਸੰਪੰਨ ਹੈ, ਪ੍ਰੰਤੂ ਅਗਰਵਾਲ ਭਾਈਚਾਰੇ ਨੂੰ ਇਕਜੁੱਟ ਕਰਨਾ ਸਮੇਂ ਦੀ ਮੁੱਖ ਜ਼ਰੂਰਤ ਹੈ | ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਹਾਸਿਲ ਕਰਨ ਵਾਲੇ ਅਗਰਵਾਲ ਸਮਾਜ ਦੇ ਬੱਚਿਆਂ ਨੂੰ ਸਭਾ ਵਲੋਂ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਮੁਕੇਸ਼ ਗੋਇਲ ਨੇ ਨਿਭਾਈ | ਸਮਾਰੋਹ ਦੇ ਅਖ਼ੀਰ ਵਿਚ ਕੁਲ ਦੇਵੀ ਮਹਾਲਕਸ਼ਮੀ ਅਤੇ ਮਹਾਰਾਜ ਅਗਰਸੈਨ ਦੀ ਆਰਤੀ ਕੀਤੀ ਗਈ | ਇਸ ਮੌਕੇ ਪਵਨ ਸਿੰਗਲਾ, ਸੁਰੇਸ਼ ਗੁਪਤਾ, ਤਰਸੇਮ ਗੋਇਲ, ਸਵਰਨ ਸਿੰਘ ਗਰਗ, ਸ਼ੰਮੀ ਬੁੱਟਰ, ਮਦਨ ਲਾਲ ਆਰੀਆ, ਮਦਨ ਲਾਲ ਬਾਂਸਲ, ਪ੍ਰਧਾਨ ਨਗਰ ਕੌਂਸਲ ਬਿੰਟਾ ਅਰੋੜਾ, ਐਡਵੋਕੇਟ ਲਵਲੀਸ਼ ਗੋਇਲ, ਐਡਵੋਕੇਟ ਪਰਾਗ ਚੰਦ ਗਰਗ, ਘਨਸ਼ਾਮ ਦਾਸ, ਓਮ ਪ੍ਰਕਾਸ਼ ਕਾਕਾ, ਡਾ. ਅਨਿਲ ਗਰਗ, ਮਹੇਸ਼ ਬਾਂਸਲ, ਮਨੀਸ਼ ਬਾਂਸਲ, ਬਬਲੂ ਐੱਮ.ਸੀ., ਨਵੀਨ ਮਿੱਤਲ, ਰਾਜੇਸ਼ ਬਾਂਸਲ, ਡਾ. ਕੇ.ਕੇ. ਸਿੰਗਲਾ, ਸੁਰਿੰਦਰ ਬਾਂਸਲ, ਕੁੰਜ ਬਿਹਾਰੀ ਬਾਂਸਲ, ਵਿਪਨ ਬਾਂਸਲ ਭੋਲਾ, ਜੀਤ ਗਰਗ, ਗੋਪਾਲ ਗਰਗ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਕਾਦੀਆਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਮੁਕਤਸਰ ਵਿਕਾਸ ਮਿਸ਼ਨ ਨੇ 12ਵਾਂ ਸਥਾਪਨਾ ਦਿਵਸ ਮਨਾਇਆ
Ad Position 24