ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਸੇਵਾ-ਮੁਕਤ ਸੀ. ਡੀ. ਪੀ. ਓ. ਸਰਦਾਰਨੀ ਸ਼ਿੰਦਰਪਾਲ ਕੌਰ ਪਤਨੀ ਸਵ: ਸ: ਸੁਖਜਿੰਦਰ ਸਿੰਘ ਗਿੱਲ ਮਿਤੀ 24 ਸਤੰਬਰ 2025 ਸਾਨੂੰ ਸਦੀਵੀ ਵਿਛੋੜਾ ਦੇ ਕੇ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਹਨ | ਉਹ ਆਪਣੇ ਪਿੱਛੇ ਇਕ ਬੇਟਾ ਕਰਮਬੀਰ ਸਿੰਘ ਗਿੱਲ ਤੇ ਬੇਟੀ ਜਸਲੀਨ ਕੌਰ ਗਿੱਲ ਛੱਡ ਗਏ ਹਨ | ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦੀ ਮਿ੍ਤਕ ਦੇਹ ਦਾ ਅੰਤਿਮ ਸਸਕਾਰ ਮਿਤੀ 27 ਸਤੰਬਰ 2025 ਦਿਨ ਸ਼ਨਿੱਚਰਵਾਰ ਨੂੰ ਦੁਪਹਿਰ 12 ਵਜੇ ਸ਼ਮਸ਼ਾਨਘਾਟ ਪਿੰਡ ਨੱਥੇਵਾਲਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਕੀਤਾ ਜਾਵੇਗਾ |