21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਤਿਉਹਾਰਾਂ ਦੇ ਦਿਨਾਂ ’ਚ ਗਿੱਦੜਬਾਹਾ ਸ਼ਹਿਰ ਅੰਦਰ ਸਫ਼ਾਈ ਦਾ ਮੰਦਾ ਹਾਲ ਧਾਰਮਿਕ ਅਸਥਾਨਾਂ ਅੱਗੇ ਬਣੇ ਕੂੜੇ ਦੇ ਆਰਜ਼ੀ ਡੰਪ

ਗਿੱਦੜਬਾਹਾ, 21 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਤਿਉਹਾਰਾਂ ਦੇ ਦਿਨਾਂ ਵਿਚ ਗਿੱਦੜਬਾਹਾ ਸ਼ਹਿਰ ਅੰਦਰ ਪ੍ਰਸ਼ਾਸਨ ਦਾ ਮੂੰਹ ਚਿੜ੍ਹਾ ਰਹੇ ਸਫ਼ਾਈ ਦੇ ਮੰਦੇ ਹਾਲ ਨੇ ਨਗਰ ਕੌਂਸਲ ਵਲੋਂ ਵਿੱਢੀ ਮੁਹਿੰਮ ‘ਮਿਸ਼ਨ ਕਲੀਨ ਪੰਜਾਬ’ ਦੀ ਫੂਕ ਕੱਢ ਦਿੱਤੀ ਹੈ। ਫ਼ੋਕੀ ਵਾਹ-ਵਾਹ ਖੱਟਣ ਲਈ ਅਖ਼ੌਤੀ ਸਿਆਸੀ ਆਗੂ ਹੱਥਾਂ ’ਚ ਝਾੜੂ ਫ਼ੜ ਕੇ ਸੋਸ਼ਲ ਮੀਡੀਆ ’ਤੇ ਆਪਣੀਆਂ ਫ਼ੋਟੋ ਪਾ ਕੇ ਤੁਰਦੇ ਬਣੇ।

Ad Position 21
No active advertisement
ਅਜੀਤ ਡੈਸਕ 22-10-2026
ਗਿੱਦੜਬਾਹਾ, 21 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਤਿਉਹਾਰਾਂ ਦੇ ਦਿਨਾਂ ਵਿਚ ਗਿੱਦੜਬਾਹਾ ਸ਼ਹਿਰ ਅੰਦਰ ਪ੍ਰਸ਼ਾਸਨ ਦਾ ਮੂੰਹ ਚਿੜ੍ਹਾ ਰਹੇ ਸਫ਼ਾਈ ਦੇ ਮੰਦੇ ਹਾਲ ਨੇ ਨਗਰ ਕੌਂਸਲ ਵਲੋਂ ਵਿੱਢੀ ਮੁਹਿੰਮ ‘ਮਿਸ਼ਨ ਕਲੀਨ ਪੰਜਾਬ’ ਦੀ ਫੂਕ ਕੱਢ ਦਿੱਤੀ ਹੈ। ਫ਼ੋਕੀ ਵਾਹ-ਵਾਹ ਖੱਟਣ ਲਈ ਅਖ਼ੌਤੀ ਸਿਆਸੀ ਆਗੂ ਹੱਥਾਂ ’ਚ ਝਾੜੂ ਫ਼ੜ ਕੇ ਸੋਸ਼ਲ ਮੀਡੀਆ ’ਤੇ ਆਪਣੀਆਂ ਫ਼ੋਟੋ ਪਾ ਕੇ ਤੁਰਦੇ ਬਣੇ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਿਖੇ ਜਿੱਥੇ ਸਫ਼ਾਈ ਕਰਮਚਾਰੀਆਂ ਦੀ ਘਾਟ ਰੜਕ ਰਹੀ ਹੈ, ਉੱਥੇ ਨਗਰ ਕੌਂਸਲ ਵਲੋਂ ਬੀਤੇ ਕਈ ਸਾਲਾਂ ਤੋਂ ਕੂੜਾ ਕਰਕਟ ਸਾਂਭਣ ਲਈ ਸਥਾਈ ਡੰਪ ਬਣਾਉਣ ਲਈ ਕੋਈ ਪ੍ਰਬੰਧ ਕਰਨ ਵਿਚ ਅਜੇ ਕਾਮਯਾਬ ਨਹੀਂ ਹੋ ਸਕੇ। ਸ਼ਹਿਰ ਅੰਦਰ ਜਨਤਕ ਥਾਵਾਂ ’ਤੇ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਜਦੋਂ ਵਕਤ ਲਗਦਾ ਹੈ ਤਾਂ ਸਫ਼ਾਈ ਕਰਮਚਾਰੀ ਕੂੜਾ ਚੁੱਕ ਕੇ ਲੈ ਜਾਂਦੇ ਹਨ। ਪ੍ਰੰਤੂ ਅਸਚਰਜ ਦੀ ਗੱਲ ਇਹ ਹੈ ਕਿ ਲੰਬੀ ਫਾਟਕ ਕੋਲ ਸੜਕ ਦੇ ਕਿਨਾਰੇ ’ਤੇ ਹੀ ਆਰਜੀ ਕੂੜੇ ਦਾ ਡੰਪ ਬਣਿਆਂ ਹੈ, ਜਿੱਥੇ ਕਈ ਦਿਨਾਂ ਤੋਂ ਕੂੜੇ ਨੂੰ ਕਿਸੇ ਨੇ ਨਹੀਂ ਚੁੱਕਿਆ ਅਤੇ ਗੰਦੀ ਬਦਬੂ ਮਾਰਦਾ ਗੰਦਾ ਪਾਣੀ ਖੜ੍ਹਾ ਹੈ। ਸੜਕ ਦੇ ਦੂਜੇ ਪਾਸੇ ਗੁਰਦੁਆਰਾ ਵਿਸ਼ਵਕਰਮਾ ਹੈ। ਅੱਧੇ ਘੰਟੇ ਬਾਅਦ ਰੇਲ ਗੱਡੀ ਦੇ ਆਉਣ ਨਾਲ 10 ਤੋਂ 15 ਮਿੰਟ ਬੰਦ ਫਾਟਕ ’ਤੇ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ ਤਾਂ ਫਾਟਕ ਦੇ ਨਾਲ ਪਏ ਕੂੜੇ ਦੇ ਆਰਜੀ ਕੂੜੇ ਦੇ ਡੰਪ ਵਿਚੋਂ ਮਾਰਦੀ ਗੰਦੀ ਬਦਬੂ ਤੋਂ ਇਲਾਵਾ ਖੜੇ੍ਹ ਢੱਠੇ ਜੇਕਰ ਆਪਸ ਵਿਚ ਭਿੜ ਪੈਣ ਤਾਂ ਵਾਹਨਾਂ ਦਾ ਨੁਕਸਾਨ ਕਰਦੇ ਹਨ। ਇਥੇ ਹੀ ਬੱਸ ਨਹੀਂ, ਇੱਥੋਂ ਥੋੜ੍ਹੀ ਦੂਰੀ ’ਤੇ ਬਿਜਲੀ ਵਿਭਾਗ ਦੇ ਦਫ਼ਤਰ ਕੋਲ ਤਾਂ ਕੂੜੇ ਦੇ ਬਣੇ ਡੰਪ ਦਾ ਕੂੜਾ ਸੜਕ ਦੀ ਅੱਧੀ ਜਗ੍ਹਾ ਰੋਕ ਲੈਂਦਾ ਹੈ। ਜਿੱਥੇ ਅਕਸਰ ਥੋੜ੍ਹੀ ਦੇਰ ਬਾਅਦ ਕੂੜੇ ਨੂੰ ਲਗਾਈ ਜਾਂਦੀ ਅੱਗ ਨਾਲ ਪ੍ਰਦੂਸ਼ਣ ਫ਼ੈਲਦਾ ਹੈ। ਇਹੀ ਹਾਲ ਪਿਉਰੀ ਵਾਲਾ ਰੇਲਵੇ ਫਾਟਕ ਕੋਲ ਹੈ, ਜਿੱਥੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਲੰਮੇ ਸਮੇਂ ਤੋਂ ਗੰਦਗੀ ਖਿਲਰੀ ਹੋਈ ਹੈ। ਸ਼ਹਿਰ ਅੰਦਰ ਵੀ ਜਨਤਕ ਥਾਵਾਂ ’ਤੇ ਕੂੜਾ ਪਿਆ ਹੋਇਆ ਹੈ। ਆਮ ਲੋਕਾਂ ਦੀ ਮੰਗ ਹੈ ਕਿ ਉਕਤ ਆਰਜੀ ਡੰਪ ਨੂੰ ਚੁੱਕਿਆ ਜਾਵੇ। ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਨੇ ਕਿਹਾ ਕਿ ਉਕਤ ਆਰਜੀ ਡੰਪ ’ਤੇ ਖੜ੍ਹੀਆਂ ਕੂੜੇ ਦੀਆਂ ਟਰਾਲੀਆਂ ਨੂੰ ਪੱਕੇ ਤੌਰ ’ਤੇ ਚੁਕਵਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸਫ਼ਾਈ ਵਿਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ।
Ad Position 22
No active advertisement
ਪਿਛਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ ਅਗਲੀ ਖ਼ਬਰ ਆਦਰਸ਼ ਸਕੂਲ ਦੇ ਵਿਦਿਆਰਥੀਆਂ ਦਾ ਵਿਗਿਆਨ ਨਾਟਕ ਮੁਕਾਬਲਿਆਂ ’ਚ ਦੂਜਾ ਸਥਾਨ
Ad Position 24