21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਭਾਟੀ ਕਾਲੋਨੀ ’ਚ ਸੀਵਰੇਜ ਸੰਕਟ, ਗਲੀਆਂ ਤੇ ਪਾਰਕਾਂ ’ਚ ਭਰਿਆ ਗੰਦਾ ਪਾਣੀ

ਮੰਡੀ ਕਿੱਲਿਆਂਵਾਲੀ, 21 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਦੀ ਨਵੀਂ ਅਤੇ ਪੁਰਾਣੀ ਭਾਟੀ ਕਾਲੋਨੀ ਨੂੰ ਵਰਿ੍ਹਆਂ ਤੋਂ ਸੀਵਰੇਜ ਸਮੱਸਿਆ ਤੋਂ ਨਿਜਾਤ ਨਹੀਂ ਮਿਲੀ। ਸੈਂਕੜੇ ਪਰਿਵਾਰਾਂ ਦੀ ਜ਼ਿੰਦਗੀ ਬਦਬੂਦਾਰ ਅਤੇ ਦੋਜਖ ਬਣੀ ਹੋਈ ਹੈ।

Ad Position 21
No active advertisement
ਅਜੀਤ ਡੈਸਕ 22-10-2026
ਮੰਡੀ ਕਿੱਲਿਆਂਵਾਲੀ, 21 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਦੀ ਨਵੀਂ ਅਤੇ ਪੁਰਾਣੀ ਭਾਟੀ ਕਾਲੋਨੀ ਨੂੰ ਵਰਿ੍ਹਆਂ ਤੋਂ ਸੀਵਰੇਜ ਸਮੱਸਿਆ ਤੋਂ ਨਿਜਾਤ ਨਹੀਂ ਮਿਲੀ। ਸੈਂਕੜੇ ਪਰਿਵਾਰਾਂ ਦੀ ਜ਼ਿੰਦਗੀ ਬਦਬੂਦਾਰ ਅਤੇ ਦੋਜਖ ਬਣੀ ਹੋਈ ਹੈ। ਦੋਵੇਂ ਕਾਲੋਨੀਆਂ ਦੀਆਂ ਗਲੀਆਂ, ਆਂਗਣਵਾੜੀ ਸੈਂਟਰ ਦੇ ਸਾਹਮਣੇ ਅਤੇ ਛੇ ਪਾਰਕਾਂ ਵਿਚ ਗੰਦਾ ਪਾਣੀ ਭਰਿਆ ਹੋਇਆ ਹੈ। ਬੱਚਿਆਂ ਨੂੰ ਸਕੂਲ ਜਾਣ ਸਮੇਂ ਬਦਬੂਦਾਰ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ। ਰਿਫਾਇਨਰੀ ਵਲੋਂ ਉਸਾਰੀ ਨਵੀਂ ਭਾਟੀ ਕਾਲੋਨੀ ਵਿਚ ਕਰੀਬ 144 ਮਕਾਨ ਹਨ। ਸਾਬਕਾ ਮੈਂਬਰ ਛਿੰਦਰ ਸਿੰਘ ਤੇ ਹੋਰਨਾਂ ਮੁਤਾਬਿਕ ਬੀਡੀਪੀਓ ਦਫ਼ਤਰ ਲੰਬੀ ਵਲੋਂ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਤਹਿਤ ਕਸਬੇ ਵਿਚ ਸੀਵਰੇਜ ਦੀ ਸਫ਼ਾਈ ’ਤੇ ਕਰੀਬ 13 ਲੱਖ ਰੁਪਏ ਖ਼ਰਚੇ ਗਏ, ਪਰ ਹਾਲਾਤ ਨਹੀਂ ਸੁਧਰੇ। ਉਨ੍ਹਾਂ ਸਫ਼ਾਈ ਦੇ ਨਾਂਅ ’ਤੇ ਖ਼ਰਚੇ ਸਰਕਾਰੀ ਫੰਡਾਂ ਦੀ ਵਿਜੀਲੈਂਸ ਜਾਂਚ ਅਤੇ ਨਿਕਾਸੀ ਦੇ ਪੱਕੇ ਹੱਲ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਾਈਨਾਂ ਵਿਚੋਂ ਗਾਰ ਤੇ ਗੰਦਗੀ ਕੱਢਣ ਦੀ ਬਜਾਏ ਖ਼ਾਨਾਪੂਰਤੀ ਕੀਤੀ ਗਈ। ਕਾਲੋਨੀ ਵਾਸੀਆਂ ਨੇ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਦੇ ਸੰਚਾਲਨ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਐੱਸਟੀਪੀ ਦੀਆਂ ਬਿਜਲਈ ਮੋਟਰਾਂ ਸਮੇਂ ਸਿਰ ਨਹੀਂ ਚਲਾਈਆਂ ਜਾਂਦੀਆਂ, ਜਿਸ ਕਾਰਨ ਗੰਦਾ ਪਾਣੀ ਗਲੀਆਂ ਤੇ ਘਰਾਂ ਵੱਲ ਮੁੜ ਆਉਂਦਾ ਹੈ। ਸੋਮਨਾਥ, ਜਸਪਾਲ ਸਿੰਘ, ਬਿੰਦਰ ਸਿੰਘ, ਪ੍ਰਿਤਪਾਲ ਸਿੰਘ, ਜਗਰੂਪ ਸਿੰਘ, ਲਖਵੀਰ ਸਿੰਘ, ਪੰਕਜ, ਲਵਲੀ ਤੇ ਲਾਲ ਚੰਦ ਨੇ ਦੱਸਿਆ ਕਿ ਸੀਵਰੇਜ ਓਵਰਫਲੋਅ ਹੋਣ ਕਾਰਨ ਬਦਬੂ ਫੈਲ ਰਹੀ ਹੈ ਅਤੇ ਬਿਮਾਰੀਆਂ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਕੋਲ ਸੀਵਰੇਜ ਕੁਨੈਕਸ਼ਨ ਹਨ, ਪਰ ਵਿਭਾਗ ਵਲੋਂ ਲੰਮੇ ਸਮੇਂ ਤੋਂ ਬਿੱਲ ਨਹੀਂ ਭੇਜੇ ਗਏ। ਸੋਮਨਾਥ ਮੁਤਾਬਿਕ ਨਿਕਾਸੀ ਵਾਲੀ ਥਾਂ ’ਤੇ ਮੋਟਰਾਂ ਚਲਾਉਣ ਲਈ ਪੱਕਾ ਮੁਲਾਜ਼ਮ ਨਹੀਂ ਹੈ। 15 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ’ਤੇ ਮੁਲਾਜ਼ਮ ਰੱਖ ਕੇ ਮੋਟਰਾਂ ਲੋੜ ਅਨੁਸਾਰ ਚਲਾਉਣ ਨਾਲ ਸਮੱਸਿਆ ਹੱਲ ਹੋ ਸਕਦੀ ਹੈ। ਪ੍ਰਿਤਪਾਲ ਸਿੰਘ ਤੇ ਜਸਪਾਲ ਸਿੰਘ ਨੇ ਦੱਸਿਆ ਕਿ ਜਲ ਤੇ ਸੈਨੀਟੇਸ਼ਨ ਸਬ ਡਵੀਜ਼ਨ ਮੰਡੀ ਕਿੱਲਿਆਂਵਾਲੀ ਦੇ ਐਸਡੀਓ ਨਾਲ ਮੁਲਾਕਾਤ ’ਚ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਮੁਤਾਬਿਕ ਐਸਡੀਓ ਨੇ ਦਸ ਮੈਂਬਰੀ ਕਮੇਟੀ ਬਣਾਉਣ, ਨਾਜਾਇਜ਼ ਕੁਨੈਕਸ਼ਨ ਖ਼ੁਦ ਕੱਟਣ ਅਤੇ ਆਪਸੀ ਸਹਿਮਤੀ ਨਾਲ ਮਸਲਾ ਸੁਲਝਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਫ਼ਾਈ ਤੇ ਨਿਕਾਸੀ ਦੀ ਜ਼ਿੰਮੇਵਾਰੀ ਵਿਭਾਗ ਦੀ ਹੈ। ਪੰਚਾਇਤ ਰਾਜ ਵਿਭਾਗ ਲੰਬੀ ਦੇ ਜੇਈ ਸੌਰਭ ਕੁਮਾਰ ਨੇ ਮੰਡੀ ਕਿੱਲਿਆਂਵਾਲੀ ਦੇ ਸੀਵਰੇਜ ਸਫਾਈ ’ਤੇ ਜ਼ਿਲ੍ਹਾ ਪ੍ਰੀਸ਼ਦ ਗ੍ਰਾਂਟ ਵਿਚੋਂ ਕਰੀਬ 13 ਲੱਖ ਰੁਪਏ ਖਰਚ ਹੋਣ ਦੀ ਪੁਸ਼ਟੀ ਕੀਤੀ। ਬੀਡੀਪੀਓ ਲੰਬੀ ਰਾਕੇਸ਼ ਬਿਸ਼ਨੋਈ ਨੇ ਫ਼ੋਨ ’ਤੇ ਸੰਪਰਕ ਨਹੀਂ ਹੋ ਸਕਿਆ। ਸੀਵਰੇਜ ’ਚ ਕੂੜਾ ਸੁੱਟਿਆ ਜਾ ਰਿਹਾ: ਐੱਸਡੀਓ ਐੱਸਡੀਓ ਸ਼ਿਵਿੰਦਰ ਸਿੰਘ ਨੇ ਕਿਹਾ ਕਿ ਕਈ ਪਰਿਵਾਰ ਸੀਵਰੇਜ ਵਿਚ ਪਸ਼ੂਆਂ ਦਾ ਗੋਹਾ, ਤੂੜੀ, ਪੱਠੇ ਤੇ ਕੱਪੜੇ ਸੁੱਟ ਦਿੰਦੇ ਹਨ, ਜਿਸ ਕਾਰਨ ਲਾਈਨਾਂ ਜਾਮ ਹੋ ਜਾਂਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਫ਼ਾਈ ਲਈ ਮੁਲਾਜ਼ਮ ਲਗਾਏ ਹੋਏ ਹਨ ਅਤੇ ਕੰਮ ਜਾਰੀ ਹੈ। ਉਨ੍ਹਾਂ ਕਮੇਟੀ ਬਣਾਉਣ ਅਤੇ ਖ਼ੁਦ ਕੁਨੈਕਸ਼ਨ ਕੱਟਣ ਦੀ ਸਲਾਹ ਦੇਣ ਦੇ ਦੋਸ਼ਾਂ ਨੂੰ ਖਾਰਜ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਾਬਾ ਕਾਸ਼ੀ ਪ੍ਰਸਾਦ ਸ਼ਿਵ ਮੰਦਰ ਵਿਖੇ ਰਾਮ ਨੌਮੀ ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਟਰੀਟ ਲਾਈਟਾਂ ਚਾਲੂ ਕਰਨ ਦੀ ਮੰਗ
Ad Position 24