ਸਟਰੀਟ ਲਾਈਟਾਂ ਚਾਲੂ ਕਰਨ ਦੀ ਮੰਗ
ਰੁਪਾਣਾ , 21 ਅਕਤੂਬਰ ( ਜਗਜੀਤ ਸਿੰਘ )- ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਨੂੰ ਜਾਣ ਵਾਲੀ ਰੋਡ ਨੂੰ ਬਣਾਉਣ ਲੱਗਿਆਂ ਠੇਕੇਦਾਰ ਵਲੋਂ ਰੋਡ ’ ਤੇ ਪੈਂਦੇ ਪਿੰਡਾਂ ਵਿਚ ਸਟਰੀਟ ਲਾਈਟਾਂ ਤਾਂ ਲਗਵਾ ਦਿੱਤੀਆਂ ਪਰ ਤਕਰੀਬਨ ਦੋ ਸਾਲ ਪੂਰੇ ਹੋ ਜਾਣ ’ ਤੇ ਵੀ ਇਨ੍ਹਾਂ ਲਾਈਟਾਂ ਨੂੰ ਚਾਲੂ ਨਹੀਂ ਕੀਤਾ ਗਿਆ । ਸੜਕ ’ ਤੇ ਸਥਿਤ ਪਿੰਡ ਔਲਖ , ਮਹਿਰਾਜਵਾਲਾ , ਰੁਪਾਣਾ , ਚੱਕ ਦੂਹੇਵਾਲਾ ਆਦਿ ਦੇ ਵਾਸੀਆਂ ਨੇ ਦੱਸਿਆ ਕਿ ਲਾਈਟਾਂ ਚਾਲੂ ਹੋ ਜਾਣ ਨਾਲ ਰਾਤ ਸਮੇਂ ਚੋਰਾਂ ਵਲੋਂ ਦੁਕਾਨਾਂ ’ ਤੇ ਕੀਤੀਆਂ ਜਾਂਦੀਆਂ ਚੋਰੀਆਂ ਕਾਰਨ ਦੁਕਾਨਦਾਰ ਦੇ ਹੁੰਦੇ ਨੁਕਸਾਨ ਅਤੇ ਬੇਸਹਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਵਿਚ ਰਾਹਗੀਰਾਂ ਨੂੰ ਬਚਾਇਆ ਜਾ ਸਕਦਾ ਹੈ ।
ਰ
ਰਾਮ ਨੌਮੀ ਤੇ ਦੁਸਹਿਰੇ ਦਾ ਤਿਉਹਾਰ ਮਨਾਉਣ ਮੌਕੇ ਮੌਜੂਦ ਪਤਵੰਤੇ।
22-10-2026
ਰੁਪਾਣਾ , 21 ਅਕਤੂਬਰ ( ਜਗਜੀਤ ਸਿੰਘ )- ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਨੂੰ ਜਾਣ ਵਾਲੀ ਰੋਡ ਨੂੰ ਬਣਾਉਣ ਲੱਗਿਆਂ ਠੇਕੇਦਾਰ ਵਲੋਂ ਰੋਡ ’ ਤੇ ਪੈਂਦੇ ਪਿੰਡਾਂ ਵਿਚ ਸਟਰੀਟ ਲਾਈਟਾਂ ਤਾਂ ਲਗਵਾ ਦਿੱਤੀਆਂ ਪਰ ਤਕਰੀਬਨ ਦੋ ਸਾਲ ਪੂਰੇ ਹੋ ਜਾਣ ’ ਤੇ ਵੀ ਇਨ੍ਹਾਂ ਲਾਈਟਾਂ ਨੂੰ ਚਾਲੂ ਨਹੀਂ ਕੀਤਾ ਗਿਆ । ਸੜਕ ’ ਤੇ ਸਥਿਤ ਪਿੰਡ ਔਲਖ , ਮਹਿਰਾਜਵਾਲਾ , ਰੁਪਾਣਾ , ਚੱਕ ਦੂਹੇਵਾਲਾ ਆਦਿ ਦੇ ਵਾਸੀਆਂ ਨੇ ਦੱਸਿਆ ਕਿ ਲਾਈਟਾਂ ਚਾਲੂ ਹੋ ਜਾਣ ਨਾਲ ਰਾਤ ਸਮੇਂ ਚੋਰਾਂ ਵਲੋਂ ਦੁਕਾਨਾਂ ’ ਤੇ ਕੀਤੀਆਂ ਜਾਂਦੀਆਂ ਚੋਰੀਆਂ ਕਾਰਨ ਦੁਕਾਨਦਾਰ ਦੇ ਹੁੰਦੇ ਨੁਕਸਾਨ ਅਤੇ ਬੇਸਹਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਵਿਚ ਰਾਹਗੀਰਾਂ ਨੂੰ ਬਚਾਇਆ ਜਾ ਸਕਦਾ ਹੈ । ਇਸ ਕਰਕੇ ਕੁਲਭੂਸ਼ਨ ਭੂੰਦੜ , ਸਾਹਿਬ ਸਿੰਘ , ਜਗਜੀਤ ਸਿੰਘ ਢਿੱਲੋਂ , ਹਰਮੀਤ ਸਿੰਘ ਖੋਸਾ , ਬੋਹੜ ਸਿੰਘ ਬਰਾੜ , ਮਨਿੰਦਰ ਸਿੰਘ ਆਦਿ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸੰਬੰਧਿਤ ਮਹਿਕਮੇ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਸਟਰੀਟ ਲਾਈਟਾਂ ਨੂੰ ਜਲਦੀ ਚਾਲੂ ਕਰਵਾਇਆ ਜਾਵੇ ।