ਫ਼ਰੀਦਕੋਟ, 25 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦੇ ਬੀ.ਐਡ. ਸਮੈਸਟਰ ਪਹਿਲਾ ਦਾ ਨਤੀਜਾ 100 ਫ਼ੀਸਦੀ ਰਿਹਾ | ਕਾਲਜ ਦੇ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਦੱਸਿਆ ਕਿ ਬੀ.ਐੱਡ. ਸੈਸ਼ਨ 2024-26 ਦੀ ਵਿਦਿਆਰਥਣ ਏਕਤਾ 417/500 (83.4%) ਅੰਕਾਂ ਨਾਲ ਪਹਿਲੇ, ਹਰਚਰਨਪ੍ਰੀਤ ਕੌਰ 409/500 (81.8%) ਅੰਕਾਂ ਨਾਲ ਦੂਸਰੇ ਅਤੇ ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਸਾਵਿਨੀ ਅਤੇ ਮਨਪ੍ਰੀਤ ਕੌਰ 406/500 (81.2%) ਅੰਕਾਂ ਨਾਲ ਤੀਸਰੇ ਸਥਾਨ 'ਤੇ ਰਹੀਆਂ | ਚੇਅਰਮੈਨ ਬਾਵਾ ਅਤੇ ਕਾਲਜ ਡਾਇਰੈਕਟਰ ਸ਼ਾਲਿਨੀ ਬਾਵਾ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਕਾਲਜ ਦੇ ਬੀ.ਐੱਡ. ਅਤੇ ਈ.ਟੀ.ਟੀ. ਵਿਦਿਆਰਥੀਆਂ ਦਾ ਵਿੱਦਿਅਕ ਨਤੀਜਾ ਹਰ ਸਾਲ ਹੀ ਬਹੁਤ ਵਧੀਆ ਰਹਿੰਦਾ ਹੈ | ਕਾਲਜ ਵਿਦਿਆਰਥੀ ਹਰ ਸੈਸ਼ਨ ਵਿਚ ਨਵੀਆਂ ਉਪਲਬਧੀਆਂ ਹਾਸਿਲ ਕਰਦੇ ਹਨ ਅਤੇ ਕਾਲਜ ਦਾ ਨਾਮ ਰੋਸ਼ਨ ਕਰਦੇ ਹਨ | ਉਨ੍ਹਾਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |