23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਯੂਨੀਵਰਸਿਟੀ ਕਾਲਜ ਵਿਖੇ ਕੌਮੀ ਸੇਵਾ ਯੋਜਨਾ ਦਾ 7 ਰੋਜ਼ਾ ਕੈਂਪ ਸਮਾਪਤ <br/>

Ad Position 21
No active advertisement
ਅਜੀਤ ਡੈਸਕ 26-09-2025
ਜੈਤੋ, 25 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਯੂਨੀਵਰਸਿਟੀ ਕਾਲਜ ਜੈਤੋ ਵਿਚ ਕੌਮੀ ਸੇਵਾ ਯੋਜਨਾ ਵਲੋਂ 7 ਰੋਜ਼ਾ ਕੈਂਪ ਦਾ ਸਮਾਪਨ ਸਮਾਰੋਹ ਮਨਾਇਆ ਗਿਆ | ਵਿਦਿਆਰਥੀਆਂ ਨੇ ਸਮਾਜ ਸੇਵਾ ਅਤੇ ਜਾਗਰੂਕਤਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣਾ ਸਰਬੋਤਮ ਯੋਗਦਾਨ ਪਾਇਆ | ਕੈਂਪ ਦੇ ਪ੍ਰੋਗਰਾਮ ਅਫਸਰਾਂ ਵਿਸ਼ਾਲ ਸਿੰਗਲਾ ਅਤੇ ਡਾ. ਭਵਨਦੀਪ ਨੇ ਕੈਂਪ ਰਿਪੋਰਟ ਪੇਸ਼ ਕੀਤੀ | ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਡਾ. ਨਰਿੰਦਰਜੀਤ ਸਿੰਘ ਬਰਾੜ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ, ਸਮਾਜਕ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਪ੍ਰਤੀ ਪ੍ਰੇਰਿਤ ਕੀਤਾ | ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਕੌਮੀ ਸੇਵਾ ਯੋਜਨਾ ਵਲੰਟੀਅਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ | ਵਿਸ਼ੇਸ਼ ਮਹਿਮਾਨ ਵਜੋਂ ਭਾਰਤੀ ਸਟੇਟ ਬੈਂਕ ਦੇ ਮੁੱਖ ਮੈਨੇਜਰ ਗੁਰਮੇਲ ਸਿੰਘ ਅਤੇ ਇੰਦਰਜੀਤ ਸਿੰਘ ਸਿੱਧੂ ਨੇ ਵੀ ਵਲੰਟੀਅਰਾਂ ਦੀ ਹੌਸਲਾ ਅਫਜ਼ਾਈ ਕੀਤੀ | ਪਿੰਡ ਗੁਰੂ ਕੀ ਢਾਬ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਪੰਚਾਇਤ ਵਲੋਂ ਕੈਂਪ ਲਈ ਭਰਪੂਰ ਸਹਿਯੋਗ ਦਿੱਤਾ ਗਿਆ ਅਤੇ ਕੈਂਪ ਦੌਰਾਨ ਵੱਖ-ਵੱਖ ਅਕਾਦਮਿਕ ਸੈਸ਼ਨਾਂ 'ਚ ਰਾਜਦੀਪ ਸਿੰਘ ਸੰਧੂ ਸਾਈਆਂ ਵਾਲਾ, ਸਮਾਜ ਸੇਵੀ ਸੁਰਿੰਦਰ ਮਹੇਸ਼ਵਰੀ ਅਤੇ ਕਾਲਜ ਦੇ ਸੀਨੀਅਰ ਅਧਿਆਪਕਾਂ ਵਲੋਂ ਆਪਣੇ ਲੈਕਚਰਾਂ ਰਾਹੀਂ ਵਲੰਟੀਅਰਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ ਗਿਆ | ਪਿੰਡ ਗੁਰੂ ਕੀ ਢਾਬ ਅਤੇ ਕਾਲਜ ਵਿਖੇ ਵੱਖ-ਵੱਖ ਪ੍ਰੋਜੈਕਟ ਲੈ ਕੇ ਵਲੰਟੀਅਰਾਂ ਨੇ ਸਾਫ਼ ਸਫ਼ਾਈ ਦਾ ਕਾਰਜ ਅਤੇ 'ਵਿਕਸਤ ਭਾਰਤ ਲਈ ਨਸ਼ਾ ਮੁਕਤ ਨੌਜਵਾਨੀ' ਨਾਅਰੇ ਹੇਠ ਇਕ ਰੈਲੀ ਕੀਤੀ ਗਈ | ਵਲੰਟੀਅਰ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਅਤੇ ਹੋਰ ਕਈ ਮਨੋਰੰਜਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਵੰਸ਼ ਅਤੇ ਵਿਦਿਆਰਥਣ ਜਸਦੀਪ ਕੌਰ ਨੂੰ ਸਰਬੋਤਮ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ | ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੇ ਪ੍ਰੋਗਰਾਮ ਅਫਸਰਾਂ ਦੇ ਸਹਿਯੋਗ ਲਈ ਇੰਜੀ. ਅਰਸ਼ਦੀਪ ਬਰਾੜ ਅਤੇ ਪ੍ਰੋਫੈਸਰ ਸਹਿਬਾਨ ਵਿਚ ਡਾ. ਰਾਜੀਵ ਕਪੂਰ, ਰੁਪਿੰਦਰਪਾਲ ਸਿੰਘ, ਅਭਿਤ ਜਿੰਦਲ, ਜਗਸੀਰ ਸਿੰਘ ਗਿੱਲ, ਸੁਮਨ, ਹਰਦੀਪ ਕੌਰ, ਡਾ. ਰਮਨਦੀਪ ਕੌਰ, ਡਾ. ਜਸਵਿੰਦਰ ਕੌਰ, ਜਸ਼ਨਦੀਪ ਕੌਰ ਅਤੇ ਅਰਸ਼ਦੀਪ ਸ਼ਰਮਾ ਅਤੇ ਐਨ.ਐੱਸ. ਐੱਸ. ਸਹਾਇਕ ਗੁਰਦੀਪ ਕਾਉਣੀ ਨੇ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਕਮਰਸ ਵਿਭਾਗ ਦੇ ਮੁਖੀ ਸ਼ਿਲਪਾ ਕਾਂਸਲ, ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਅਤੇ ਬਾਕੀ ਸਟਾਫ਼ ਮੈਂਬਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲਾਰੈਂਸ ਚੌਧਰੀ ਦੀ ਸੁਰੱਖਿਆ ਬਹਾਲ ਕਰਨ ਲਈ ਗਵਰਨਰ ਦੇ ਨਾਂਅ ਮੰਗ ਪੱਤਰ ਸੌਂਪਿਆ <br/> ਅਗਲੀ ਖ਼ਬਰ ਨਿਸ਼ਕਾਮ ਸਿੱਖ ਵੈੱਲਫ਼ੇਅਰ ਕੌਂਸਲ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਫ਼ੀਸ ਭਰੀ <br/>
Ad Position 24