ਮੰਡੀ ਲੱਖੇਵਾਲੀ, 26 ਸਤੰਬਰ (ਮਿਲਖ ਰਾਜ)-ਬੀਤੀ ਰਾਤ ਸਥਾਨਕ ਮੰਡੀ ਦੇ ਨੌਜਵਾਨ ਬੰਟੀ ਬਾਂਸਲ ਪੁੱਤਰ ਗੁਰਦੀਪ ਚੰਦ ਬਾਂਸਲ ਦੀ ਡੇਂਗੂ ਨਾਲ ਮੌਤ ਹੋ ਗਈ, ਜਿਸ ਕਾਰਨ ਮੰਡੀ 'ਚ ਸੋਗ ਦੀ ਲਹਿਰ ਫ਼ੈਲ ਗਈ | ਜਾਣਕਾਰੀ ਅਨੁਸਾਰ ਉਕਤ ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਡੇਂਗੂ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਚੱਲ ਰਿਹਾ ਸੀ | ਲੇਕਿਨ ਹਾਲਤ ਵਿਗੜਨ 'ਤੇ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ, ਪਰ ਉੱਥੋਂ ਦੇ ਡਾਕਟਰ ਵੀ ਉਸ ਨੂੰ ਬਚਾ ਨਹੀਂ ਸਕੇ | ਉਸ ਦੀ ਮੌਤ ਕਾਰਨ ਮੰਡੀ ਦੇ ਬਾਜ਼ਾਰ ਅੱਜ ਉਸ ਦੇ ਅੰਤਿਮ ਸਸਕਾਰ ਤੱਕ ਬੰਦ ਰਹੇ |