12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਤੇਲ ਟੈਂਕਰ ਤੇ ਐਕਟਿਵਾ ਹਾਦਸੇ 'ਚ ਨਰਸਿੰਗ ਦੀਆਂ 2 ਵਿਦਿਆਰਥਣਾਂ ਦੀ ਦਰਦਨਾਕ ਮੌਤ

Ad Position 21
No active advertisement
ਅਜੀਤ ਡੈਸਕ 27-09-2025

 ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦਾ ਬਾਈਪਾਸ ਜੋ ਬਠਿੰਡਾ ਰੋਡ ਤੋਂ ਬੱਸ ਸਟੈਂਡ ਅਤੇ ਮਲੋਟ ਰੋਡ ਨੂੰ ਮਿਲਾਉਂਦਾ ਹੈ, ਦੇ ਉੱਪਰ ਤੇਲ ਟੈਂਕਰ (ਟਰੱਕ) ਦੀ ਲਪੇਟ 'ਚ ਆਉਣ ਨਾਲ 2 ਐਕਟਿਵਾ ਸਵਾਰ ਨਰਸਿੰਗ ਦੀਆਂ ਵਿਦਿਆਰਥਣਾਂ ਦੀ ਦਰਦਨਾਕ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਾਜਵੀਰ ਕੌਰ (28) ਪਤਨੀ ਰਵੀ ਕੁਮਾਰ ਵਾਸੀ ਪਿੰਡ ਰਹੂੜਿਆਂਵਾਲੀ ਅਤੇ ਰੇਨੂੰ (22) ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਥਾਂਦੇਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸੇਂਟ ਸਹਾਰਾ ਨਰਸਿੰਗ ਕਾਲਜ ਫ਼ਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਸਨ | ਇਸ ਸਮੇਂ ਉਕਤ ਵਿਦਿਆਰਥਣਾਂ ਦੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਟਰੇਨਿੰਗ (ਇੰਟਰਨਸ਼ਿਪ) ਲੱਗੀ ਹੋਈ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਸਰਕਾਰੀ ਹਸਪਤਾਲ 'ਚ ਟ੍ਰੇਨਿੰਗ ਤੋਂ ਬਾਅਦ ਦੁਪਹਿਰ ਕਰੀਬ ਢਾਈ ਵਜੇ ਛੁੱਟੀ ਮਗਰੋਂ ਜਾਣ ਸਮੇਂ ਹਸਪਤਾਲ ਤੋਂ ਮਹਿਜ਼ ਥੋੜ੍ਹੀ ਦੂਰ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ | ਰਾਜਵੀਰ ਕੌਰ ਸਵੇਰੇ ਵੀ ਆਪਣੇ ਪਿੰਡ ਤੋਂ ਆਉਣ ਸਮੇਂ ਬੱਸ ਅੱਡੇ ਤੋਂ ਰੇਨੂੰ ਨੂੰ ਸਕੂਟਰੀ 'ਤੇ ਨਾਲ ਲੈ ਕੇ ਇਕੱਠੀਆਂ ਜਾਂਦੀਆਂ ਸਨ ਅਤੇ ਛੁੱਟੀ ਮਗਰੋਂ ਵੀ ਰਾਜਵੀਰ ਕੌਰ ਨੇ ਐਕਟਿਵਾ 'ਤੇ ਰੇਨੂੰ ਨੂੰ ਬੱਸ ਸਟੈਂਡ 'ਤੇ ਚੜ੍ਹਾਉਣ ਤੋਂ ਬਾਅਦ ਪਿੰਡ ਨੂੰ ਰਵਾਨਾ ਹੋਣਾ ਸੀ | ਬੱਸ ਸਟੈਂਡ ਨੂੰ ਜਾਂਦੇ ਸਮੇਂ ਬਾਈਪਾਸ 'ਤੇ ਇਕ ਨਿੱਜੀ ਹਸਪਤਾਲ ਦੇ ਸਾਹਮਣੇ ਖ਼ਸਤਾ ਹਾਲਤ ਸੜਕ, ਜਿਸ ਦੇ ਟੋਇਆਂ ਵਿਚ ਕੁਝ ਦਿਨ ਪਹਿਲਾਂ ਹੀ ਪੱਥਰ ਸੁੱਟਿਆ ਗਿਆ ਸੀ, ਉਸ ਜਗ੍ਹਾ 'ਤੇ ਤੇਲ ਟੈਂਕਰ ਨੇ ਸਕੂਟਰੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਮੌਕੇ 'ਤੇ ਦੋਵੇਂ ਵਿਦਿਆਰਥਣਾਂ ਦੀ ਮੌਤ ਹੋ ਗਈ | ਇਸ ਘਟਨਾ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ | ਇਸ ਦੁਰਘਟਨਾ ਤੋਂ ਬਾਅਦ ਪਹੁੰਚੀ ਸੜਕ ਸੁਰੱਖਿਆ ਫੋਰਸ ਅਤੇ ਬੱਸ ਅੱਡਾ ਚੌਕੀ ਦੇ ਪੁਲਿਸ ਕਰਮਚਾਰੀਆਂ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਾਇਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ | ਰਾਜਵੀਰ ਕੌਰ ਦੇ 2 ਬੱਚੇ ਅੱਠ ਸਾਲ ਦਾ ਲੜਕਾ ਤੇ ਪੰਜ ਸਾਲ ਦੀ ਲੜਕੀ ਹੈ | ਜਦਕਿ ਰੇਨੂੰ ਅਣਮੈਰਿਡ ਹੈ | ਸੇਂਟ ਸਹਾਰਾ ਕਾਲਜ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਅਤੇ ਪਿ੍ੰਸੀਪਲ ਨਵਜੀਤ ਕੌਰ ਜੋ ਮੌਕੇ 'ਤੇ ਪਹੁੰਚੇ ਹੋਏ ਸਨ, ਨੇ ਸਿਵਲ ਹਸਪਤਾਲ ਵਿਖੇ 'ਅਜੀਤ' ਨੂੰ ਦੱਸਿਆ ਕਿ ਦੋਵੇਂ ਹੋਣਹਾਰ ਵਿਦਿਆਰਥਣਾਂ ਸਨ | ਇਹ ਏ.ਐੱਨ.ਐੱਮ. ਦਾ ਕੋਰਸ ਕਰ ਰਹੀਆਂ ਸਨ ਅਤੇ ਅਖ਼ੀਰਲਾ ਸਾਲ ਸੀ | ਦੋਵਾਂ ਦੀ ਫ਼ਾਈਨਲ ਪ੍ਰੀਖਿਆ ਅਗਲੇ ਮਹੀਨੇ ਅਕਤੂਬਰ ਵਿਚ ਹੋਣੀ ਸੀ | ਉਨ੍ਹਾਂ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ | ਮਿ੍ਤਕਾ ਰਾਜਵੀਰ ਕੌਰ ਦੇ ਸਹੁਰਾ ਰਾਜਾ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਰਾਜਵੀਰ ਕੌਰ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਵਿਖੇ ਐਕਟਿਵਾ ਨੂੰ ਰੋਕ ਕੇ ਰੇਨੂੰ ਲੜਕੀ ਦੀ ਉਡੀਕ ਕਰ ਰਹੀ ਸੀ ਤਾਂ ਲੁਟੇਰਿਆਂ ਨੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਸੀ, ਜਿਸ ਦੀ ਸੂਚਨਾ ਉਸ ਨੇ ਪਰਿਵਾਰ ਨੂੰ ਦਿੱਤੀ ਸੀ ਅਤੇ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ, ਪਰ ਬਾਅਦ ਦੁਪਹਿਰ ਇਹ ਦਰਦਨਾਕ ਘਟਨਾ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ | ਲੋਕਾਂ ਨੇ ਸ਼ਹਿਰ ਦੀਆਂ ਖ਼ਸਤਾ ਹਾਲਤ ਸੜਕਾਂ ਅਤੇ ਲਗਾਤਾਰ ਵਾਪਰ ਰਹੇ ਹਾਦਸਿਆਂ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ | ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਡੇਂਗੂ ਨਾਲ ਮੌਤ ਅਗਲੀ ਖ਼ਬਰ ਪੰਜਾਬ ਨੰਬਰਦਾਰਾ ਯੂਨੀਅਨ ਜ਼ਿਲ੍ਹਾ ਇਕਾਈ ਬਰਨਾਲਾ ਦੀ ਮੀਟਿੰਗ ਹੋਈ <br/>
Ad Position 24