ਬਰਨਾਲਾ, 26 ਸਤੰਬਰ (ਅਸ਼ੋਕ ਭਾਰਤੀ)-ਪੰਜਾਬ ਨੰਬਰਦਾਰਾ ਯੂਨੀਅਨ 643 ਜ਼ਿਲ੍ਹਾ ਇਕਾਈ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦਰਸ਼ਨ ਸਿੰਘ ਕੋਟਦੁੰਨਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਜੋ ਮਾਣ ਭੱਤੇ ਦਾ ਬਕਾਇਆ ਰਹਿੰਦਾ ਹੈ, ਖਾਤੇ 'ਚ ਪਾਇਆ ਜਾਵੇ, ਜੇਕਰ ਕਿਸੇ ਨੰਬਰਦਾਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਲੜਕੇ ਨੂੰ ਨੰਬਰਦਾਰ ਬਣਾਇਆ ਜਾਵੇ, ਜੱਦੀ ਪੁਸ਼ਤੀ ਕਾਨੂੰਨ ਲਾਗੂ ਕੀਤਾ ਜਾਵੇ, ਨੰਬਰਦਾਰਾਂ ਨੂੰ ਹਰੇਕ ਤਹਿਸੀਲ ਵਿਚ ਕਮਰਾ ਦਿੱਤਾ ਜਾਵੇ | ਇਸ ਮੌਕੇ ਗੁਰਤੇਜ ਸਿੰਘ ਕਾਲੇਕੇ ਖ਼ਜ਼ਾਨਚੀ, ਰਾਜ ਸਿੰਘ ਭੈਣੀ ਪ੍ਰਧਾਨ ਤਹਿਸੀਲ ਤਪਾ, ਨੰਦ ਸਿੰਘ ਕਾਹਨੇਕੇ ਐਗਜ਼ੈਕਟਿਵ ਮੈਂਬਰ ਪੰਜਾਬ, ਜਸਵੰਤ ਸਿੰਘ ਕਲਾਲ ਮਾਜਰਾ ਮੀਤ ਪ੍ਰਧਾਨ ਮਹਿਲ ਕਲਾਂ, ਬਲਵੀਰ ਸਿੰਘ ਕੋਟਦੁੰਨਾ ਜ਼ਿਲ੍ਹਾ ਐਗਜ਼ੈਕਟਿਵ ਮੈਂਬਰ ਬਰਨਾਲਾ, ਰੂਪ ਸਿੰਘ ਨੈਣੇਵਾਲ, ਬਲਵੰਤ ਸਿੰਘ ਤਪਾ ਜ਼ਿਲ੍ਹਾ ਖ਼ਜ਼ਾਨਚੀ, ਹਰਜੀਤ ਸਿੰਘ ਅਸਪਾਲ ਖ਼ੁਰਦ ਸਲਾਹਕਾਰ, ਟਹਿਲ ਸਿੰਘ, ਜਗਰੂਪ ਸਿੰਘ ਧੌਲਾ, ਜੋਰਾ ਸਿੰਘ ਸੰਧੂ ਕਲਾਂ, ਬਲਵੀਰ ਸਿੰਘ ਮਹਿਲ ਖ਼ੁਰਦ, ਕਲੱਟਰ ਸਿੰਘ ਪੰਡੋਰੀ ਤਹਿਸੀਲ ਪ੍ਰਧਾਨ ਮਹਿਲ ਕਲਾਂ, ਦਰਸ਼ਨ ਸਿੰਘ ਨੰਗਲ, ਅਜਮੇਰ ਸਿੰਘ ਧਨੌਲਾ, ਹਰਵਿੰਦਰ ਸਿੰਘ ਧਨੌਲਾ, ਭੋਲਾ ਸਿੰਘ ਕਾਲੇਕੇ ਆਦਿ ਹਾਜ਼ਰ ਸਨ |