ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦਾ ਬਾਈਪਾਸ ਜੋ ਬਠਿੰਡਾ ਰੋਡ ਤੋਂ ਬੱਸ ਸਟੈਂਡ ਅਤੇ ਮਲੋਟ ਰੋਡ ਨੂੰ ਮਿਲਾਉਂਦਾ ਹੈ, ਦੇ ਉੱਪਰ ਤੇਲ ਟੈਂਕਰ (ਟਰੱਕ) ਦੀ ਲਪੇਟ 'ਚ ਆਉਣ ਨਾਲ 2 ਐਕਟਿਵਾ ਸਵਾਰ ਨਰਸਿੰਗ ਦੀਆਂ ਵਿਦਿਆਰਥਣਾਂ ਦੀ ਦਰਦਨਾਕ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਾਜਵੀਰ ਕੌਰ (28) ਪਤਨੀ ਰਵੀ ਕੁਮਾਰ ਵਾਸੀ ਪਿੰਡ ਰਹੂੜਿਆਂਵਾਲੀ ਅਤੇ ਰੇਨੂੰ (22) ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਥਾਂਦੇਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸੇਂਟ ਸਹਾਰਾ ਨਰਸਿੰਗ ਕਾਲਜ ਫ਼ਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਸਨ | ਇਸ ਸਮੇਂ ਉਕਤ ਵਿਦਿਆਰਥਣਾਂ ਦੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਟਰੇਨਿੰਗ (ਇੰਟਰਨਸ਼ਿਪ) ਲੱਗੀ ਹੋਈ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਸਰਕਾਰੀ ਹਸਪਤਾਲ 'ਚ ਟ੍ਰੇਨਿੰਗ ਤੋਂ ਬਾਅਦ ਦੁਪਹਿਰ ਕਰੀਬ ਢਾਈ ਵਜੇ ਛੁੱਟੀ ਮਗਰੋਂ ਜਾਣ ਸਮੇਂ ਹਸਪਤਾਲ ਤੋਂ ਮਹਿਜ਼ ਥੋੜ੍ਹੀ ਦੂਰ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ | ਰਾਜਵੀਰ ਕੌਰ ਸਵੇਰੇ ਵੀ ਆਪਣੇ ਪਿੰਡ ਤੋਂ ਆਉਣ ਸਮੇਂ ਬੱਸ ਅੱਡੇ ਤੋਂ ਰੇਨੂੰ ਨੂੰ ਸਕੂਟਰੀ 'ਤੇ ਨਾਲ ਲੈ ਕੇ ਇਕੱਠੀਆਂ ਜਾਂਦੀਆਂ ਸਨ ਅਤੇ ਛੁੱਟੀ ਮਗਰੋਂ ਵੀ ਰਾਜਵੀਰ ਕੌਰ ਨੇ ਐਕਟਿਵਾ 'ਤੇ ਰੇਨੂੰ ਨੂੰ ਬੱਸ ਸਟੈਂਡ 'ਤੇ ਚੜ੍ਹਾਉਣ ਤੋਂ ਬਾਅਦ ਪਿੰਡ ਨੂੰ ਰਵਾਨਾ ਹੋਣਾ ਸੀ | ਬੱਸ ਸਟੈਂਡ ਨੂੰ ਜਾਂਦੇ ਸਮੇਂ ਬਾਈਪਾਸ 'ਤੇ ਇਕ ਨਿੱਜੀ ਹਸਪਤਾਲ ਦੇ ਸਾਹਮਣੇ ਖ਼ਸਤਾ ਹਾਲਤ ਸੜਕ, ਜਿਸ ਦੇ ਟੋਇਆਂ ਵਿਚ ਕੁਝ ਦਿਨ ਪਹਿਲਾਂ ਹੀ ਪੱਥਰ ਸੁੱਟਿਆ ਗਿ