ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਕਾਰਨ ਫ਼ਰੀਦਕੋਟ ਸ਼ਹਿਰ ਵਿਚ ਲੰਘਦੀਆਂ ਨਹਿਰਾਂ ਨੂੰ ਕੰਕਰੀਟੀ ਕਰਨ ਤੋਂ ਰੋਕਣ ਲਈ ਕਾਫ਼ੀ ਲੰਮਾ ਸੰਘਰਸ਼ ਕਰਨਾ ਪਿਆ ਕਿਉਂਕਿ ਨਹਿਰਾਂ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੀ ਸੀਪੇਜ ਕਾਰਨ ਪਾਣੀ ਪੀਣ ਯੋਗ ਮਿਲਦਾ ਹੈ ਸੀ ਇਸ ਸੰਘਰਸ਼ ਨੂੰ ਜਿੱਤਣ ਉਪਰੰਤ ਜਲ ਜੀਵਨ ਬਚਾਓ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਵਲੋਂ ਇਹ ਸਰਬ ਸੰਮਤੀ ਨਾਲ ਫ਼ੈਸਲਾ ਹੋਇਆ ਕਿ ਸ਼ਹਿਰ ਨਿਵਾਸੀਆਂ ਨੂੰ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਇਕ ਨਗਰ ਸੁਧਾਰ ਸੁਸਾਇਟੀ ਦੀ ਸਥਾਪਨਾ ਕੀਤੀ ਜਾਵੇ ਉਸੇ ਤਹਿਤ ਅੱਜ ਸਰਬ ਸੰਮਤੀ ਨਾਲ ਕੇਵਲ ਕਿ੍ਸ਼ਨ ਕਟਾਰੀਆ ਨੂੰ ਕਾਰਜਕਾਰੀ ਕਨਵੀਨਰ ਚੁਣਿਆ ਗਿਆ | ਇਨ੍ਹਾਂ ਦੇ ਨਾਲ ਕੋ ਕਨਵੀਨਰ ਜਸਪ੍ਰੀਤ ਸਿੰਘ, ਮਦਨ ਲਾਲ ਸਨੀ ਸਚਦੇਵਾ, ਅਮਿਤ ਸਿੰਗਲਾ, ਕੇਪੀ ਸਰਾਂ, ਖਜ਼ਾਨਚੀ ਅਮਰਜੀਤ ਸਿੰਘ ਵਾਲੀਆ, ਜਨਰਲ ਸਕੱਤਰ ਡਾਕਟਰ ਸੰਜੀਵ ਸੇਠੀ, ਗੁਰਪ੍ਰੀਤ ਰੰਧਾਵਾ ਪ੍ਰੈਸ ਸਕੱਤਰ, ਰਜਿੰਦਰ ਅਰੋੜਾ ਸੋਸ਼ਲ ਮੀਡੀਆ ਅਤੇ ਪ੍ਰਚਾਰ ਸਕੱਤਰ ਹਰਮਨ ਹਲਣ, ਪ੍ਰੋਜੈਕਟ ਕੋਆਰਡੀਨੇਟਰ ਰਣਜੀਤ ਸੰਧੂ, ਗਗਨਦੀਪ ਮਠਾੜੂ ਚੁਣੇ ਗਏ | ਇਨ੍ਹਾਂ ਦੇ ਨਾਲ ਵਿਜਿੰਦਰ ਵਿਨਾਇਕ ਦਰਸ਼ਨ ਲਾਲ ਯੁਗ ਮੁਕੇਸ਼ ਭੰਡਾਰੀ ਰਾਜਕੁਮਾਰ ਗੁਪਤਾ ਅਰਵਿੰਦ ਛਾਬੜਾ ਸਲਾਹਕਾਰ ਚੁਣੇ ਗਏ | ਜਲ ਜੀਵਨ ਬਚਾਓ ਮੋਰਚੇ ਦੀ ਨਿਗਰਾਨ ਕਮੇਟੀ ਦੇ ਚਾਰ ਮੈਂਬਰ ਸਰਪ੍ਰਸਤ ਹੋਣਗੇ |