13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਜ਼ਿਲ੍ਹਾ ਪ੍ਰਧਾਨਗੀ ਦੀ ਦੌੜ 'ਚ ਕਾਂਗਰਸ ਦੇ ਇਕ ਦਰਜਨ ਆਗੂ ਸ਼ਾਮਿਲ

Ad Position 21
No active advertisement
ਅਜੀਤ ਡੈਸਕ 27-09-2025
ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਚ ਕਾਂਗਰਸ ਵਲੋਂ ਜ਼ਿਲ੍ਹਾ ਪ੍ਰਧਾਨਗੀ ਲਈ ਕੇਂਦਰੀ ਟੀਮਾਂ ਜਾਇਜ਼ਾ ਲੈ ਰਹੀਆਂ ਹਨ | ਇਸ ਵਾਰ ਫ਼ਰੀਦਕੋਟ ਜ਼ਿਲ੍ਹੇ 'ਚ ਵੀ ਪ੍ਰਧਾਨਗੀ ਨੂੰ ਲੈ ਕੇ ਦਿਲਚਸਪ ਸਥਿਤੀ ਬਣੀ ਹੋਈ ਹੈ | ਪਹਿਲਾਂ ਪ੍ਰਧਾਨਗੀ ਲਈ ਹਾਈਕਮਾਂਡ ਵਲੋਂ ਹੀ ਪ੍ਰਧਾਨ ਨਾਮਜ਼ਦ ਕਰ ਦਿੱਤਾ ਜਾਂਦਾ ਸੀ, ਪਰ ਹੁਣ ਪਹਿਲੀ ਵਾਰ ਹੈ ਕਿ ਪਾਰਟੀ ਦੀ ਕੇਂਦਰੀ ਹਾਈਕਮਾਨ ਵਲੋਂ ਆਗੂ ਭੇਜੇ ਗਏ ਹਨ | ਫ਼ਰੀਦਕੋਟ ਜ਼ਿਲ੍ਹੇ ਦੇ ਵਿਚ ਆਏ ਤਿੰਨ ਮੈਂਬਰੀ ਨਿਗਰਾਨਾਂ 'ਚ ਕੁਲ ਹਿੰਦ ਕਾਂਗਰਸ ਦੇ ਸਾਬਕਾ ਸਕੱਤਰ ਨਦੀਮ ਜਾਵੇਦ ਤੋਂ ਇਲਾਵਾ ਪੰਜਾਬ ਦੇ ਸਾਬਕਾ ਵਿਧਾਇਕ ਡਾ. ਨਵਜੇਤ ਸਿੰਘ ਚੀਮਾ ਅਤੇ ਬਠਿੰਡਾ ਤੋਂ ਸਾਬਕਾ ਚੇਅਰਮੈਨ ਕੇ.ਕੇ. ਅਗਰਵਾਲ ਸ਼ਾਮਿਲ ਹਨ | ਇਨ੍ਹਾਂ ਆਗੂਆਂ ਨੇ ਪਿਛਲੇ ਇਕ ਹਫ਼ਤੇ ਪ੍ਰਧਾਨਗੀ ਦੇ ਪ੍ਰਮੁੱਖ ਦਾਅਵੇਦਾਰਾਂ ਦੇ ਦਾਅਵਿਆਂ ਤੋਂ ਇਲਾਵਾ ਆਮ ਆਗੂਆਂ ਅਤੇ ਵਰਕਰਾਂ ਦੇ ਵੀ ਵਿਚਾਰ ਲਏ | ਫ਼ਰੀਦਕੋਟ ਜ਼ਿਲ੍ਹੇ ਦੇ ਮੌਜੂਦਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਹਨ, ਜਿਹੜੇ ਕਿ ਇਸ ਵਾਰ ਵੀ ਇਸ ਅਹੁਦੇ ਲਈ ਦਾਅਵੇਦਾਰ ਬਣੇ ਹੋਏ ਹਨ | ਇੱਥੋਂ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸੀਨੀਅਰ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਦੇ ਕਈ ਵਫ਼ਾਦਾਰ ਪ੍ਰਧਾਨਗੀ ਦੀ ਇਸ ਦੌੜ ਵਿਚ ਲੱਗੇ ਹੋਏ ਹਨ | ਜਿਨ੍ਹਾਂ ਆਗੂਆਂ ਨੇ ਪ੍ਰਧਾਨਗੀ ਦੀ ਦਾਅਵੇਦਾਰੀ ਲਈ ਦਾਅਵੇ ਕੀਤੇ ਹਨ ਉਨ੍ਹਾਂ 'ਚ ਸਭ ਤੋਂ ਪ੍ਰਮੁੱਖ ਨਵਦੀਪ ਸਿੰਘ ਬੱਬੂ ਬਰਾੜ ਜੋ ਕਿ ਮੌਜੂਦਾ ਜ਼ਿਲ੍ਹਾ ਪ੍ਰਧਾਨ ਹਨ, ਦੂਸਰੇ ਮਚਕੀ ਕਲਾਂ ਦੇ ਸਾਬਕਾ ਸਰਪੰਚ ਗੁਰਸ਼ਵਿੰਦਰ ਸਿੰਘ, ਜੈਤੋ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਰਾਜਦੀਪ ਸਿੰਘ ਔਲਖ, ਕੋਟਕਪੂਰਾ ਹਲਕੇ ਤੋਂ ਧਨਜੀਤ ਸਿੰਘ ਧਨੀ ਵਿਰਕ, ਜੈਤੋ ਹਲਕਾ ਰਾਖਵਾਂ ਤੋਂ ਕਾਂਗਰਸ ਦੇ ਇੰਚਾਰਜ ਦਰਸ਼ਨ ਸਿੰਘ ਢਿਲਵਾਂ, ਨਗਰ ਕੌਂਸਲ ਫ਼ਰੀਦਕੋਟ ਦੇ ਮੀਤ ਪ੍ਰਧਾਨ ਗੁਰਤੇਜ ਸਿੰਘ ਤੇਜਾ ਭਲਵਾਨ, ਐਡਵੋਕੇਟ ਵਿਨੋਦ ਮੈਣੀ, ਜਤਿੰਦਰ ਕੌਰ ਕਲਸੀ ਦੇ ਨਾਂਅ ਵਿਸ਼ੇਸ਼ ਹਨ | ਨਿਗਰਾਨਾਂ ਨੇ ਇਸ ਪ੍ਰਧਾਨਗੀ ਲਈ ਵਿਸਤਿ੍ਤ ਰਿਪੋਰਟ ਤਿਆਰ ਕਰਕੇ ਕੁਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਏ.ਵੇਣੂ ਗੋਪਾਲ ਨੂੰ 5 ਅਕਤੂਬਰ ਤੱਕ ਭੇਜਣ ਦੀ ਗੱਲ ਆਖੀ ਹੈ | ਇਸ ਸੰਬੰਧੀ 6 ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ | ਜਿਸ ਵਿਚ ਜਨਰਲ, ਹਿੰਦੂ, ਜੱਟ, ਪੱਛੜੀਆ ਸ਼ੇ੍ਰਣੀਆਂ, ਅਨੁਸੂਚਿਤ ਜਾਤੀਆਂ ਅਤੇ ਮਹਿਲਾ ਵਰਗ 'ਚੋਂ ਇਕ ਇਕ ਉਮੀਦਵਾਰ ਸੂਚੀ 'ਚ ਸ਼ਾਮਿਲ ਹੈ | ਨਿਗਰਾਨਾਂ ਅਨੁਸਾਰ ਪ੍ਰਧਾਨਗੀ ਦਾ ਅੰਤਿਮ ਨਿਰਣਾ ਮੈਰਿਟ ਦੇ ਆਧਾਰ 'ਤੇ ਕੀਤਾ ਜਾਣਾ ਹੈ | ਉਮੀਦਵਾਰ 'ਚ ਘੱਟੋ ਘੱਟ ਪੰਜ ਵਿਲੱਖਣਤਾਈਆਂ ਜ਼ਰੂਰੀ ਹਨ ਜਿਸ 'ਚ ਪਾਰਟੀ ਨੂੰ ਇਕ ਜੁੱਟ ਰੱਖਣਾ, ਲੋਕਾਂ ਨੂੰ ਪਾਰਟੀ ਨਾਲ ਜੋੜਨਾ, ਵੱਡੀ ਤੋਂ ਵੱਡੀ ਸਮੱਸਿਆ ਪਾਰਟੀ ਦੇ ਅੰਦਰ ਰਹਿ ਕੇ ਹੱਲ ਕਰਨਾ, ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਚੱਲਣਾ, ਸਾਰੇ ਤਰ੍ਹਾਂ ਦੀਆਂ ਗਲਤ ਫ਼ਹਿਮੀਆਂ ਨੂੰ ਦੂਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ | ਇਸ ਚੋਣ ਪ੍ਰਕਿਰਿਆ 'ਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੀ ਪ੍ਰਕਿਰਿਆ ਦਿੰਦਿਆਂ ਦੱਸਿਆ ਕਿ ਪ੍ਰਧਾਨਗੀ ਦੀ ਚੋਣ ਇਸ ਵਾਰ ਪਾਰਟੀ ਵਲੋਂ ਜ਼ਮੀਨੀ ਪੱਧਰ 'ਤੇ ਜੁੜੇ ਆਗੂਆਂ ਅਤੇ ਵਰਕਰਾਂ ਦੀ ਰਾਇ ਨਾਲ ਕੀਤੀ ਜਾਣੀ ਹੈ | ਇਸ ਨਾਲ ਪਾਰਟੀ ਦਾ ਆਧਾਰ ਜ਼ਿਲ੍ਹੇ ਤੋਂ ਪਿੰਡ ਪੱਧਰ ਤੱਕ ਹੋਰ ਮਜ਼ਬੂਤ ਹੋਵੇਗਾ | ਇੱਥੇ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਧਾਨਗੀ ਦਾ ਫ਼ੈਸਲਾ ਅਗਲੇ ਮਹੀਨੇ ਦੇ ਅੱਧ ਤੋਂ ਬਾਅਦ ਹੋ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਤੋਂ ਵਾਂਝੇ ਬਰਗਾੜੀ ਦੇ ਕਿਸਾਨ ਆਪਣੀ ਫ਼ਸਲ ਵੇਚਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਅਗਲੀ ਖ਼ਬਰ ਨਗਰ ਸੁਧਾਰ ਸੁਸਾਇਟੀ ਦੇ ਕੇਵਲ ਕਿ੍ਸ਼ਨ ਕਟਾਰੀਆ ਕਾਰਜਕਾਰੀ ਕਨਵੀਨਰ ਚੁਣੇ
Ad Position 24