06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਬੇਮੌਸਮੀ ਬਾਰਿਸ਼ ਤੇ ਗੜਿਆਂ ਨੇ ਕਿਸਾਨਾਂ ਦੇ ਸਾਹ ਸੂਤੇ

Ad Position 21
No active advertisement
ਅਜੀਤ ਡੈਸਕ 05-11-2025
ਗਿੱਦੜਬਾਹਾ, 4 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਹਲਕਾ ਗਿੱਦੜਬਾਹਾ ਦੇ ਆਸ-ਪਾਸ ਬੇਮੌਸਮੀ ਬਾਰਿਸ਼ ਦੌਰਾਨ ਪਏ ਗੜਿਆਂ ਨੇ ਕਿਸਾਨਾ ਦੇ ਸਾਹ ਸੂਤ ਦਿੱਤੇ ਹਨ | ਅਨਾਜ ਮੰਡੀਆਂ ਵਿਚ ਪਿਆ ਝੋਨਾ ਭਿੱਜ ਗਿਆ ਹੈ | ਖੇਤਾਂ 'ਚ ਖੜੀ ਬਾਸਮਤੀ ਦੀ ਫ਼ਸਲ ਦੀ ਕਟਾਈ ਹੁਣ ਪ੍ਰਭਾਵਿਕ ਹੋ ਜਾਣ ਤੋਂ ਇਲਾਵਾ ਕਿਸਾਨਾਂ ਵਲੋਂ ਬੀਜੀ ਗਈ ਕਣਕ ਕਰੰਡ ਹੋ ਗਈ ਹੈ | ਜਿਸ ਨਾਲ ਕਿਸਾਨਾਂ ਨੂੰ ਆਰਥਿਤ ਨੁਕਸਾਨ ਝੱਲਣਾ ਪਵੇਗਾ | ਪ੍ਰਸ਼ਾਸਨ ਦੇ ਨਾਸਕ ਪ੍ਰਬੰਧਾਂ ਕਾਰਨ ਅਨਾਜ ਮੰਡੀਆਂ ਵਿਚ ਪਿਆ ਝੋਨਾ ਅਤੇ ਬੋਰੀਆਂ ਭਿੱਜ ਗਈਆਂ ਹਨ | ਅੱਜ ਬਾਅਦ ਦੁਪਹਿਰ ਅਚਾਨਕ ਬੇਮੌਸਮੀ ਬਾਰਿਸ਼ ਪੈ ਗਈ ਹੈ | ਅਧਿਕਾਰੀ ਪ੍ਰਬੰਧ ਮੁਕੰਮਲ ਕਰਨ ਦੇ ਫੋਕੇ ਦਾਅਵੇ ਕਰ ਰਹੇੇ ਹਨ | ਅਨਾਜ ਮੰਡੀਆਂ ਵਿਚ ਕਿਸਾਨ ਝੋਨਾ ਵੇਚਣ ਲਈ ਕਈ ਦਿਨਾਂ ਤੋਂ ਬੈਠਾ ਹੈ | ਜਿਸ ਕਰਕੇ ਬਾਰਿਸ਼ ਨਾਲ ਝੋਨਾ ਭਿੱਜ ਗਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਬਾਰਿਸ਼ ਨਾਲ ਹੁਣ ਮੌਸਮ 'ਚ ਹੋਰ ਨਮੀ ਦੀ ਮਾਤਰਾ ਵਧ ਜਾਵੇਗੀ ਤੇ ਝੋਨੇ ਵਿਚ ਨਮੀ ਦੀ ਮਾਤਰਾ ਵਧਣ ਨਾਲ ਖਰੀਦ ਏਜੰਸੀਆਂ ਵਲੋਂ ਝੋਨਾਂ ਖਰੀਦਣ ਵਿਚ ਪ੍ਰੇਸ਼ਾਨੀ ਆ ਸਕਦੀ ਹੈ | ਇਥੇ ਹੀ ਬੱਸ ਨਹੀਂ ਗਿੱਦੜਬਾਹਾ ਸ਼ਹਿਰ ਤੋਂ ਇਲਾਵਾ ਪਿੰਡਾਂ ਦੀਆਂ ਅਨਾਜ ਮੰਡੀਆਂ 'ਚ ਝੋਨੇ ਨਾਲ ਭਰੀਆਂ ਬੋਰੀਆਂ ਭਿੱਜ ਗਈਆਂ ਹਨ | ਨੀਵੀਆਂ ਥਾਵਾਂ ਵਿਚ ਪਈਆਂ ਬੋਰੀਆਂ ਪਾਣੀ ਵਿਚ ਡੁੱਬ ਗਈਆਂ ਹਨ | ਥਰਾਜਵਾਲਾ ਦੇ ਕਿਸਾਨ ਗੁਰਸ਼ਰਨ ਸਿੰਘ ਸਮਾਜੀ, ਅਮਰ ਸਿੰਘ, ਕਾਕਾ ਸਿਘ, ਗੁਰਜੀਤ ਸਿੰਘ ਸਮਾਜੀ, ਹੁਸਨਰ ਦੇ ਕਿਸਾਨ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਅੱਜ ਕਣਕ ਦੀ ਬਿਜਾਈ ਕੀਤੀ ਸੀ ਜੋ ਹੁਣ ਕਰੰਡ ਹੋ ਗਈ ਹੈ ਤੇ ਕਣਕ ਦੁਬਾਰਾ ਬੀਜਣ ਨਾਲ ਹੋਰ ਵਾਧੂ ਦਾ ਖ਼ਰਚਾ ਕਰਨਾ ਪਵੇਗਾ | ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੇਤਾ ਨੇ ਕਿਹਾ ਕਿ ਮੰਡੀਆਂ ਵਿਚ ਝੋਨਾ ਲੈ ਕੇ ਕਿਸਾਨ ਕਈ ਦਿਨਾਂ ਤੋਂ ਪ੍ਰੇਸ਼ਾਨ ਹੋ ਰਿਹਾ ਸੀ ਕਿਉਂਕਿ ਖਰੀਦ ਏਜੰਸੀਆਂ ਵਲੋਂ ਝੋਨੇ ਵਿਚ ਨਮੀ ਦੀ ਮਾਤਰਾ ਵੱਧ ਦੱਸ ਕਿ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ | ਹੁਣ ਬਾਹਿਰ ਪੈਣ ਨਾਲ ਕਿਸਾਨਾਂ ਦੀ ਪ੍ਰੇਸ਼ਾਨੀ ਹੋਰ ਵਧ ਜਾਵੇਗੀ | ਬਾਸਮਤੀ ਖੇਤਾਂ ਵਿਚ ਖੜਾ ਹੈ ਅਤੇ ਝੋਨੇ ਦੀ ਕਟਾਈ ਸਮੇਂ ਨੁਕਸਾਨ ਹੋਵੇਗਾ | ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੀਵਨ ਕੁਮਾਰ ਦਾ ਕਹਿਣਾ ਸੀ ਕਿ ਵਿਭਾਗ ਵਲੋਂ ਸਮੇ ਸਿਰ ਝੋਨੇ ਦੀਆਂ ਬੋਰੀਆਂ ਤੇ ਖੁੱਲੇ ਵਿਚ ਪਿਆ ਝੋਨਾ ਭਿੱਜ ਗਿਆ ਹੈ | ਜਿਸ ਨਾਲ ਬੋਰੀਆਂ ਅਤੇ ਝੋਨੇ ਦੀ ਗੁੱਣਵਤਾ ਵਿਚ ਅਸਰ ਪਵੇਗਾ | ਮਾਰਕੀਟ ਕਮੇਟੀ ਦੇ ਸਕੱਤਰ ਅਨਿਲ ਖੁੰਗਰ ਦਾ ਕਹਿਣਾ ਸੀ ਕਿ ਝੋਨੇ ਅਤੇ ਬੋਰੀਆਂ ਦੇ ਢਕਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਕ ਲੱਖ ਅਠਾਹਟ ਹਜ਼ਾਰ ਝੋਨੇ ਦੀ ਖਰੀਦੀ ਹੋਈ ਹੈ, ਲਿਫ਼ਟਿੰਗ ਇਕ ਲੱਖ ਤੀਹ ਹਜ਼ਾਰ ਅਤੇ ਪੈਂਤੀ ਹਜ਼ਾਰ ਗੱਟਾ ਚੁੱਕਣਾ ਰਹਿੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਬਿਜਲੀ ਤਾਰਾਂ ਨਾਲ ਉਲਝਿਆ ਓਵਰਲੋਡ ਟਰੱਕ
Ad Position 24
No active advertisement